
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਦੇ ਕਾਰਨ ਤਕਰੀਬਨ 200 ਏਕੜ ਫਸਲ ਤਬਾਹ ਹੋਣ ਦਾ ਖਦਸ਼ਾ ਹੈ। ਜੇਕਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਵੱਧਦਾ ਰਿਹਾ ਤਾਂ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਸਕਦੀ ਹੈ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ: ਪਹਾੜੀ ਇਲਾਕਿਆਂ 'ਚ ਪੈ ਰਹੇ ਮੀਂਹ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਮੁੜ ਵਧ ਚੁੱਕਿਆ ਹੈ ਅੱਜ ਸਵੇਰ ਤੜਕਸਾਰ 3 ਵਜੇ ਦੇ ਕਰੀਬ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਸੀ ਅਤੇ ਪਿੰਡ ਸ਼ਮਸਪੁਰ ਵਿੱਚੋਂ ਗੁਜਰਦੇ ਘੱਗਰ ਓਵਰਫਲੋ ਹੋਣ ਕਾਰਨ ਊਂਟਸਰ ਲੋਹਸਿੰਬਲੀ ਨੂੰ ਜਾਣ ਵਾਲੇ ਰਸਤੇ ਦੇ ਉੱਪਰ ਤਕਰੀਬਨ 3.5 ਫੁੱਟ ਦੇ ਕਰੀਬ ਪਾਣੀ ਆਉਣ ਕਾਰਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਇਸ ਇਲਾਕੇ ਦੇ ਲੋਕ ਆਪਣਾ ਦਿਹਾੜੀ ਟੱਪਾ ਕਰਨ ਦੇ ਲਈ ਅੰਬਾਲਾ ਸ਼ਹਿਰ ਦੇ ਉੱਪਰ ਨਿਰਭਰ ਹਨ ਪ੍ਰੰਤੂ ਸੜਕ ਦੇ ਉੱਪਰ ਪਾਣੀ ਦਾ ਵਹਾਅ ਜੋ ਤੇਜ਼ ਹੋਣ ਕਾਰਨ ਅਤੇ ਪੱਧਰ ਵਧਣ ਕਾਰਨ ਅੱਜ ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਪਿੰਡ ਵਾਸੀ ਜਸਵਿੰਦਰ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ, ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਾਲਾਂ ਤੋਂ ਅਸੀਂ ਇਸ ਸਮੱਸਿਆ ਨਾਲ ਜੂਝ ਰਹੇ ਹਾਂ। ਹਰ ਵਾਰ ਸਰਕਾਰਾਂ ਸਾਨੂੰ ਲਾਰੇ ਲਗਾਉਂਦੀਆਂ ਹਨ ਕਿ ਤੁਹਾਡੇ ਇਲਾਕੇ ਦਾ ਸਥਾਈ ਹੱਲ ਕੱਢਿਆ ਜਾਵੇਗਾ ਪਰ ਹਮੇਸ਼ਾ ਕੀਤੇ ਵਾਅਦੇ ਲਾਰਿਆਂ ਦੇ ਵਿੱਚ ਹੀ ਰਹਿੰਦੇ ਹਨ। ਉਹਨਾਂ ਕਿਹਾ ਕਿ ਤਕਰੀਬਨ ਸਾਡੇ ਇਸ ਇਲਾਕੇ ਦੇ ਵਿੱਚ ਹਜ਼ਾਰਾ ਏਕੜ ਫਸਲ ਹਰ ਸਾਲ ਤਬਾਹ ਹੁੰਦੀ ਹੈ ਪਰ ਇਸ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਲਿਖ ਕੇ ਦਿੱਤਾ ਹੈ ਕਿ ਇਸ ਜਗ੍ਹਾਂ ਦੇ ਉੱਪਰ ਪੁਲੀ ਬਣਾਈ ਜਾਵੇ ਤਾਂ ਜੋ ਆਉਣ-ਜਾਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਉਹਨਾਂ ਕਿਹਾ ਕਿ ਅੱਜ ਸਵੇਰ ਤੜਕਸਾਰ 3 ਵਜੇ ਵੀ ਇੱਕ ਗੱਡੀ ਪਾਣੀ ਦੇ ਵਿੱਚ ਫਸੀ ਹੋਈ ਸੀ ਜਿਸ ਨੂੰ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਾਹਰ ਕੱਢਿਆ ਗਿਆ। ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਦੇ ਕਾਰਨ ਤਕਰੀਬਨ 200 ਏਕੜ ਫਸਲ ਤਬਾਹ ਹੋਣ ਦਾ ਖਦਸ਼ਾ ਹੈ। ਜੇਕਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਵੱਧਦਾ ਰਿਹਾ ਤਾਂ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਸਕਦੀ ਹੈ।