- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਲਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਭੋਲਾ ਅਤੇ ਸੰਨੀ ਕੋਈ ਪੱਕਾ ਕੰਮ ਨਹੀਂ ਕਰਦੇ ਸਨ। ਮੁਹੱਲੇ ਵਿੱਚ ਸੀਵਰੇਜ ਬੰਦ ਹੋਣ ਦਾ ਪਤਾ ਲੱਗਣ 'ਤੇ ਉਨ੍ਹਾਂ ਨੇ ਖੁਦ ਹੀ ਇਸ ਦੀ ਸਫਾਈ ਕਰਨ ਦੀ ਪਹਿਲ ਕੀਤੀ ਸੀ। ਸਫਾਈ ਦੌਰਾਨ ਸੀਵਰੇਜ ਅੰਦਰ ਬਣੀ ਜ਼ਹਿਰੀਲੀ ਗੈਸ ਕਾਰਨ ਇਹ ਘਟਨਾ ਵਾਪਰ ਗਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਵਿਖੇ ਸੀਵਰੇਜ ਦੀ ਸਫਾਈ ਕਰਨ ਲਈ ਹੇਠਾਂ ਉੱਤਰੇ ਦੋ ਨੌਜਵਾਨਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਭੋਲਾ ਅਤੇ ਸੰਨੀ ਵਜੋਂ ਹੋਈ ਹੈ, ਜੋ ਕਿ ਸ਼ਹਿਰ ਦੇ ਦੀਪ ਨਗਰ ਇਲਾਕੇ ਦੇ ਰਹਿਣ ਵਾਲੇ ਸਨ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਲਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਭੋਲਾ ਅਤੇ ਸੰਨੀ ਕੋਈ ਪੱਕਾ ਕੰਮ ਨਹੀਂ ਕਰਦੇ ਸਨ। ਮੁਹੱਲੇ ਵਿੱਚ ਸੀਵਰੇਜ ਬੰਦ ਹੋਣ ਦਾ ਪਤਾ ਲੱਗਣ 'ਤੇ ਉਨ੍ਹਾਂ ਨੇ ਖੁਦ ਹੀ ਇਸ ਦੀ ਸਫਾਈ ਕਰਨ ਦੀ ਪਹਿਲ ਕੀਤੀ ਸੀ। ਸਫਾਈ ਦੌਰਾਨ ਸੀਵਰੇਜ ਅੰਦਰ ਬਣੀ ਜ਼ਹਿਰੀਲੀ ਗੈਸ ਕਾਰਨ ਇਹ ਘਟਨਾ ਵਾਪਰ ਗਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਭੋਲਾ ਦੇ ਭਰਾ ਮਦਨ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਦੋ ਲੜਕੇ ਸੀਵਰੇਜ ਦੇ ਅੰਦਰ ਡਿੱਗ ਗਏ ਹਨ। ਜਦੋਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਸੀਵਰੇਜ ਦੀ ਸਫਾਈ ਕਰਦੇ ਸਮੇਂ ਸੰਨੀ ਜ਼ਹਿਰੀਲੀ ਗੈਸ ਦੇ ਪ੍ਰਭਾਵ ਨਾਲ ਬੇਹੋਸ਼ ਹੋ ਗਿਆ ਅਤੇ ਅੰਦਰ ਹੀ ਡਿੱਗ ਗਿਆ। ਆਪਣੇ ਸਾਥੀ ਨੂੰ ਮੁਸੀਬਤ ਵਿੱਚ ਵੇਖ ਕੇ ਭੋਲਾ ਵੀ ਉਸ ਨੂੰ ਲੱਭਣ ਅਤੇ ਬਾਹਰ ਕੱਢਣ ਲਈ ਸੀਵਰੇਜ ਦੇ ਅੰਦਰ ਉੱਤਰ ਗਿਆ। ਪ੍ਰੰਤੂ, ਗੈਸ ਦਾ ਚੜ੍ਹਾਅ ਇੰਨਾ ਤੇਜ਼ ਸੀ ਕਿ ਭੋਲਾ ਵੀ ਅੰਦਰ ਹੀ ਫਸ ਗਿਆ ਅਤੇ ਬਾਹਰ ਨਹੀਂ ਨਿਕਲ ਸਕਿਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਦੋਹਾਂ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਸੀਵਰੇਜ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਹਸਪਤਾਲ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਹਾਂ ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮਦਨ ਨੇ ਦੱਸਿਆ ਕਿ ਭੋਲਾ ਅਤੇ ਸੰਨੀ ਦੋਵੇਂ ਇੱਕੋ ਮੁਹੱਲੇ ਦੇ ਰਹਿਣ ਵਾਲੇ ਸਨ ਤੇ ਪੱਕੇ ਤੌਰ 'ਤੇ ਸੀਵਰੇਜ ਦੀ ਸਫਾਈ ਦਾ ਕੰਮ ਨਹੀਂ ਕਰਦੇ ਸਨ, ਪਰ ਅੱਜ ਇਹ ਹਾਦਸਾ ਕਿਵੇਂ ਅਤੇ ਕਿਉਂ ਵਾਪਰ ਗਿਆ, ਇਸ ਬਾਰੇ ਕੁਝ ਸਮਝ ਨਹੀਂ ਆ ਰਿਹਾ। ਮ੍ਰਿਤਕ ਭੋਲਾ ਆਪਣੇ ਪਿੱਛੇ ਦੋ ਛੋਟੇ ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ ਛੱਡ ਗਿਆ ਹੈ, ਜਦਕਿ ਸੰਨੀ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ।