ਪਟਿਆਲਾ ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਕਈ ਥਾਣਿਆਂ ਦੇ ਮੁਖੀ ਤੇ ਚੌਂਕੀ ਇੰਚਾਰਜ ਬਦਲੇ
ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਵੱਲੋਂ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡਾ ਫੇਰਬਦਲ ਕਰਦਿਆਂ 9 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਨਵੇਂ ਫੇਰਬਦਲ ਤਹਿਤ ਕਈ ਮੁੱਖ ਥਾਣਿਆਂ ਦੇ ਮੁੱਖ ਅਫਸਰ ਅਤੇ ਚੌਂਕੀ ਇੰਚਾਰਜਾਂ ਨੂੰ ਇੱਧਰ-ਉੱਧਰ ਕੀਤਾ ਗਿਆ ਹੈ।
Publish Date: Mon, 15 Jun 2026 04:26 PM (IST)
Updated Date: Mon, 15 Jun 2026 04:30 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਵੱਲੋਂ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡਾ ਫੇਰਬਦਲ ਕਰਦਿਆਂ 9 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਨਵੇਂ ਫੇਰਬਦਲ ਤਹਿਤ ਕਈ ਮੁੱਖ ਥਾਣਿਆਂ ਦੇ ਮੁੱਖ ਅਫਸਰ ਅਤੇ ਚੌਂਕੀ ਇੰਚਾਰਜਾਂ ਨੂੰ ਇੱਧਰ-ਉੱਧਰ ਕੀਤਾ ਗਿਆ ਹੈ।
ਨਵੀਂ ਸੂਚੀ ਅਨੁਸਾਰ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਮੁੱਖ ਅਫਸਰ, ਥਾਣਾ ਪਸਿਆਣਾ ਤੋਂ ਮੁੱਖ ਅਫਸਰ, ਥਾਣਾ ਕੋਤਵਾਲੀ ਪਟਿਆਲਾ, ਇੰਸ. ਜਸਪ੍ਰੀਤ ਸਿੰਘ ਕਾਹਲੋਂ ਨੂੰ ਮੁੱਖ ਅਫਸਰ, ਥਾਣਾ ਕੋਤਵਾਲੀ ਪਟਿਆਲਾ ਤੋਂ ਪੁਲਿਸ ਲਾਈਨ ਪਟਿਆਲਾ, ਇੰਸਪੈਕਟਰ ਸੌਰਭ ਸਭਰਵਾਲ ਨੂੰ ਪੁਲਿਸ ਲਾਈਨ ਪਟਿਆਲਾ ਤੋਂ ਮੁੱਖ ਅਫਸਰ, ਥਾਣਾ ਲਾਹੌਰੀ ਗੇਟ ਪਟਿਆਲਾ, ਇੰਸਪੈਕਟਰ ਰਣਦੀਪ ਕੁਮਾਰ ਨੂੰ ਮੁੱਖ ਅਫਸਰ, ਥਾਣਾ ਲਾਹੌਰੀ ਗੇਟ ਪਟਿਆਲਾ ਤੋਂ ਪੁਲਿਸ ਲਾਈਨ ਪਟਿਆਲਾ, ਇੰਸਪੈਕਟਰ ਵਿਨਰਪ੍ਰੀਤ ਸਿੰਘ ਨੂੰ ਇੰਚਾਰਜ ਲਿਟੀਗੇਸ਼ਨ ਬ੍ਰਾਂਚ, ਪਟਿਆਲਾ ਤੋਂ ਮੁੱਖ ਅਫਸਰ, ਥਾਣਾ ਸਿਵਲ ਲਾਈਨ ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ ਨੂੰ ਮੁੱਖ ਅਫਸਰ, ਥਾਣਾ ਸਿਵਲ ਲਾਈਨ ਪਟਿਆਲਾ ਤੋਂ ਪੁਲਿਸ ਲਾਈਨ ਪਟਿਆਲਾ, ਥਾਣੇਦਾਰ ਗੁਰਪਿੰਦਰ ਸਿੰਘ ਨੂੰ ਇੰਚਾਰਜ ਚੌਂਕੀ ਮਾਡਲ ਟਾਊਨ, ਪਟਿਆਲਾ ਤੋਂ ਪੁਲਿਸ ਲਾਈਨ ਪਟਿਆਲਾ, ਥਾਣੇਦਾਰ ਲਵਦੀਪ ਸਿੰਘ ਨੂੰ ਚੌਂਕੀ ਅਫ਼ਸਰ ਕਲੋਨੀ, ਪਟਿਆਲਾ ਤੋਂ ਚੌਂਕੀ ਮਾਡਲ ਟਾਊਨ, ਪਟਿਆਲਾ ਅਤੇ ਬਲਦੇਵ ਸਿੰਘ ਨੂੰ ਥਾਣਾ ਕੋਤਵਾਲੀ ਨਾਭਾ ਤੋਂ ਇੰਚਾਰਜ ਚੌਂਕੀ ਅਫਸਰ ਕਲੋਨੀ ਪਟਿਆਲਾ ਤਾਇਨਾਤ ਕੀਤਾ ਗਿਆ ਹੈ।