- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਵਿਚ ਝੋਨੇ ਦਾ ਰਕਬਾ 1.86 ਲੱਖ ਹੈਕਟੇਅਰ ਅਤੇ ਸੰਗਰੂਰ ਵਿਚ 2.41 ਲੱਖ ਹੈਕਟੇਅਰ ਹੈ। ਦੋਵਾਂ ਦਾ ਕੁੱਲ ਰਕਬਾ ਸੂਬੇ ਦੇ 32.87 ਲੱਖ ਹੈਕਟੇਅਰ ਰਕਬੇ ਦਾ ਕਰੀਬ 13 ਫ਼ੀਸਦੀ ਹੈ, ਜਦਕਿ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਵਿਚ ਇਨ੍ਹਾਂ ਦੀ ਹਿੱਸੇਦਾਰੀ 24 ਫ਼ੀਸਦੀ ਤੋਂ ਵੱਧ ਹੈ।

ਜਾਗਰਣ ਸੰਵਾਦਦਾਤਾ, ਪਟਿਆਲਾ : ਪੰਜਾਬ ਵਿਚ ਝੋਨੇ ਦੀ ਕਟਾਈ ਦਾ ਸੀਜ਼ਨ ਲਗਪਗ ਖ਼ਤਮ ਹੋਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਜਾਰੀ ਹਨ। 20 ਨਵੰਬਰ ਤੱਕ ਸੂਬੇ ਵਿਚ 6,937 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਫ਼ਿਰੋਜ਼ਪੁਰ ਦੇ 897 ਅਤੇ ਸੰਗਰੂਰ ਦੇ 792 ਕੇਸ ਹਨ। ਦੋਵਾਂ ਜ਼ਿਲ੍ਹਿਆਂ ਵਿਚ ਪਰਾਲੀ ਸਾੜਨ ਦੇ 1,689 ਮਾਮਲੇ ਦਰਜ ਹੋਏ ਹਨ।
ਫ਼ਿਰੋਜ਼ਪੁਰ ਵਿਚ ਝੋਨੇ ਦਾ ਰਕਬਾ 1.86 ਲੱਖ ਹੈਕਟੇਅਰ ਅਤੇ ਸੰਗਰੂਰ ਵਿਚ 2.41 ਲੱਖ ਹੈਕਟੇਅਰ ਹੈ। ਦੋਵਾਂ ਦਾ ਕੁੱਲ ਰਕਬਾ ਸੂਬੇ ਦੇ 32.87 ਲੱਖ ਹੈਕਟੇਅਰ ਰਕਬੇ ਦਾ ਕਰੀਬ 13 ਫ਼ੀਸਦੀ ਹੈ, ਜਦਕਿ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਵਿਚ ਇਨ੍ਹਾਂ ਦੀ ਹਿੱਸੇਦਾਰੀ 24 ਫ਼ੀਸਦੀ ਤੋਂ ਵੱਧ ਹੈ।
ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਤਹਿਤ ਹੁਣ ਤੱਕ 1.22 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਲਾਇਆ ਗਿਆ ਹੈ, ਜਿਸ ਵਿਚੋਂ 43.25 ਲੱਖ ਰੁਪਏ ਵਸੂਲੇ ਗਏ ਹਨ। ਇਸ ਤੋਂ ਇਲਾਵਾ 2,139 ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ 2,266 ਕਿਸਾਨਾਂ ਦੇ ਮਾਲੀਆ ਰਿਕਾਰਡ ਵਿਚ ਰੈੱਡ ਐਂਟਰੀ ਕੀਤੀ ਗਈ ਹੈ।
ਵੱਡਾ ਰਕਬਾ ਤੇ ਸਾਧਨਾਂ ਦੀ ਘਾਟ ਵੀ ਚੁਣੌਤੀ
ਖੇਤੀਬਾੜੀ ਮਾਹਿਰਾਂ ਮੁਤਾਬਕ ਦੋਵਾਂ ਜ਼ਿਲ੍ਹਿਆਂ ਵਿਚ ਵੱਡਾ ਖੇਤੀ ਰਕਬਾ ਪਰਾਲੀ ਸਾੜਨ ਦੇ ਵੱਧ ਮਾਮਲਿਆਂ ਦਾ ਇਕ ਕਾਰਨ ਹੋ ਸਕਦਾ ਹੈ। ਮਸ਼ੀਨਰੀ ਤੇ ਹੋਰ ਸਾਧਨ ਸਮੇਂ ਸਿਰ ਨਾ ਮਿਲਣ ਕਾਰਨ ਕਿਸਾਨ ਅਗਲੀ ਫ਼ਸਲ ਦੀ ਤਿਆਰੀ ਲਈ ਖੇਤ ਖਾਲੀ ਕਰਨ ਵਾਸਤੇ ਪਰਾਲੀ ਸਾੜਦੇ ਹਨ। ਇਸ ਲਈ ਪਰਾਲੀ ਪ੍ਰਬੰਧਨ ਦੇ ਬਦਲਾਂ ਅਤੇ ਕਿਸਾਨਾਂ ਤੱਕ ਮਸ਼ੀਨਰੀ ਦੀ ਉਪਲਬਧਤਾ ਯਕੀਨੀ ਬਣਾਉਣਾ ਜ਼ਰੂਰੀ ਹੈ।