ਮੀਂਹ ’ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਐੱਸਡੀਐੱਮ ਦਫ਼ਤਰ ਮੂਹਰੇ ਧਰਨਾ ਮੀਂਹ ਵਿੱਚ ਕਿਸਾਨਾਂ ਅਤੇ ਖੇਤ ਮਜਦੂਰਾਂ ਵਲੋਂ ਐਸਡੀਐਮ ਦਫਤਰ ਮੂਹਰੇ ਧਰਨਾ
Publish Date: Thu, 09 Jul 2026 07:11 PM (IST)
Updated Date: Fri, 10 Jul 2026 04:07 AM (IST)
* ਮੁਕਤ ਵਪਾਰ ਸਮਝੌਤਾ ਦੇਸ਼ ਲਈ ਘਾਤਕ ਸਿੱਧ ਹੋਵੇਗਾ : ਗੁਰਦਰਸਨ ਸਿੰਘ ਫੋਟੋ : 09ਪੀਟੀਐਲ : 38 ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਨੇ ਕਿਹਾ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਜਿਸ ਨਾਲ ਕਿਸਾਨੀ ਤਬਾਹ ਹੋ ਜਾਵੇਗੀ ਤੇ ਵਪਾਰਕ ਅਦਾਰੇ ਤਹਿਸ-ਨਹਿਸ ਹੋ ਜਾਣਗੇ। ਉਨਾਂ ਕਿਹਾ ਕਿ ਭਾਰਤੀ ਵਸਤਾਂ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਗੁਣਵੱਤਾ ਦੇ ਆਧਾਰ ’ਤੇ ਖਰੀ ਨਹੀਂ ਉਤਰ ਸਕਣਗੀਆਂ ਅਤੇ ਟੈਕਸ ਮੁਕਤ ਸਮਝੌਤੇ ਤਹਿਤ ਸਸਤੇ ਭਾਅ ਆਉਣ ਵਾਲੇ ਵਿਦੇਸ਼ੀ ਮਾਲ ਭਾਰਤੀ ਢਾਂਚੇ ਨੂੰ ਤਹਿਸ-ਨਹਿਸ ਕਰ ਦੇਵੇਗਾ। ਇਸ ਨਾਲ ਇਥੋਂ ਦੇ ਉਦਯੋਗ ਬੰਦ ਹੋ ਜਾਣਗੇ ਤੇ ਖੇਤੀ ਵੀ ਨਹੀ ਬਚੇਗੀ ਤੇ ਲੋਕ ਬੇਰੁਜ਼ਗਾਰ ਹੋ ਜਾਣਗੇ। ਉਹ ਅੱਜ ਕਿਸਾਨ ਸਭਾ ਤੇ ਖੇਤ ਮਜਦੂਰ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਵਰ੍ਹਦੇਂ ਮੀਂਹ ’ਚ ਐੱਸਡੀਐੱਮ ਦਫ਼ਤਰ ਬਨੂੜ ਵਿਖੇ ਹੋਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੇਸ਼ ਹਿੱਤ ’ਚ ਨਹੀਂ ਤੇ ਕਿਸਾਨ ਸਭਾ ਬਿਨਾਂ ਕਿਸੇ ਦੇਰੀ ਤੋਂ ਮੁਕਤ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ-2025 ਤੇ ਬੀਜ ਬਿੱਲ ਰੱਦ ਕਰਨ ਆਦਿ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਮੰਗ ਕੀਤੀ। ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ ਨੇ ਵੀਬੀ ਜੀਰਾਮਜੀ ਖ਼ਿਲਾਫ਼ ਦੇਸ਼ ’ਚ ਉਠ ਰਹੀ ਲਹਿਰ ਦਾ ਹਿੱਸਾ ਬਣੀ ਪੰਜਾਬ ਸਰਕਾਰ ਨੇ ਯੂ ਟਰਨ ਲੈਂਦਿਆਂ ਉਕਤ ਕਾਨੂੰਨ ਲਾਗੂ ਕਰਨ ਦੀ ਨਿਖੇਧੀ ਕੀਤੀ ਅਤੇ ਕਰਜੇ ਸਹਾਰੇ ਚਲ ਰਹੀ ਪੰਜਾਬ ਸਰਕਾਰ ਨੂੰ ਮਗਨਰੇਗਾ ਕਾਨੂੰਨ ਬਹਾਲ ਕਰਾਉਣ ਲਈ ਕੇਂਦਰ ਤੇ ਜੋਰ ਪਾਉਣ ਦੀ ਮੰਗ ਕੀਤੀ। ਉਨਾਂ ਕਿਸਾਨ ਮਜਦੂਰਾਂ ਤੇ ਬਿਨਾਂ ਸ਼ਰਤ ਕਰਜੇ ਮਾਫ਼ ਕਰਨ, ਮਜਦੂਰਾਂ ਨੂੰ ਦਸ ਮਰਲੇ ਦੇ ਪਲਾਟ ਤੇ ਪੰਜ ਲੱਖ ਦਾ ਕਰਜਾ ਦੇਣ ਆਦਿ ਦੀ ਮੰਗ ਕੀਤੀ। ਧਰਨੇ ਨੂੰ ਜਗੀਰ ਸਿੰਘ ਹੰਸ਼ਾਲਾ, ਮੋਹਨ ਸਿੰਘ ਸੋਢੀ, ਅਵਤਾਰ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ ਧਰਨਾਕਰੀਆਂ ਨੇ ਤਹਿਸੀਲਦਾਰ ਕਸ਼ਿਸ਼ ਗਰਗ ਨੂੰ ਮੁੱਖ ਮੰਤਰੀ ਤੇ ਗਵਰਨਰ ਦੇ ਨਾਂ ਦਾ ਮੰਗ ਪੱਤਰ ਦਿੱਤਾ। ਇਸ ਮੌਕੇ ਹਰੀ ਚੰਦ, ਡਾ. ਨਿਸ਼ੀ ਕਾਂਤ, ਹਰਦੀਪ ਸਿੰਘ ਬੂਟਾ ਸਿੰਘ ਵਾਲਾ, ਭਿੰਦਰ ਕੌਰ, ਹਰਬੰਸ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਕ੍ਰਿਸ਼ਨਾ ਦੇਵੀ, ਕਰਮਜੀਤ ਕੌਰ, ਅਵਤਾਰ ਸਿੰਘ ਚੰਗੇਰਾ, ਦਲੇਰ ਸਿੰਘ, ਜਗਦੇਵ ਸਿੰਘ, ਸਲੀਮ ਭੂਟੋ, ਪਾਲ ਰਾਮ, ਲਾਲ ਸਿੰਘ, ਪ੍ਰੀਤਮ ਸਿੰਘ ਆਦਿ ਕਿਸਾਨ, ਖੇਤ ਮਜ਼ਦੂਰ, ਮਗਨਰੇਗਾ ਵਰਕਰ ਤੇ ਕੂੱਕ ਬੀਬੀਆਂ ਨੇ ਵੀ ਸ਼ਿਰਕਤ ਕੀਤੀ।