- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਵੀਗਡ਼੍ਹ ਦੇ ਪੁਰਾਣੇ ਬਜ਼ਾਰ ‘ਚ ਕੀਤੀ ਕੁੱਟਮਾਰ ਤੇ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕਸਬਾ ਦੇਵੀਗਡ਼੍ਹ ਵਿਖੇ ਕੁਝ ਮਹੀਨੇ ਪਹਿਲਾਂ ਪੁਰਾਣੇ ਬਾਜ਼ਾਰ ’ਚ ਦੋ ਧਡ਼ਿਆਂ ਵਿਚ ਕਿਸੇ ਗੱਲੋਂ ਝਗਡ਼ਾ ਹੋ ਗਿਆ ਸੀ ਅਤੇ ਇਕ ਧਡ਼ੇ ਵੱਲੋਂ ਦੂਜੇ ਧਡ਼ੇ ਦੀ ਕੁਟਮਾਰ ਕੀਤੀ ਗਈ ਸੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਕਰਕੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਵਿਖੇ ਬਲਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਖੰਡੌਲੀ ਥਾਣਾ ਖੇਡ਼ੀ ਗੰਡਿਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 23 ਮਾਰਚ 2026 ਨੂੰ ਕਸਬਾ ਦੇਵੀਗਡ਼੍ਹ ਦੇ ਪੁਰਾਣੇ ਬਾਜ਼ਾਰ ’ਚ ਉਸ ਦੀ ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਪੁਤਰਾਨ ਕਰਨੈਲ ਸਿੰਘ ਪਿੰਡ ਕਪੂਰੀ ਥਾਣਾ ਜੁਲਕਾਂ ਨੇ ਉਸ ਦੀ ਕੁਟਮਾਰ ਕੀਤੀ ਸੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਿਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।