- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ ਉਸ ਨੂੰ 2024 ਵਿੱਚ ਹਾਂਗਕਾਂਗ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਹਾਂਗਕਾਂਗ ਤੋਂ ਭਾਰਤ ਡਿਪੋਰਟ ਕਰਵਾ ਕੇ ਲੈ ਕੇ ਆਈ ਸੀ। ਵਕੀਲ ਸੁਖੇਜਾ ਅਨੁਸਾਰ ਹੁਣ ਨਾਭਾ ਜੇਲ ਬਰੇਕ ਵਿੱਚ ਹਾਈਕੋਰਟ ਵੱਲੋਂ ਉਸ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਤੇ ਇੱਕ ਹੋਰ ਅਸਲਾ ਐਕਟ ਦਾ ਮਾਮਲਾ ਦਰਜ ਸੀ, ਉਸ ਵਿੱਚ ਵੀ ਨਾਭਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਉਰਫ ਰੋਮੀ ਨੂੰ ਜੇਲ੍ਹ ਬਰੇਕ ਅਤੇ ਆਰਮਜ਼ ਐਕਟ ਦੇ ਦੋਵੇਂ ਕੇਸਾਂ ਵਿੱਚੋਂ ਜ਼ਮਾਨਤ ਮਿਲ ਗਈ ਹੈ। ਰੋਮੀ ਦੇ ਵਕੀਲ ਸ਼ਿਵਮ ਸੁਖੇਜਾ ਨੇ ਦੱਸਿਆ ਕਿ ਰਮਨਜੀਤ ਦੋ ਸਾਲਾਂ ਤੋਂ ਅੰਮ੍ਰਿਤਸਰ ਜੇਲ ਵਿੱਚ ਨਜ਼ਰਬੰਦ ਸੀ। ਪੁਲਿਸ ਵੱਲੋਂ ਉਸ ਨੂੰ 2024 ਵਿੱਚ ਹਾਂਗਕਾਂਗ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਹਾਂਗਕਾਂਗ ਤੋਂ ਭਾਰਤ ਡਿਪੋਰਟ ਕਰਵਾ ਕੇ ਲੈ ਕੇ ਆਈ ਸੀ। ਵਕੀਲ ਸੁਖੇਜਾ ਅਨੁਸਾਰ ਹੁਣ ਨਾਭਾ ਜੇਲ ਬਰੇਕ ਵਿੱਚ ਹਾਈਕੋਰਟ ਵੱਲੋਂ ਉਸ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਤੇ ਇੱਕ ਹੋਰ ਅਸਲਾ ਐਕਟ ਦਾ ਮਾਮਲਾ ਦਰਜ ਸੀ, ਉਸ ਵਿੱਚ ਵੀ ਨਾਭਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਕੀਲ ਅਨੁਸਾਰ ਦੋ ਹਫਤੇ ਅੰਦਰ ਰਮਨਜੀਤ ਦਾ ਬਾਂਡ ਭਰਾਇਆ ਜਾਵੇਗਾ ਅਤੇ ਉਹ ਛੇਤੀ ਹੀ ਅੰਮ੍ਰਿਤਸਰ ਜੇਲ੍ਹ ਤੋਂ ਬਾਹਰ ਆ ਜਾਵੇਗਾ।
ਦੱਸਣਯੋਗ ਹੈ ਨਾਭਾ ਜੇਲ੍ਹ ਬ੍ਰੇਕ ਦੀ ਘਟਨਾ 27 ਨਵੰਬਰ 2016 ਨੂੰ ਸਵੇਰੇ ਲਗਭਗ 8:30 ਤੋਂ 9:00 ਵਜੇ ਦੇ ਵਿਚਕਾਰ ਹੋਈ ਸੀ। ਹਥਿਆਰਬੰਦ ਹਮਲਾਵਰ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਵਿੱਚ ਆਏ ਅਤੇ ਜੇਲ੍ਹ 'ਤੇ ਗੋਲੀਬਾਰੀ ਕਰ ਕੇ ਕੈਦੀਆਂ ਨੂੰ ਛੁਡਵਾ ਕੇ ਲੈ ਗਏ। ਨਾਭਾ ਜੇਲ੍ਹ ਬ੍ਰੇਕ ਦੋਰਾਨ ਦੋ ਅੱਤਵਾਦੀ ਅਤੇ ਚਾਰ ਗੈਂਗਸਟਰ ਜੇਲ੍ਹ ਵਿੱਚੋਂ ਫਰਾਰ ਹੋਏ ਸਨ।