- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੇ ਸਮਾਨ ਸਣੇ ਬਲੈਰੋ ਸਵਾਰ ਅੱਧਾ ਦਰਜਨ ਵਿਅਕਤੀ ਕਾਬੂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਬਿਜਲੀ ਬੋਰਡ ਚੌਕ ਨੇੜੇ ਨਾਕਾਬੰਦੀ ਕਰਕੇ ਚੋਰੀ ਕੀਤੇ ਸ਼ਟਰਿੰਗ ਦੇ ਸਮਾਨ ਸਮੇਤ ਬਲੈਰੋ ਸਵਾਰ ਅੱਧਾ ਦਰਜਨ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਿਸ ਦੇ ਐਸਆਈ ਮਾਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਬਿਜਲੀ ਬੋਰਡ ਚੌਕ ਨੇੜੇ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਕੁਝ ਵਿਅਕਤੀ ਗੱਡੀਆਂ ਚੋਰੀ ਕਰਨ ਦੇ ਆਦੀ ਹਨ ਅਤੇ ਅੱਧਾ ਦਰਜਨ ਦੇ ਕਰੀਬ ਵਿਅਕਤੀ ਬਲੈਰੋ ਪਿਕਅਪ ਗੱਡੀ ’ਚ ਸਟਰਿੰਗ ਦਾ ਸਾਮਾਨ ਚੋਰੀ ਕਰਕੇ ਸ਼ੰਭੂ ਵੇਚਣ ਗਏ ਸਨ। ਪਰ ਮਾਲ ਵਿਕਣ ਨਾ ਕਰਕੇ ਉਹ ਵਾਪਸ ਸਮਰਾਲਾ ਜਾ ਰਹੇ ਸਨ ਤਾਂ ਉਨਾਂ ਨੂੰ ਬਿਜਲੀ ਬੋਰਡ ਚੌਕ ਨੇੜੇ ਨਾਕਾਬੰਦੀ ਕਰਕੇ ਗੱਡੀ ’ਚ ਲੱਦਿਆ ਹੋਇਆ ਸਟਰਿੰਗ ਦਾ ਚੋਰੀ ਦਾ ਸਾਮਾਨ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਬੋਦਲ, ਰਾਜਨ ਸਿੰਘ ਵਾਸੀ ਕਪਿਲਾ ਕਲੋਨੀ ਸਮਰਾਲਾ, ਰਾਜੇਸ਼ ਸਿੰਘ ਵਾਸੀ ਪਿੰਡ ਬੋਦਲ, ਮਹਿਤਾਬ ਖਾਨ ਵਾਸੀ ਪਿੰਡ ਸਮਰਾਲਾ, ਖੁਸ਼ਪ੍ਰੀਤ ਸਿੰਘ ਵਾਸੀ ਸਮਰਾਲਾ ਅਤੇ ਸਪਿੰਦਰ ਸਿੰਘ ਵਾਸੀ ਪਿੰਡ ਛੰਨਾ ਨੇੜੇ ਜਖਵਾਲੀ ਵਜੋਂ ਹੋਈ ਨੂੰ ਗੱਡੀ ਸਮੇਤ ਚੋਰੀ ਕੀਤਾ ਸਟਰਿੰਗ ਦਾ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ। ਜਿਸ ’ਤੇ ਥਾਣਾ ਸਿਟੀ ਪੁਲਿਸ ਨੇ ਉਕਸ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।