ਨਰੈਣਸਰ ਮੁਹਾਲੀ 'ਚ ਗੁਰਮਤਿ ਸਮਾਗਮ ਕਰਵਾਇਆ
ਨਰੈਣਸਰ ਮੁਹਾਲੀ 'ਚ ਗੁਰਮਤਿ ਸਮਾਗਮ ਕਰਵਾਇਆ
Publish Date: Fri, 26 Jun 2026 04:24 PM (IST)
Updated Date: Sat, 27 Jun 2026 04:01 AM (IST)

ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਹੀ ਜੀਵਨ ਸਫਲਾ ਹੋ ਸਕਦੈ : ਰਣਜੀਤ ਸਿੰਘ 35 ਪ੍ਰਾਣੀਆਂ ਨੇ ਅੰਮ੍ਰਿਤ ਛਕ ਕਿ ਗੁਰੂ ਵਾਲੇ ਬਣੇ ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਅਮਰਗੜ੍ਹ : ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਮੁਹਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਹਾਨ ਤਪੱਸਵੀ ਸੰਤ ਬਾਬਾ ਕਿਰਪਾ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ ਅੰਦਰ ਬਾਬਾ ਭਰਭੂਰ ਸਿੰਘ ਸੇਖਾ ਝਲੂਰ ਵਾਲੇ ,ਬਾਬਾ ਰਣਧੀਰ ਸਿੰਘ ਭੰਗਲਾ ਵਾਲੇ, ਕਥਾਵਾਚਕ ਭਾਈ ਰਜਿੰਦਰ ਪਾਲ ਸਿੰਘ ਨਾਭਾ, ਬਾਬਾ ਬਲਜੀਤ ਸਿੰਘ ਖੇੜੀ ਵਾਲੇ, ਬਾਬਾ ਗੁਰਪ੍ਰੀਤ ਸਿੰਘ ਸ਼ੇਰਗੜ੍ਹ, ਬਾਬਾ ਰਣਜੀਤ ਸਿੰਘ ਢਿੰਗੀ, ਬਾਬਾ ਗੁਰਮੇਲ ਸਿੰਘ ਲਲਤੋਂ, ਬਾਬਾ ਨਿਰਮਲ ਸਿੰਘ ਚੀਮਾ, ਬਾਬਾ ਮਨਜੋਤ ਸਿੰਘ ਸ਼ੇਰਪੁਰ, ਬਾਬਾ ਜਗਸੀਰ ਸਿੰਘ ਕੁਲਬੁਰਸ਼ਾ, ਬਾਬਾ ਭੀਮ ਸਿੰਘ ਹਰੀਗੜ, ਭਾਈ ਚਰਨਪ੍ਰੀਤ ਸਿੰਘ ਮਾਹੋਰਾਣਾ,ਭਾਈ ਸੁਖਬੀਰ ਸਿੰਘ, ਬੀਬਾ ਕਮਲਜੀਤ ਕੌਰ ਸੋਲਖੀਆ,ਬੀਬਾ ਕੁਲਵੰਤ ਕੌਰ ਰਾਏਪੁਰ, ਬਾਬਾ ਜਸਪ੍ਰੀਤ ਸਿੰਘ ਸੋਲਖੀਆਂ, ਬਾਬਾ ਸਰਨਜੀਤ ਸਿੰਘ, ਬਾਬਾ ਬਲਜੀਤ ਸਿੰਘ ਫੱਕਰ, ਗਿਆਨੀ ਫੂਲਾ ਸਿੰਘ ਗਿਆਨੀ ਜਸਵੰਤ ਸਿੰਘ ਸੋਲਖੀਆਂ ਅਤੇ ਬਾਬਾ ਮਹਿੰਦਰ ਸਿੰਘ ਬਰਨਾਲੇ ਵਾਲਿਆਂ ਸੰਤਾਂ ਮਹਾਂਪੁਰਖਾਂ ਢਾਡੀ ਅਤੇ ਕਵਿਸ਼ਰੀ ਜਥਿਆ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ।ਮੁੱਖ ਪ੍ਰਬੰਧਕ ਬਾਬਾ ਰਣਜੀਤ ਸਿੰਘ ਤਪਾ ਦਰਾਜ ਮੁਹਾਲੀ ਵਾਲਿਆਂ ਨੇ ਕਿਹਾ ਕਿ ਸਾਧੂ ਮਹਾਤਮਾ ਸਮੇਂ ਸਮੇਂ ਤੇ ਦੁਨੀਆਂ ਦਾ ਸੁਧਾਰ ਕਰਨ ਲਈ ਧਰਤੀ ਤੇ ਜਨਮ ਲੈਂਦੇ ਹਨ। ਉਹਨਾਂ ਕਿਹਾ ਕਿ ਸੱਚਖੰਡ ਵਾਸੀ ਬਾਬਾ ਕਿਰਪਾ ਸਿੰਘ ਅਤੇ ਬਾਬਾ ਨਰੈਣ ਸਿੰਘ ਮੋਨੀ ਤਪਾ ਦਰਾਜ ਮੁਹਾਲੀ ਵਾਲਿਆ ਨੇ ਪੂਰੀ ਜ਼ਿੰਦਗੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਇਸ ਲਈ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ। ਭਾਈ ਨਿਰਭੈ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਦੌਰਾਨ 35 ਪ੍ਰਾਣੀਆਂ ਨੇ ਪੰਜ ਪਿਆਰਿਆਂ ਵੱਲੋਂ ਤਿਆਰ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ।ਸਟੇਜ ਸੰਚਾਲਨ ਦੀ ਜਿੰਮੇਵਾਰੀ ਭਾਈ ਗੁਰਤੇਜ ਸਿੰਘ ਤੇਜੀ ਵੱਲੋਂ ਬਖੂਬੀ ਨਿਭਾਈ ਗਈ। ਇਸ ਸਮਾਗਮ ਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਵਰਨਜੀਤ ਸਿੰਘ ਐਮਡੀ ਦਸ਼ਮੇਸ਼ ਮਕੈਨੀਕਲ ਵਰਕਸ ਅਮਰਗੜ੍ਹ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਹੀਰਾ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਸੇਵਾ ਮੁਕਤ ਤਹਿਸੀਲਦਾਰ ਗੁਰਨਾਮ ਸਿੰਘ ਨੂਰਪੁਰੀ, ਦਰਸ਼ਨ ਸਿੰਘ ਮਲੇਰਕੋਟਲਾ, ਭਾਈ ਮਲਕੀਤ ਸਿੰਘ ਅਮਰਗੜ੍ਹ ਹਾਜ਼ਰ ਸਨ।