ਬਿਜਲੀ ਦੀ ਮੰਗ ’ਚ 4500 ਮੈਗਾਵਾਟ ਦੀ ਵੱਡੀ ਗਿਰਾਵਟ
ਬਿਜਲੀ ਦੀ ਮੰਗ ’ਚ 4500 ਮੈਗਾਵਾਟ ਦੀ ਵੱਡੀ ਗਿਰਾਵਟ
Publish Date: Fri, 12 Jun 2026 07:22 PM (IST)
Updated Date: Sat, 13 Jun 2026 04:06 AM (IST)

* ਝੱਖੜ ਕਰ ਕੇ ਟ੍ਰਾਂਸਮਿਸ਼ਨ ਪ੍ਰਣਾਲੀ ਨੂੰ ਦੋ ਕਰੋੜ ਤੋਂ ਵੱਧ ਦਾ ਨੁਕਸਾਨ ਫੋਟੋ : 12ਪੀਟੀਐਲ : 11 ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ’ਚ ਬੀਤੇ ਦਿਨੀਂ ਆਏ ਝੱਖੜ ਤੇ ਭਾਰੀ ਮੀਂਹ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ, ਉੱਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਨਿਆਦੀ ਢਾਂਚੇ ਤੇ ਟ੍ਰਾਂਸਮਿਸ਼ਨ ਪ੍ਰਣਾਲੀ ਨੂੰ ਭਾਰੀ ਸੱਟ ਮਾਰੀ ਹੈ। 11 ਜੂਨ 2026 ਨੂੰ ਆਏ ਇਸ ਭਿਆਨਕ ਤੂਫ਼ਾਨ ਕਾਰਨ ਸੂਬੇ ਭਰ ’ਚ ਬਿਜਲੀ ਦੇ ਖੰਭੇ ਤਾਰ-ਤਾਰ ਹੋ ਗਏ ਤੇ ਸੈਂਕੜੇ ਟ੍ਰਾਂਸਫਾਰਮਰ ਸੜ ਗਏ। ਪਾਵਰਕਾਮ ਦੇ ਮੁਢਲੇ ਅਨੁਮਾਨਾਂ ਅਨੁਸਾਰ, ਇਸ ਕੁਦਰਤੀ ਆਫ਼ਤ ਕਾਰਨ ਖ਼ਰਾਬ ਹੋਏ ਉਪਕਰਨਾਂ ਦੀ ਕੁੱਲ ਲਾਗਤ ਲਗਪਗ 2.06 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਇਸ ਮੌਸਮ ਤਬਦੀਲੀ ਨੇ ਪਾਵਰਕਾਮ ਨੂੰ ਇਕ ਅਨੌਖੀ ਰਾਹਤ ਵੀ ਦਿੱਤੀ ਹੈ। ਮੌਸਮ ਸੁਹਾਵਣਾ ਹੋਣ ਕਾਰਨ ਸੂਬੇ ’ਚ ਬਿਜਲੀ ਦੀ ਮੰਗ ’ਚ ਰਿਕਾਰਡ ਤੋੜ ਕਮੀ ਦਰਜ ਕੀਤੀ ਗਈ ਹੈ। ਮਹਿਜ਼ ਦੋ ਦਿਨਾਂ ਅੰਦਰ ਬਿਜਲੀ ਦੀ ਮੰਗ ਕਰੀਬ 5,000 ਮੈਗਾਵਾਟ ਤੱਕ ਡਿੱਗ ਗਈ। ਦੱਸ ਦੇਈਏ ਕਿ 10 ਜੂਨ ਨੂੰ ਸੂਬੇ ’ਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ, ਜੋ 12 ਜੂਨ ਨੂੰ ਘਟ ਕੇ ਸਿਰਫ਼ 11,400 ਮੈਗਾਵਾਟ ਤੱਕ ਦਰਜ ਕੀਤੀ ਗਈ ਹੈ। ਸੂਬੇ ਭਰ ’ਚ ਵੱਖ-ਵੱਖ ਸਮਰੱਥਾ ਦੇ ਕੁੱਲ 129 ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ ਮਾਰ 25 ਕੇਵੀਏ ਸਮਰੱਥਾ ਵਾਲੇ 35 ਟ੍ਰਾਂਸਫਾਰਮਰ ਤੇ 100 ਕੇਵੀਏ ਸਮਰੱਥਾ ਵਾਲੇ 27 ਟ੍ਰਾਂਸਫਾਰਮਰ ਨੁਕਸਾਨੇ ਗਏ। ਸੂਬੇ ’ਚ ਕੁੱਲ 850 ਬਿਜਲੀ ਦੇ ਖੰਭੇ ਜਾਂ ਤਾਂ ਪੂਰੀ ਤਰ੍ਹਾਂ ਟੁੱਟ ਗਏ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ। ਤੂਫ਼ਾਨ ਕਾਰਨ 8.57 ਕਿਲੋਮੀਟਰ ਏਸੀਐੱਸਆਰ ਕੰਡਕਟਰ ਤਾਰਾਂ, 0.475 ਕਿਲੋਮੀਟਰ ਕੇਬਲ ਅਤੇ 0.25 ਕਿਲੋਮੀਟਰ ਐੱਚ.ਟੀ ਕੇਬਲ ਨੁਕਸਾਨੀ ਗਈ ਹੈ। ਪਾਵਰਕੌਮ ਦੇ ਵੱਖ-ਵੱਖ ਜ਼ੋਨਾਂ ਵਿੱਚੋਂ ਸੈਂਟਰਲ ਜ਼ੋਨ ਸੈਂਟਰਲ ਜ਼ੋਨ ਵਿਚ ਲੁਧਿਆਣਾ, ਖੰਨਾ ਤੇ ਮੋਗਾ ਨੂੰ ਸਭ ਤੋਂ ਵੱਧ ਵਿੱਤੀ ਮਾਰ ਝੱਲਣੀ ਪਈ ਹੈ। ਇਸ ਜ਼ੋਨ ਵਿੱਚ 65 ਟ੍ਰਾਂਸਫਾਰਮਰ ਅਤੇ 215 ਖੰਭੇ ਤਬਾਹ ਹੋ ਗਏ, ਜਿਸ ਨਾਲ 110.975 ਲੱਖ ਰੁਪਏ ਦਾ ਨੁਕਸਾਨ ਹੋਇਆ। ਸਾਊਥ ਜ਼ੋਨ ਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ, ਮੋਹਾਲੀ ਤੇ ਫ਼ਤਿਹਗੜ੍ਹ ਸਾਹਿਬ ਵਿਚ ਸਭ ਤੋਂ ਵੱਧ 254 ਬਿਜਲੀ ਦੇ ਖੰਭੇ ਟੁੱਟੇ ਹਨ, ਜਦਕਿ ਬਾਰਡਰ ਜ਼ੋਨ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਪਠਾਨਕੋਟ ਵਿੱਚ ਸਭ ਤੋਂ ਘੱਟ ਨੁਕਸਾਨ ਹੋਇਆ, ਇਥੇ ਸਿਰਫ਼ ਇਕ ਟ੍ਰਾਂਸਫਾਰਮਰ ਤੇ 77 ਖੰਭੇ ਨੁਕਸਾਨੇ ਗਏ ਹਨ। ਪਾਵਰਕਾਮ ਦੇ ਅਧਿਕਾਰੀਆਂ ਤੇ ਤਕਨੀਕੀ ਕਰਮਚਾਰੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ’ਚ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਖਪਤਕਾਰਾਂ ਨੂੰ ਜਲਦੀ ਰਾਹਤ ਦਿੱਤੀ ਜਾ ਸਕੇ। ਜ਼ੋਨ ਨੁਕਸਾਨੇ ਟ੍ਰਾਂਸਫਾਰਮਰ ਟੁੱਟੇ ਖੰਭੇ ਅਨੁਮਾਨਿਤ ਲਾਗਤ ਸੈਂਟਰਲ ਜ਼ੋਨ 65 215 110.975 ਲੱਖ ਸਾਊਥ ਜ਼ੋਨ 26 254 37.49 ਲੱਖ ਈਸਟ ਜ਼ੋਨ 17 136 20.57 ਲੱਖ ਨੌਰਥ ਜ਼ੋਨ 09 55 16.36 ਲੱਖ ਵੈਸਟ ਜ਼ੋਨ 11 113 14.23 ਲੱਖ ਬਾਰਡਰ ਜ਼ੋਨ 01 77 6.68 ਲੱਖ