- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਾਸੀ ਕੁਲਵੰਤ ਸਿੰਘ ਦਾ ਬੇਟਾ ਬਿਕਰਮਜੀਤ ਸਿੰਘ 6 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਉੱਥੇ ਪਤਨੀ ਨਾਲ ਰਹਿੰਦਾ ਸੀ ਤੇ ਟਰਾਲਾ ਚਲਾਉੰਦਾ ਸੀ। ਬੀਤੇ ਦਿਨ ਉਹ ਟਰਾਲਾ ਲੈ ਕੇ ਅਮਰੀਕਾ ਜਾ ਰਿਹਾ ਸੀ। ਇੱਥੇ ਵਾਪਰੇ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ ਹੈ।

ਭਾਰਤ ਭੂਸ਼ਣ ਗੋਇਲ•, ਪੰਜਾਬੀ ਜਾਗਰਣ, ਸਮਾਣਾ : ਪਿੰਡ ਫ਼ਤਹਿਪੁਰ ਦੇ ਨੌਜਵਾਨ ਬਿਕਰਮਜੀਤ ਸਿੰਘ ਦੀ ਕੈਨੇਡਾ ’ਚ ਵਾਪਰੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਪਿੰਡ ਵਾਸੀ ਕੁਲਵੰਤ ਸਿੰਘ ਦਾ ਬੇਟਾ ਬਿਕਰਮਜੀਤ ਸਿੰਘ 6 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਉੱਥੇ ਪਤਨੀ ਨਾਲ ਰਹਿੰਦਾ ਸੀ ਤੇ ਟਰਾਲਾ ਚਲਾਉੰਦਾ ਸੀ। ਬੀਤੇ ਦਿਨ ਉਹ ਟਰਾਲਾ ਲੈ ਕੇ ਅਮਰੀਕਾ ਜਾ ਰਿਹਾ ਸੀ। ਇੱਥੇ ਵਾਪਰੇ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਬਿਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।