- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਇਹ ਮਾਮਲਾ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਸੀ। ਥਾਣਾ ਅਨਾਜ ਮੰਡੀ ਦੇ ਇੰਚਾਰਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਏਐੱਸਆਈ ਰਾਜ ਸਿੰਘ ਕਰ ਰਹੇ ਹਨ। ਕੁੱਤੇ ਦਾ ਮਾਲਕ ਇਮਾਰਤ ’ਚ ਫਾਇਰ ਫਾਈਟਿੰਗ ਸਿਸਟਮ ਲਗਾਉਣ ਦਾ ਕੰਮ ਕਰਦਾ ਹੈ ਤੇ ਇਸ ਕੁੱਤੇ ਨੂੰ ਉਨ੍ਹਾਂ ਦੋ ਸਾਲ ਤੋਂ ਪਾਲਿਆ ਹੋਇਆ ਸੀ।

ਜਾਗਰਣ ਸੰਵਾਦਦਾਤਾ, ਪਟਿਆਲਾ : ਥਾਣਾ ਅਨਾਜ ਮੰਡੀ ਦੇ ਇਲਾਕੇ ’ਚ ਜੋੜੇ ਨੂੰ ਵੱਢਣ ਵਾਲੇ ਪਿੱਟਬੁਲ ਕੁੱਤੇ ਦੇ ਮਾਲਕ ਨੂੰ ਵੀਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਮਗਰੋਂ ਪੁਲਿਸ ਨੇ ਪੀੜਤ ਔਰਤ ਸ਼ੈਫਾਲੀ ਵਾਸੀ ਪੁਰਾਣਾ ਗੱਡਾ ਖਾਣਾ, ਆਰੀਆ ਸਮਾਜ ਚੌਕ ਦੇ ਬਿਆਨ 'ਤੇ ਅਣਪਛਾਤੇ ਮਾਲਕ ਵਾਸੀ ਘੁੰਮਣ ਨਗਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਵੀਰਵਾਰ ਨੂੰ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਕੁੱਤੇ ਦੇ ਮਾਲਕ ਦੀ ਪਛਾਣ ਅਮਰਿੰਦਰ ਸਿੰਘ ਵਜੋਂ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਦੋਸ਼ੀ ਮਾਲਕ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਪੁਲਿਸ ਨੇ ਇਹ ਮਾਮਲਾ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਸੀ। ਥਾਣਾ ਅਨਾਜ ਮੰਡੀ ਦੇ ਇੰਚਾਰਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਏਐੱਸਆਈ ਰਾਜ ਸਿੰਘ ਕਰ ਰਹੇ ਹਨ। ਕੁੱਤੇ ਦਾ ਮਾਲਕ ਇਮਾਰਤ ’ਚ ਫਾਇਰ ਫਾਈਟਿੰਗ ਸਿਸਟਮ ਲਗਾਉਣ ਦਾ ਕੰਮ ਕਰਦਾ ਹੈ ਤੇ ਇਸ ਕੁੱਤੇ ਨੂੰ ਉਨ੍ਹਾਂ ਦੋ ਸਾਲ ਤੋਂ ਪਾਲਿਆ ਹੋਇਆ ਸੀ। ਪੁੱਛਗਿੱਛ ’ਚ ਦੱਸਿਆ ਗਿਆ ਕਿ ਦੋਸ਼ੀ ਨੂੰ ਪਤਾ ਸੀ ਕਿ ਇਹ ਕੁੱਤਾ ਖ਼ਤਰਨਾਕ ਨਸਲ ਦਾ ਹੈ, ਪਰ ਮਾਂ ਦੇ ਕਹਿਣ 'ਤੇ ਉਸ ਨੇ ਇਸ ਕੁੱਤੇ ਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ।
ਕੁੱਤੇ ਦੇ ਮਾਲਕ 'ਤੇ ਲੱਗੀਆਂ ਧਾਰਾਵਾਂ ਪਰ ਹੋ ਸਕਦੀ ਹੈ ਸਜ਼ਾ
ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 291 ਤਹਿਤ ਪਸ਼ੂ ਦੇ ਸਬੰਧ ’ਚ ਲਾਪਰਵਾਹੀ ਭਰੇ ਵਿਹਾਰ ਕਰਨ 'ਤੇ ਵੱਧ ਤੋਂ ਵੱਧ ਛੇ ਮਹੀਨੇ ਦੀ ਸਜ਼ਾ, ਜੁਰਮਾਨਾ ਜਾਂ ਦੋਹਾਂ ਦਾ ਵਿਵਸਥਾ ਹੈ। ਇਸ ਦੇ ਨਾਲ ਧਾਰਾ 125 ਤਹਿਤ ਅਜਿਹਾ ਲਾਪਰਵਾਹੀ ਜਾਂ ਉਤਾਵਲੇਪਣ ਨਾਲ ਕੀਤਾ ਗਿਆ ਕੰਮ, ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਜਾਂ ਨਿੱਜੀ ਸੁਰੱਖਿਆ ਖਤਰੇ ’ਚ ਪੈ ਸਕਦੀ ਹੈ, ਸਜ਼ਾਯੋਗ ਹੈ। ਧਾਰਾ 125(ਏ) ’ਚ ਕਿਸੇ ਵਿਅਕਤੀ ਨੂੰ ਸੱਟ ਲੱਗਣ ਦੀ ਸਥਿਤੀ ’ਚ ਵੱਧ ਤੋਂ ਵੱਧ ਛੇ ਮਹੀਨੇ ਦੀ ਕੈਦ, ਪੰਜ ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਦੀ ਵਿਵਸਥਾ ਹੈ, ਜਦਕਿ ਧਾਰਾ 125(ਬੀ) ’ਚ ਗੰਭੀਰ ਸੱਟ ਲੱਗਣ 'ਤੇ ਵੱਧ ਤੋਂ ਵੱਧ ਤਿੰਨ ਸਾਲ ਦੀ ਕੈਦ, ਦਸ ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਦੀ ਵਿਵਸਥਾ ਹੈ।