ਸਹਾਇਕ ਧੰਦਾ ਅਪਣਾਉਣ ਵਾਲੇ ਲੋਕਾਂ ਲਈ ਲੋਨ ਮੇਲਾ ਲਾਇਆ ਸਹਾਇਕ ਧੰਦਾ ਅਪਣਾਉਣ ਵਾਲੇ ਲੋਕਾਂ ਲਈ ਲੋਨ ਮੇਲਾ ਲਾਇਆ
Publish Date: Tue, 30 Jun 2026 04:28 PM (IST)
Updated Date: Wed, 01 Jul 2026 04:02 AM (IST)
ਐੱਸਡੀਐੱਮ ਦਿੜ੍ਹਬਾ ਨੇ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਐੱਸਡੀਐੱਮ ਤਰਸੇਮ ਚੰਦ ਦੀ ਅਗਵਾਈ ਹੇਠ ਸਹਾਇਕ ਧੰਦਾ ਬਣਾਉਣ ਵਾਲੇ ਲੋਕਾਂ ਲਈ ਲੋਨ ਮੇਲਾ ਲਾਇਆ ਗਿਆ। ਇਸ ਲੋਨ ਮੇਲੇ ਦੌਰਾਨ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਸਾਹਿਤ ਦਾ ਅਪਣਾਉਣ ਵਾਲੇ ਲੋਕਾਂ ਲਈ ਲੋਨ ਲੈਣਾ ਅਤੇ ਸ਼ਰਤਾਂ ਪੂਰੀਆਂ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸਹਾਇਕ ਧੰਦਾ ਅਪਣਾਉਣ ਵਾਲੇ ਲੋਕਾਂ ਵੱਲੋਂ ਪਿਛਲੇ ਮਹੀਨੇ ਲਾਈ ਗਈ ਟ੍ਰੇਨਿੰਗ ਦੌਰਾਨ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਵੀ ਵੰਡੇ ਗਏ। ਐੱਸਡੀਐੱਮ ਤਰਸੇਮ ਚੰਦ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਵਿਸ਼ੇਸ਼ ਨਿਰਦੇਸ਼ਾਂ ਤੇ ਲੋਕਾਂ ਨੂੰ ਸਹਾਇਕ ਧੰਦਾ ਅਪਣਾਉਣ ਲਈ ਪ੍ਰੇਰਿਤ ਕਰਨਾ ਤੇ ਉਨ੍ਹਾਂ ਲਈ ਵੱਖ ਵੱਖ ਵਿਭਾਗਾਂ ਵਿੱਚ ਵੱਲੋਂ ਟ੍ਰੇਨਿੰਗ ਕੈਂਪ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹਾਇਕ ਧੰਦਿਆ ਵਿੱਚ ਭੇਡ ਪਾਲਣਾ, ਬੱਕਰੀ ਪਾਲਣਾ, ਸੂਰ ਪਾਲਣਾ ਤੇ ਡੇਅਰੀ ਦੇ ਨਾਲ ਖੁੰਭਾਂ ਦੀ ਕਾਸ਼ਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਪਿਛਲੇ ਮਹੀਨੇ ਟ੍ਰੇਨਿੰਗ ਦਿੱਤੀ ਗਈ ਸੀ ਉਨ੍ਹਾਂ ਨੂੰ ਅੱਜ ਸਰਟੀਫਿਕੇਟ ਵੰਡਣ ਉਪਰੰਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲੋਨ ਦਿੱਤੇ ਜਾਣ ਦੀਆਂ ਸ਼ਰਤਾਂ ਤੇ ਆਸਾਨੀ ਨਾਲ ਲੋਨ ਦਿੱਤੇ ਜਾਣ ਦੇ ਰਾਹ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਨ ਲੈਣ ਲਈ ਸ਼ਰਤਾਂ ਦੇ ਨਾਲ ਸਬਸਿਡੀ ਦਿੱਤੇ ਜਾਣ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਲੋਨ ਮੇਲਾ ਬਿਨਾਂ ਕਿਸੇ ਭੇਦਭਾਵ ਦੇ ਹਰ ਇੱਕ ਜਾਤੀ ਅਤੇ ਧਰਮ ਵਾਲੇ ਚਾਹਵਾਨ ਵਿਅਕਤੀ ਨੂੰ ਲੋਨ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਡੇਅਰੀ ਫਾਰਮ ਜਾਂ ਖੁੰਭਾਂ ਦੀ ਕਾਸ਼ਤ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਟ੍ਰੇਨਿੰਗ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹਜ਼ਾਰ ਰੁਪਿਆ ਫੀਸ ਦੇ ਨਾਲ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਵਿੱਤ ਮੰਤਰੀ ਚੀਮਾ ਦੇ ਦਫਤਰ ਇੰਚਾਰਜ ਰਣਜੀਤ ਸਿੰਘ ਖੇਤਲਾ, ਵੈਟਰਨਰੀ ਅਫਸਰ ਡਾ. ਪਰਵਿੰਦਰ ਸਿੰਘ ਚੋਪੜਾ, ਵਿਸ਼ਾਲਦੀਪ ਸਿੰਘ, ਵੈਟਰਨਰੀ ਅਫਸਰ ਕੌਹਰੀਆਂ ਨਵੀਨ ਕੁਮਾਰ, ਡਾ. ਅਮਨਿੰਦਰ ਕੌਰ, ਡਾ. ਅਨੂਰੀਤ ਕੌਰ ਅਤੇ ਵੱਖ ਵੱਖ ਬੈਂਕਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।