- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਵਿੱਚ ਇਸ ਸੀਜ਼ਨ ਦੌਰਾਨ ਬਿਜਲੀ ਦੀ ਮੰਗ 17,300 ਮੈਗਾਵਾਟ ਤੋਂ ਵੱਧ ਦਾ ਅੰਕੜਾ ਛੂਹ ਚੁੱਕੀ ਹੈ, ਜੋ ਸੂਬੇ ਦੇ ਪਾਵਰ ਸੈਕਟਰ ਦੇ ਇਤਿਹਾਸ ਵਿੱਚ ਇਕ ਦਿਨ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਧ ਮੰਗ ਹੈ। ਮੰਗ ਪੂਰੀ ਕਰਨ ਲਈ ਪਾਵਰਕਾਮ ਮੁੱਖ ਤੌਰ ’ਤੇ ਕੇਂਦਰੀ ਖੇਤਰ ਤੋਂ ਬਿਜਲੀ ਖਰੀਦ ’ਤੇ ਨਿਰਭਰ ਹੈ।

ਜਾਗਰਣ ਸੰਵਾਦਦਾਤਾ, ਪਟਿਆਲਾ : ਬਿਜਲੀ ਸੰਕਟ ਤੋਂ ਪਾਵਰਕਾਮ ਨੂੰ ਰਾਹਤ ਨਹੀਂ ਮਿਲ ਰਹੀ। ਬੁੱਧਵਾਰ ਸਵੇਰੇ ਰੋਪੜ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਖ਼ਰਾਬ ਹੋ ਗਿਆ। ਇਸ ਤਰ੍ਹਾਂ ਮੌਜੂਦਾ ਸਮੇਂ ਵਿੱਚ ਇਸ ਪਲਾਂਟ ਦੇ ਕੁੱਲ ਚਾਰ ਯੂਨਿਟਾਂ ਵਿੱਚੋਂ ਤਿੰਨ ਯੂਨਿਟ ਬੰਦ ਪਏ ਹਨ।
ਅਜਿਹੇ ਵਿੱਚ ਕੁੱਲ 840 ਮੈਗਾਵਾਟ ਸਮਰੱਥਾ ਵਾਲੇ ਇਸ ਪਲਾਂਟ ਤੋਂ ਪਾਵਰਕਾਮ ਨੂੰ ਮਹਿਜ਼ 120 ਮੈਗਾਵਾਟ ਬਿਜਲੀ ਹੀ ਮਿਲ ਰਹੀ ਹੈ। ਦੂਜੇ ਪਾਸੇ ਨਿੱਜੀ ਖੇਤਰ ਦੇ ਦੋਵੇਂ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਆਪਣੀ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ।