- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਡਰ-14 ਫੋਇਲ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਆਲੀਆ ਖ਼ਾਨ ਨੇ ਸੋਨ ਤਮਗ਼ਾ ਅਤੇ ਕਵਲਨੈਨ ਕੌਰ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਫੋਇਲ ਟੀਮ ਈਵੈਂਟ ਵਿੱਚ ਆਲੀਆ ਖ਼ਾਨ, ਕਵਲਨੈਨ ਕੌਰ, ਮਾਇਰਾ ਵਰਮਾ ਅਤੇ ਗੁਰਅਸੀਸ ਕੌਰ ਦੀ ਟੀਮ ਨੇ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ। ਸੇਬਰ ਵਿਅਕਤੀਗਤ ਮੁਕਾਬਲੇ ਵਿੱਚ ਨਵਿਆ ਸ਼ਰਮਾ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ, ਜਦਕਿ ਸੇਬਰ ਟੀਮ ਮੁਕਾਬਲੇ ਵਿੱਚ ਨਵਿਆ ਸ਼ਰਮਾ, ਲਵਪ੍ਰੀਤ, ਏਕਨੂਰ ਕੌਰ ਅਤੇ ਸੁਜ਼ੈਨ ਨੇ ਕਾਂਸੀ ਦਾ ਤਮਗ਼ਾ ਜਿੱਤਿਆ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਲੁਧਿਆਣਾ ਵਿਖੇ ਚੱਲ ਰਹੀਆਂ ਰਾਜ ਪੱਧਰੀ 'ਖੇਡਾਂ ਵਤਨ ਪੰਜਾਬ ਦੀਆਂ' ਦੇ ਫੈਂਸਿੰਗ (ਤਲਵਾਰਬਾਜ਼ੀ) ਮੁਕਾਬਲਿਆਂ ਵਿੱਚ ਪਟਿਆਲਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਖੇਡ ਵਿਭਾਗ ਪਟਿਆਲਾ (ਪੋਲੋ ਗਰਾਊਂਡ) ਦੇ ਕੋਚ ਅਰਜੁਨ ਅਤੇ ਉਦੈਵੀਰ ਸਿੰਘ ਦੀ ਯੋਗ ਅਗਵਾਈ ਹੇਠ 17 ਨਵੰਬਰ 2026 ਨੂੰ ਹੋਏ ਮੁਕਾਬਲਿਆਂ ਦੌਰਾਨ ਪਟਿਆਲਾ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਅਤੇ ਖਿਡਾਰਨਾਂ ਨੇ ਮੈਡਲਾਂ ਦੀ ਝੜੀ ਲਗਾ ਦਿੱਤੀ।
ਅੰਡਰ-14 ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ:
ਅੰਡਰ-14 ਫੋਇਲ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਆਲੀਆ ਖ਼ਾਨ ਨੇ ਸੋਨ ਤਮਗ਼ਾ ਅਤੇ ਕਵਲਨੈਨ ਕੌਰ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਫੋਇਲ ਟੀਮ ਈਵੈਂਟ ਵਿੱਚ ਆਲੀਆ ਖ਼ਾਨ, ਕਵਲਨੈਨ ਕੌਰ, ਮਾਇਰਾ ਵਰਮਾ ਅਤੇ ਗੁਰਅਸੀਸ ਕੌਰ ਦੀ ਟੀਮ ਨੇ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ। ਸੇਬਰ ਵਿਅਕਤੀਗਤ ਮੁਕਾਬਲੇ ਵਿੱਚ ਨਵਿਆ ਸ਼ਰਮਾ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ, ਜਦਕਿ ਸੇਬਰ ਟੀਮ ਮੁਕਾਬਲੇ ਵਿੱਚ ਨਵਿਆ ਸ਼ਰਮਾ, ਲਵਪ੍ਰੀਤ, ਏਕਨੂਰ ਕੌਰ ਅਤੇ ਸੁਜ਼ੈਨ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
ਅੰਡਰ-17 ਅਤੇ ਅੰਡਰ-21 ਵਰਗ ਵਿੱਚ ਵੀ ਜਿੱਤੇ ਸੋਨ ਤਮਗ਼ੇ:
ਅੰਡਰ-17 ਵਰਗ ਵਿੱਚ ਕ੍ਰਿਤਿਕਾ ਬੇਲਵਾਲ ਨੇ ਵਿਅਕਤੀਗਤ ਅਤੇ ਟੀਮ ਮੁਕਾਬਲੇ ਵਿੱਚ ਦੋ ਸੋਨ ਤਮਗ਼ੇ ਜਿੱਤੇ। ਅੰਡਰ-17 ਟੀਮ ਗੋਲਡ ਜੇਤੂਆਂ ਵਿੱਚ ਕ੍ਰਿਤਿਕਾ ਬੇਲਵਾਲ ਦੇ ਨਾਲ ਜਪਲੀਨ ਕੌਰ ਅਤੇ ਨਿਹਾਰਿਕਾ ਸ਼ਰਮਾ ਵੀ ਸ਼ਾਮਲ ਸਨ। ਇਸੇ ਵਰਗ ਦੇ ਐਪੀ ਵਿਅਕਤੀਗਤ ਮੁਕਾਬਲੇ ਵਿੱਚ ਹਰਯਸ਼ਪ੍ਰਤੀਕ ਕੌਰ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ।
ਅੰਡਰ-21 ਵਰਗ ਵਿੱਚ ਕੀਰਤਮੀਤ ਕੌਰ ਨੇ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤ ਕੇ ਪਟਿਆਲਾ ਦੀ ਝੋਲੀ ਇੱਕ ਹੋਰ ਗੋਲਡ ਪਾਇਆ। ਐਪੀ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਗਮਜੋਤ ਕੌਰ ਅਤੇ ਜਸਪ੍ਰੀਤ ਕੌਰ ਨੇ ਕਾਂਸੀ ਦੇ ਤਮਗ਼ੇ ਜਿੱਤੇ, ਜਦਕਿ ਐਪੀ ਟੀਮ ਮੁਕਾਬਲੇ ਵਿੱਚ ਅਗਮਜੋਤ ਕੌਰ, ਹਰਸ਼ਲੀਨ ਕੌਰ, ਏਕਮਨ ਕੌਰ ਅਤੇ ਜਸਪ੍ਰੀਤ ਕੌਰ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸੋਨ ਤਮਗ਼ਾ ਆਪਣੇ ਨਾਂ ਕੀਤਾ।