- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਅਤੇ ਵਿਭਾਗੀ ਜਾਣਕਾਰੀ ਅਨੁਸਾਰ ਪਾਵਰਕਾਮ ਦੇ ਸਾਬਕਾ ਸੀਐਮਡੀ ਦੇ ਕਾਰਜਕਾਲ ਦੌਰਾਨ ਪ੍ਰਸ਼ਾਸਨਿਕ ਸੰਤੁਲਨ ਨੂੰ ਦਰਕਿਨਾਰ ਕਰਦਿਆਂ ਇਕ ਡਾਇਰੈਕਟਰ ਨੂੰ ਕਈ ਅਹਿਮ ਵਿੰਗਾਂ ਦੇ ਵਾਧੂ ਚਾਰਜ ਸੌਂਪ ਦਿੱਤੇ ਗਏ ਸਨ, ਜਦਕਿ ਬਾਕੀ ਡਾਇਰੈਕਟਰਾਂ ਤੋਂ ਉਨ੍ਹਾਂ ਦੀਆਂ ਮੂਲ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਗਈਆਂ ਸਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪ੍ਰਸ਼ਾਸਨਿਕ ਕੰਮਕਾਜ ਨੂੰ ਸੰਤੁਲਿਤ ਅਤੇ ਪਾਰਦਰਸ਼ੀ ਬਣਾਉਣ ਦੇ ਮਕਸਦ ਨਾਲ ਨਵੇਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਗੁਰਕੀਰਤ ਕ੍ਰਿਪਾਲ ਸਿੰਘ, ਆਈ.ਏ.ਐਸ. ਵੱਲੋਂ ਅਹਿਮ ਅਤੇ ਵੱਡਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਵੱਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਪਿਛਲੇ ਕਾਰਜਕਾਲ ਦੌਰਾਨ ਲਏ ਗਏ ਪ੍ਰਸ਼ਾਸਨਿਕ ਫ਼ੈਸਲਿਆਂ ਨੂੰ ਪਲਟਦਿਆਂ ਵੱਖ-ਵੱਖ ਡਾਇਰੈਕਟਰਾਂ ਦੇ ਕਾਰਜ ਖੇਤਰ ਅਤੇ ਅਹਿਮ ਚਾਰਜਾਂ ਦੀ ਪੁਰਾਣੀ ਸਥਿਤੀ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।
ਸੂਤਰਾਂ ਅਤੇ ਵਿਭਾਗੀ ਜਾਣਕਾਰੀ ਅਨੁਸਾਰ ਪਾਵਰਕਾਮ ਦੇ ਸਾਬਕਾ ਸੀਐਮਡੀ ਦੇ ਕਾਰਜਕਾਲ ਦੌਰਾਨ ਪ੍ਰਸ਼ਾਸਨਿਕ ਸੰਤੁਲਨ ਨੂੰ ਦਰਕਿਨਾਰ ਕਰਦਿਆਂ ਇਕ ਡਾਇਰੈਕਟਰ ਨੂੰ ਕਈ ਅਹਿਮ ਵਿੰਗਾਂ ਦੇ ਵਾਧੂ ਚਾਰਜ ਸੌਂਪ ਦਿੱਤੇ ਗਏ ਸਨ, ਜਦਕਿ ਬਾਕੀ ਡਾਇਰੈਕਟਰਾਂ ਤੋਂ ਉਨ੍ਹਾਂ ਦੀਆਂ ਮੂਲ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਗਈਆਂ ਸਨ। ਨਵੇਂ ਹੁਕਮਾਂ ਅਨੁਸਾਰ ਡਾਇਰੈਕਟਰ (ਵੰਡ) ਨੂੰ ਚੀਫ਼ ਇੰਜੀਨੀਅਰ/ਆਈ.ਟੀ. ਅਤੇ ਚੀਫ਼ ਇੰਜੀਨੀਅਰ ਜਾਂ ਟਰਾਂਸਮਿਸ਼ਨ ਸਿਸਟਮ ਦਾ ਚਾਰਜ ਵਾਪਸ ਸੌਂਪ ਦਿੱਤਾ ਗਿਆ ਹੈ। ਡਾਇਰੈਕਟਰ (ਕਮਰਸ਼ੀਅਲ) ਨੂੰ ਚੀਫ਼ ਇੰਜੀਨੀਅਰ/ਮਟੀਰੀਅਲ ਮੈਨੇਜਮੈਂਟ ਦਾ ਚਾਰਜ ਮੁੜ ਦੇ ਦਿੱਤਾ ਗਿਆ ਹੈ। ਡਾਇਰੈਕਟਰ (ਜਨਰੇਸ਼ਨ) ਹੁਣ ਚੀਫ਼ ਇੰਜੀਨੀਅਰ/ਸੀ.ਡੀ. ਐਂਡ ਸੀ ਦੇ ਵਿੰਗ ਦੀ ਦੇਖ-ਰੇਖ ਕਰਨਗੇ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਬਾਕੀ ਸਾਰੇ ਵਿਭਾਗੀ ਚਾਰਜ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹਿਣਗੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਿਆਂ ਪੱਤਰ ਪੰਜਾਬ ਸਰਕਾਰ ਦੇ ਬਿਜਲੀ, ਵਿੱਤ ਤੇ ਸਿੱਖਿਆ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਅਤੇ ਨਿਗਮ ਦੇ ਸਮੂਹ ਉੱਚ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਹਿੱਤ ਭੇਜ ਦਿੱਤੇ ਗਏ ਹਨ।