
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਪਣੀ ਮੰਗਾਂ ਦੱਸਦਿਆਂ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਮੰਤਰੀ ’ਤੇ ਪੱਖਪਾਤੀ ਵਤੀਰੇ ਦੇ ਦੋਸ਼ ਲਗਾਏ ਤੇ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਸਰਪੰਚ ਨੂੰ ਨਿਕੰਮਾ ਐਲਾਨ ਦਿੱਤਾ। ਮਾਹੌਲ ਐਨਾ ਭਖ ਗਿਆ ਕਿ ਮੌਕੇ ਤੋਂ ਮੌਜੂਦ ਪੁਲਿਸ ਨੂੰ ਸਰਪੰਚ ਹਰਪ੍ਰੀਤ ਸਿੰਘ ਤੇ ਉਸਦੇ ਸਮਰਥਕਾਂ ਨੂੰ ਖਿੱਚ ਕੇ ਪੰਡਾਲ ’ਚੋਂ ਬਾਹਰ ਕੱਢਣਾ ਪਿਆ। ਲੋਕ ਮਿਲਣੀ ਦੌਰਾਨ ਸਟੇਜ ’ਤੇ ਸਿਹਤ ਮੰਤਰੀ ਨਾਲ ਖੜ੍ਹ ਕੇ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ‘ਤੁਸੀਂ ਵਿਧਾਇਕ ਹੋ, ਮੰਤਰੀ ਤੇ ਪਰਿਾਵਰ ਦੇ ਮੁਖੀ ਹੋਣ ਦੇ ਨਾਤੇ ਹਰ ਮੈਂਬਰ ਦੀ ਗੱਲ ਸੁਨਣਾ ਤੁਹਾਡਾ ਫਰਜ ਬਣਦਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦਿਹਾਤੀ ਹਲਕੇ ਵਿਚ ਦੇ ਪਿੰਡ ਮੰਡੋੜ ਵਿਚ ਸਿਹਤ ਮੰਤਰੀ ਦੀ ਲੋਕ ਮਿਲਣੀ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਮੋਜੂਦਾ ਸਰਪੰਚ ਨੇ ਸਟੇਜ ’ਤੇ ਹੀ ਮੰਤਰੀ ਖ਼ਿਲਾਫ਼ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਆਪਣੀ ਮੰਗਾਂ ਦੱਸਦਿਆਂ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਮੰਤਰੀ ’ਤੇ ਪੱਖਪਾਤੀ ਵਤੀਰੇ ਦੇ ਦੋਸ਼ ਲਗਾਏ ਤੇ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਸਰਪੰਚ ਨੂੰ ਨਿਕੰਮਾ ਐਲਾਨ ਦਿੱਤਾ। ਮਾਹੌਲ ਐਨਾ ਭਖ ਗਿਆ ਕਿ ਮੌਕੇ ਤੋਂ ਮੌਜੂਦ ਪੁਲਿਸ ਨੂੰ ਸਰਪੰਚ ਹਰਪ੍ਰੀਤ ਸਿੰਘ ਤੇ ਉਸਦੇ ਸਮਰਥਕਾਂ ਨੂੰ ਖਿੱਚ ਕੇ ਪੰਡਾਲ ’ਚੋਂ ਬਾਹਰ ਕੱਢਣਾ ਪਿਆ। ਲੋਕ ਮਿਲਣੀ ਦੌਰਾਨ ਸਟੇਜ ’ਤੇ ਸਿਹਤ ਮੰਤਰੀ ਨਾਲ ਖੜ੍ਹ ਕੇ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ‘ਤੁਸੀਂ ਵਿਧਾਇਕ ਹੋ, ਮੰਤਰੀ ਤੇ ਪਰਿਾਵਰ ਦੇ ਮੁਖੀ ਹੋਣ ਦੇ ਨਾਤੇ ਹਰ ਮੈਂਬਰ ਦੀ ਗੱਲ ਸੁਨਣਾ ਤੁਹਾਡਾ ਫਰਜ ਬਣਦਾ ਹੈ। ਸਾਡੀਆਂ ਮੰਗਾਂ ਪੂਰੀਆਂ ਕਰਨ ਲਈ ਨਾ ਤੁਹਾਨੂੰ ਸਰਕਾਰ ਤੋਂ ਕੋਈ ਬਜਟ ਲਿਆਉਣ ਦੀ ਲੋੜ ਹੈ ਤੇ ਨਾ ਕਿਸੇ ਮਨਜ਼ੂਰੀ ਲੈਣ ਦੀ ਲੋੜ ਹੈ, ਸਿਰਫ ਤੇ ਸਿਰਫ ਜੇਕਰ ਤੁਹਾਡਾ ਵਤੀਰਾ ਸਾਂਝਾ ਹੈ ਤਾਂ ਸਾਰੀਆਂ ਮੰਗਾਂ ਚਾਹ ਪੀਂਦੇ ਪੀਂਦੇ ਵੀ ਪੂਰੀਆਂ ਕਰ ਸਕਦੇ ਹੋ। ਤੁਸੀਂ ਪੰਜਾਬ ਵਿਚ ਨਸ਼ਿਆਂ ਦੀ ਮੁਹਿੰਮ ਚਲਾਈ ਹੈ ਪਰ ਤੁਹਾਡੇ ਵਲੰਟੀਅਰਾਂ ਨੂੰ ਕਈ ਵਾਰ ਕਹਿ ਕੇ ਥੱਕ ਗਏ ਪਰ ਨਸ਼ਿਆਂ ਦੇ ਖ਼ਿਲਾਫ਼ ਮਤਾ ਹੀ ਨਹੀਂ ਪੈਣ ਦਿੱਤਾ। ਸਰਪੰਚ ਨੇ ਕਿਹਾ ਕਿ ‘ਇਸ ਪਿੰਡ ਜੇਕਰ ਕੋਈ ਨਸ਼ਾ ਵੇਚਦਾ ਹੈ, ਜਮਾਨਤ ਕਰਵਾਉਂਦਾ ਹੈ ਜਾਂ ਥਾਣੇ ਛਡਾਉਣ ਜਾਂਦਾ ਹੈ, ਇਸ ਬਾਰੇ ਮਤਾ ਅੱਜ ਹੀ ਪੈਣਾ ਚਾਹੀਦਾ ਹੈ।’ ਦੂਸਰੀ ਮੰਗ, ਤੁਹਾਡੇ ਵਲੰਟੀਅਰਾਂ ਨੇ ਤੁਹਾਨੂੰ ਗੁਮਰਾਹ ਕੀਤਾ, ਕਿ ਚਿੱਪ ਵਾਲਾ ਮੀਟਰ ਹੋਣ ਕਰਕੇ ਸਕੂਲ ਦਾ ਕੁਨੈਕਸ਼ਨ ਕੱਟਿਆ ਗਿਆ, ਜਦੋਂਕਿ ਪੰਚਾਇਤ ਦਾ ਕਰੀਬ ਸਾਢੇ ਤਿੰਨ ਲੱਖ ਰੁਪਏ ਦਾ ਬਿੱਲ ਬਕਾਇਆ ਖੜਾ ਹੈ, ਜਿਸ ਵਿਚ ਡਿਸਪੈਂਸਰੀ ਦਾ ਬਿੱਲ ਵੀ ਸ਼ਾਮਲ ਹੈ। ਤੀਸਰੀ ਮੰਗ ਹੈ ਕਿ ਪੰਚਾਇਤ, ਅਨਾਜ ਮੰਡੀ ਲਈ ਜ਼ਮੀਨ ਦੇਣ ਲਈ ਤਿਆਰ ਹੈ ਪਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁੰਮਰਾਹ ਕਰਕੇ ਇਸਨੂੰ ਸਿਰੇ ਨਹੀਂ ਚੜਣ ਦੇ ਰਹੇ। ਚੌਥੀ ਮੰਗ ਗਲੀਆਂ ਪੱਕੀਆਂ ਕਰਨ ਬਾਰੇ ਹੈ।
-‘ਸਾਰੇ ਪਿੰਡ ਨੂੰ ਪਤਾ, ਇਹ ਨਿਕੰਮਾ ਸਰਪੰਚ ਐ’
ਸਰਪੰਚ ਦੇ ਸੰਬੋਧਨ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਇਸ ਪਿੰਡ ਨਾਲ ਪਰਾਣਾ ਰਿਸ਼ਤਾ ਹੈ। ਰਾਜਨੀਤੀ ’ਚ ਆਉਣ ਤੋਂ ਪਹਿਲਾਂ ਇਥੇ ਕੈਂਪਸ ਲਗਾਉਂਦੇ ਰਹੇ ਹਾਂ। ਮੰਤਰੀ ਨੇ ਕਿਹਾ ‘ਪਿੰਡ ਦਾ ਮੁਖੀ ਸਰਪੰਚ ਹੁੰਦੈ, ਜਿਹੜੇ ਬੰਦੇ ਨੂੰ ਪਿੰਡ ਨੇ ਸਰਪੰਚ ਬਣਾ ਲਿਆ, ਉਸਦੀ ਜਿੰਮੇਵਾਰੀ ਹੈ ਕਿ ਉਸਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਮੰਤਰੀ ਨੇ ਦੱਸਿਆ ‘ਪਿੰਡ ਗਲੀਆਂ, ਨਾਲੀਆਂ ਤੇ ਆਮ ਆਮਦੀ ਕਲੀਨਿਕ ਸਮੇਤ ਹੋਰ ਕਈ ਕੰਮ ਕੀਤੇ ਗਏ ਹਨ। ਇਹ ਸਾਰੇ ਕੰਮ ਸਰਪੰਚ ਦੇ ਸਾਥ ਤੋ ਬਗੈਰ ਹੋ ਰਹੇ ਹਨ।’ ਮੰਤਰੀ ਨੇ ਐਲਾਨ ਕਰਦਿਆਂ ਕਿਹਾ ‘ਸਰਪੰਚ ਜੋ ਮਰਜੀ ਕਹੇ, ਮੈਂ ਤੁਹਾਡੇ ਪਿੰਡ ਲਈ ਢਾਈ ਕਰੋੜ ਦੀ ਗ੍ਰਾਂਟ ਲੈ ਕੇ ਆਇਆਂ, ਸਰਪੰਚ ਦਾ ਕੰਮ ਇਹ ਨਹੀਂ ਕਿਸੇ ਨੂੰ ਕਾਰ ਵਿਚੋਂ ਕੱਢ ਕੇ ਕੁੱਟ ਦੇਵੇ, ਉਸਦਾ ਕੰਮ ਹੁੰਦਾ ਸਾਰਿਆਂ ਨੂੰ ਨਾਲ ਲੈ ਕੇ ਪਿੰਡ ਦੇ ਕੰਮ ਰਹੇ, ਹੁਣ ਕੋਈ ਗੁੰਡਾਗਰਦੀ ਨਹੀਂ ਚੱਲੇਗੀ ਇਹਦੀ, ਇਹ ਨਿਕੰਮਾ ਸਰਪੰਚ ਐ, ਮੈਂ ਪਿੰਡ ਦੇ ਸਾਰੇ ਕਮ ਕਰਕੇ ਦਿਉਂਗਾ।’