ਵਿਦੇਸ਼ ਗਏ ਪਰਿਵਾਰ ਦੇ ਘਰੋਂ ਗਹਿਣੇ ਤੇ ਨਕਦੀ ਚੋਰੀ ਵਿਦੇਸ਼ ਗਏ ਪਰਿਵਾਰ ਦੇ ਘਰੋਂ ਗਹਿਣੇ ਅਤੇ ਨਕਦੀ ਚੋਰੀ
Publish Date: Thu, 09 Jul 2026 06:52 PM (IST)
Updated Date: Fri, 10 Jul 2026 04:06 AM (IST)
ਦਿੜ੍ਹਬਾ ’ਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ, ਲੋਕ ਸਹਿਮੇ ਸੂਲਰ ਘਰਾਟ ’ਚ ਵੀ ਚੋਰਾਂ ਨੇ 2 ਦੁਕਾਨਾਂ ਵਿੱਚ ਕੀਤੇ ਹੱਥ ਸਾਫ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼ਹਿਰ ਦੇ ਇਲਾਕੇ ਦੇ ਪਿੰਡਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੋਰੀਆਂ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਸਹਿਮ ਤੇ ਡਰ ਪਾਇਆ ਜਾ ਰਿਹਾ। ਨੇੜ੍ਹਲੇ ਪਿੰਡ ਧਰਮਗੜ੍ਹ ਛੰਨਾਂ ਦੇ ਇਕ ਵਿਦੇਸ਼ ਰਹਿ ਰਹੇ ਪਰਿਵਾਰ ਦੇ ਘਰੋਂ ਚੋਰਾਂ ਨੇ ਰਾਤ ਦੇ ਸਮੇਂ ਹੱਥ ਸਾਫ ਕਰਦਿਆਂ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸਰਬਜੀਤ ਸਿੰਘ ਜੋ ਕਿ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਗਿਆ ਹੋਇਆ ਹੈ ਤੇ ਚੋਰਾਂ ਨੇ ਸੁੰਨਾ ਘਰ ਵੇਖ ਕੇ ਰਾਤ ਦੇ ਸਮੇਂ ਉਸਦੇ ਘਰ ਵੀ ਚੋਰੀ ਕੀਤੀ ਤੇ ਘਰ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਵੀ ਪੁੱਟ ਕੇ ਲੈ ਗਏ। ਮੌਕੇ ’ਤੇ ਪੁਲਿਸ ਟੀਮ ਪੁੱਜੀ ਤੇ ਘਰ ਦੀ ਜਾਂਚ ਕੀਤੀ। ਵਿਦੇਸ਼ ਰਹਿ ਰਹੇ ਸਰਬਜੀਤ ਸਿੰਘ ਦੇ ਰਿਸ਼ਤੇਦਾਰ ਗੁਰਲਾਲ ਸਿੰਘ ਨੇ ਕਿਹਾ ਕਿ ਉਸ ਦਾ ਇਹ ਰਿਸ਼ਤੇਦਾਰ ਤੇ ਉਸਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। ਰਾਤ ਦੇ ਸਮੇਂ ਘਰ ’ਚ ਕੋਈ ਨਾ ਹੋਣ ਕਰਕੇ ਚੋਰਾਂ ਨੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਤੇ ਘਰ ਅੰਦਰ ਪਿਆ ਡੇਢ ਤੋਲੇ ਦੇ ਕਰੀਬ ਸੋਨਾ, ਕੁਝ ਚਾਂਦੀ ਦੇ ਗਹਿਣੇ ਤੇ ਕੁਝ ਨਕਦੀ ਵੀ ਚੋਰੀ ਕਰ ਕੇ ਲੈ ਗਏ ਹਨ। ਇਸਤੋਂ ਇਲਾਵਾ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਇੱਕ ਕਰਿਆਨੇ ਦੀ ਦੁਕਾਨ ਤੋਂ ਵੀ ਨਕਦੀ ਦੀ ਚੋਰੀ ਹੋਈ ਹੈ। ਦੁਕਾਨਦਾਰ ਦੇ ਦੱਸਣ ਅਨੁਸਾਰ 20 ਹਜ਼ਾਰ ਦੀ ਨਕਦੀ ਗੱਲੇ ਵਿੱਚੋਂ ਲੈ ਕੇ ਚੋਰ ਫ਼ਰਾਰ ਹੋ ਗਏ ਹਨ। ਚੋਰਾਂ ਨੇ ਮੁੱਖ ਬਾਜ਼ਾਰ ਵਿੱਚੋਂ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਸਨ। ਇਸਦੇ ਨਾਲ ਹੀ ਕਸਬਾ ਸੂਲਰ ਘਰਾਟ ਅੰਦਰ ਵੀ ਪਿਛਲੀ ਰਾਤ ਦੋ ਕੰਪਿਊਟਰ ਕੈਫੇ ਵਿੱਚ ਵੀ ਚੋਰਾਂ ਨੇ ਹੱਥ ਸਾਫ ਕੀਤੇ ਹਨ। ਮਨੀ ਕੰਪਿਊਟਰ ਕੈਫੇ ਵਿੱਚੋਂ ਪੰਜ ਹਜ਼ਾਰ ਦੇ ਕਰੀਬ ਨਕਦੀ ਚੋਰੀ ਹੋਣ ਸੂਚਨਾ ਹੈ। ਚੋਰਾਂ ਨੇ ਇਸ ਦੁਕਾਨ ਨੂੰ ਦੂਜੀ ਵਾਰ ਨਿਸ਼ਾਨਾ ਬਨਾਇਆ। ਸੂਲਰ ਘਰਾਟ ਦੇ ਹੀ ਲਾਡੀ ਕੈਫੇ ’ਚ ਵੀ ਚੋਰੀ ਹੋਈ ਹੈ। ਜਿਸ ਦੇ ਵਿੱਚੋ 7000 ਦੇ ਕਰੀਬ ਨਕਦੀ ਤੇ ਇੱਕ ਮੋਬਾਈਲ ਫੋਨ ਸਮੇਤ ਆਧਾਰ ਕਾਰਡ, ਪੈਨ ਕਾਰਡ ਤੇ ਵੋਟਰ ਕਾਰਡ ਵੀ ਚੋਰੀ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਦਿੜ੍ਹਬਾ ਦੇ ਬਾਜ਼ਾਰ ’ਚ ਸੁਨਿਆਰੇ ਦੀ ਦੁਕਾਨ ’ਤੇ ਚੋਰੀ ਹੋਈ ਸੀ। ਇਸ ਤੋਂ ਇਲਾਵਾ 2 ਦਿਨ ਪਹਿਲਾਂ ਦਿੜ੍ਹਬਾ ਵਿਖੇ ਗਊਸ਼ਾਲਾ ’ਚ ਵੀ ਚੋਰੀ ਹੋਈ ਸੀ। ਇਸ ਸਬੰਧੀ ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਰੀਂ ਦੀਆਂ ਘਟਨਾਵਾਂ ਨੂੰ ਰੋਕਣ ਦੇ ’ਚ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਸ਼ਹਿਰ ਵਿੱਚ ਦੁਕਾਨਾਂ ਅੱਗੇ ਲੱਗੇ ਸੀਸੀਟੀਵੀ ਕੈਮਰੇ ਲਾਏ ਜਾਣ। ਨਾਲ ਹੀ ਰਾਤ ਦੇ ਸਮੇਂ ਚੌਕੀਦਾਰ ਦਾ ਵੀ ਪੱਕਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।