- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਰੇਲਵੇ ਦੀ ਕਿਸੇ ਵੀ ਉਤਪਾਦਨ ਇਕਾਈ ਵੱਲੋਂ ਤਿਆਰ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਇੰਜਣ ਹੈ। ਇਸ ਏਆਈ ਪਾਵਰਡ ਲੋਕੋਮੋਟਿਵ ਨੂੰ ਪਟਿਆਲਾ ਲੋਕੋਮੋਟਿਵ ਵਰਕਸ ਦੀ ਸੀਨੀਅਰ ਮਹਿਲਾ ਕਰਮਚਾਰੀ ਅਤੇ ਟੈਕਨੀਸ਼ੀਅਨ ਨੀਲਮ ਦੇਵੀ ਨੇ ਪ੍ਰਿੰਸੀਪਲ ਚੀਫ ਐਡਮਿਨਿਸ੍ਰੇਟਿਵ ਅਧਿਕਾਰੀ ਐਸਕੇ ਸ਼੍ਰੀਵਾਸਤਵ ਦੀ ਮੌਜੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਰੇਲਵੇ ਨੇ ਆਧੁਨਿਕ ਤਕਨੀਕ ਅਤੇ ਸੁਰੱਖਿਆ ਦੇ ਖੇਤਰ ਵਿੱਚ ਨਵੀਂ ਪਹਿਲ ਕੀਤੀ ਹੈ। ਪਟਿਆਲਾ ਲੋਕੋਮੋਟਿਵ ਵਰਕਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ‘ਓਵਰਹੈੱਡ ਇਕੁਇਪਮੈਂਟ’ (ਓਐਚਈ) ਮਾਨੀਟਰਿੰਗ ਸਿਸਟਮ ਨਾਲ ਲੈਸ ਦੇਸ਼ ਦਾ ਪਹਿਲਾ ਏਆਈ ਪਾਵਰਡ ਰੇਲ ਇੰਜਣ (ਲੋਕੋਮੋਟਿਵ ਨੰਬਰ 39642) ਤਿਆਰ ਕੀਤਾ ਹੈ।
ਭਾਰਤੀ ਰੇਲਵੇ ਦੀ ਕਿਸੇ ਵੀ ਉਤਪਾਦਨ ਇਕਾਈ ਵੱਲੋਂ ਤਿਆਰ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਇੰਜਣ ਹੈ। ਇਸ ਏਆਈ ਪਾਵਰਡ ਲੋਕੋਮੋਟਿਵ ਨੂੰ ਪਟਿਆਲਾ ਲੋਕੋਮੋਟਿਵ ਵਰਕਸ ਦੀ ਸੀਨੀਅਰ ਮਹਿਲਾ ਕਰਮਚਾਰੀ ਅਤੇ ਟੈਕਨੀਸ਼ੀਅਨ ਨੀਲਮ ਦੇਵੀ ਨੇ ਪ੍ਰਿੰਸੀਪਲ ਚੀਫ ਐਡਮਿਨਿਸ੍ਰੇਟਿਵ ਅਧਿਕਾਰੀ ਐਸਕੇ ਸ਼੍ਰੀਵਾਸਤਵ ਦੀ ਮੌਜੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਰਕਸ਼ਾਪ ਦੇ ਕਈ ਸੀਨੀਅਰ ਅਧਿਕਾਰੀ, ਕਰਮਚਾਰੀ ਅਤੇ ਕਰਮਚਾਰੀ ਕੌਂਸਲ ਦੇ ਨੁਮਾਇੰਦੇ ਵੀ ਮੌਜੂਦ ਸਨ।
ਪ੍ਰਿੰਸੀਪਲ ਚੀਫ ਐਡਮਿਨਿਸ੍ਰੇਟਿਵ ਅਧਿਕਾਰੀ ਐਸਕੇ ਸ਼੍ਰੀਵਾਸਤਵ ਨੇ ਦੱਸਿਆ ਕਿ ਇਹ ਇੰਜਣ ਤਾਕਤਵਰ ਪੈਸੇਂਜਰ ਇਲੈਕਟ੍ਰਿਕ ਲੋਕੋਮੋਟਿਵ ਡਬਲਯੂਪੀ-7 ਸ਼੍ਰੇਣੀ ਵਿੱਚ ਤਿਆਰ ਕੀਤਾ ਗਿਆ ਹੈ। ਇਸ ਵਿੱਚ ਲੱਗੇ ਆਧੁਨਿਕ ਏਆਈ ਸੈਂਸਰ ਬਿਜਲੀ ਦੀਆਂ ਤਾਰਾਂ (ਓਐਚਈ) ਅਤੇ ਰੇਲ ਪਟੜੀਆਂ ਦੀ ਲਾਈਵ ਨਿਗਰਾਨੀ ਕਰਨਗੇ। ਸਫਰ ਦੌਰਾਨ ਤਾਰਾਂ ਵਿੱਚ ਸਪਾਰਕਿੰਗ, ਢਿੱਲੇ ਜਾਂ ਖਰਾਬ ਪੁਰਜੇ, ਕੈਟੇਨਰੀ ਸਟ੍ਰੈਂਡ ਦੇ ਟੁੱਟਣ, ਖੰਭਿਆਂ ’ਤੇ ਪੰਛੀਆਂ ਦੇ ਆਲ੍ਹਣੇ ਅਤੇ ਟਰੈਕ ਦੇ ਆਲੇ-ਦੁਆਲੇ ਦਰੱਖਤਾਂ ਤੇ ਬੂਟਿਆਂ ਦੇ ਝੁੰਡ ਦਾ ਇਹ ਸਿਸਟਮ ਤੁਰੰਤ ਪਤਾ ਲਗਾ ਲਵੇਗਾ।
---
ਖਰਾਬੀ ਤੋਂ ਪਹਿਲਾਂ ਮਿਲੇਗੀ ਜਾਣਕਾਰੀ
ਏਆਈ ਸਿਸਟਮ ਖਰਾਬੀ ਪੈਦਾ ਹੋਣ ਤੋਂ ਪਹਿਲਾਂ ਹੀ ਇਸ ਦੀ ਸਹੀ ਜਾਣਕਾਰੀ ਮੈਨਟੀਨੈਂਸ ਟੀਮ ਤੱਕ ਪਹੁੰਚਾਏਗਾ, ਜਿਸ ਨਾਲ ਸਮੇਂ ਸਿਰ ਬਚਾਅ ਅਤੇ ਮੁਰੰਮਤ ਦਾ ਕੰਮ ਕੀਤਾ ਜਾ ਸਕੇਗਾ। ਇਸ ਤਕਨੀਕ ਨਾਲ ਸ਼ਾਰਟ ਸਰਕਟ, ਬਿਜਲੀ ਟ੍ਰਿਪਿੰਗ ਅਤੇ ਓਐਚਈ ਬ੍ਰੇਕਡਾਊਨ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਟਰੇਨਾਂ ਦੀ ਦੇਰੀ ਅਤੇ ਰੇਲ ਸੰਚਾਲਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਵੀ ਘਟਣ ਦੀ ਉਮੀਦ ਹੈ।
---
ਏਆਈ ਪਾਵਰਡ ਲੋਕੋਮੋਟਿਵ ਦੇ ਪ੍ਰਮੁੱਖ ਫਾਇਦੇ
ਰੀਅਲ-ਟਾਈਮ ਨਿਗਰਾਨੀ, ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਅਤੇ ਖਰਾਬੀ ਦੀ ਸਮੇਂ ਸਿਰ ਪਛਾਣ, ਸਹੀ ਡਾਇਗਨੌਸਟਿਕ ਡਾਟਾ, ਮੇਨਟੇਨੈਂਸ ਵਿੱਚ ਸਮੇਂ ਦੀ ਬਚਤ ਅਤੇ ਰੇਲ ਸੰਚਾਲਨ ਨੂੰ ਵਧੇਰੇ ਸੁਚਾਰੂ ਬਣਾਉਣ ਵਿੱਚ ਸਹਾਇਤਾ ਕਰੇਗਾ।