ਪਿਸਤੌਲ ਦੇ ਜ਼ੋਰ ’ਤੇ ਲੁੱਟ ਕਰਨ ਵਾਲੇ 4 ਕਾਬੂ
ਪਿਸਤੌਲ ਦੀ ਨੋਕ ਤੇ ਲੁੱਟ ਕਰਨ ਵਾਲੇ ਚਾਰ ਕਾਬੂ
Publish Date: Sat, 20 Jun 2026 06:24 PM (IST)
Updated Date: Sun, 21 Jun 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸਥਾਨਕ ਬੜੀ ਚੌਕ ਸ਼ੇਰਪੁਰ ਦੇ ਸੀਐੱਸਪੀ ਸੈਂਟਰ ਤੋਂ ਪਿਸਤੌਲ ਦੇ ਜ਼ੋਰ ’ਤੇ ਲੁੱਟ ਕੀਤੇ 40 ਹਜ਼ਾਰ ਰੁਪਏ ਸਮੇਤ ਪਿਸਟਲ, ਤਿੰਨ ਮੋਟਰਸਾਈਕਲ, ਇੱਕ ਕਾਰ ਬਰਾਮਦ ਕਰ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ 18 ਮਈ ਨੂੰ 5 ਵਜੇ ਸ਼ਾਮ ਦੇ ਦੋ ਨਾਮਾਲੂਮ ਵਿਅਕਤੀ ਵੱਲੋਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ, ਇਨ੍ਹਾਂ ਵੱਲੋਂ ਬੜੀ ਚੌਕ ਸ਼ੇਰਪੁਰ ਵਿਖੇ ਸੀਐੱਸਪੀ ਸੈਂਟਰ ਅੰਦਰ ਦਾਖਲ ਹੋ ਕੇ ਸੈਂਟਰ ’ਤੇ ਕੰਮ ਕਰਦੀ ਲੜਕੀ ਕੋਮਲਪ੍ਰੀਤ ਕੌਰ ਨੂੰ ਡਰਾ ਧਮਕਾ ਕੇ ਪਿਸਟਲ ਦਿਖਾਕੇ ਸੈਂਟਰ ਦੇ ਦਰਾਜ ਵਿੱਚੋਂ ਕਰੀਬ 40 ਹਜ਼ਾਰ ਰੁਪਏ ਸਮੇਤ ਦੁਕਾਨ ਦੇ ਮਾਲਕ ਦੀ ਕਿਟ ਰੰਗ ਕਾਲਾ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਬਿਨ੍ਹਾ ਨੰਬਰੀ ’ਤੇ ਸਵਾਰ ਹੋ ਕੇ ਬਰਨਾਲਾ ਸਾਇਡ ਮੋਟਰਸਾਈਕਲ ਭਜਾ ਕੇ ਲੈ ਗਏ ਸੀ। ਜਿਸ ਸਬੰਧੀ ਦੁਕਾਨ ਦੇ ਮਾਲਕ ਮੁਨੀਸ਼ ਕੁਮਾਰ ਵਾਸੀ ਢੰਡਾ ਪੱਤੀ ਦੀ ਸ਼ਿਕਾਇਤ ’ਤੇ ਥਾਣਾ ਸ਼ੇਰਪੁਰ ਵਿੱਚ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਘਟਨਾ ਨੂੰ ਟਰੇਸ ਕਰਨ ਲਈ ਦੁਕਾਨ ਦੇ ਆਲੇ-ਦੁਆਲੇ ਤੇ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਸੀ ਤੇ ਵੱਖਰੇ ਸੋਰਸ ਕਾਇਮ ਕੀਤੇ ਹੋਏ ਸੀ ਤਾਂ ਫਿਰ 14 ਜੂਨ ਨੂੰ ਟੈਕਨੀਕਲ/ਸੋਰਸਾਂ ਰਾਹੀਂ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਬਰੜਵਾਲ ਤੇ ਪਰਵਿਦਰ ਸਿੰਘ ਉਰਫ ਰਵੀ ਵਾਸੀ ਜਾਤੀਮਾਜਰਾ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਸਹਾਇਕ ਬਾਣੇਦਾਰ ਸਤਵਿੰਦਰ ਸਿੰਘ ਵੱਲੋਂ ਮਨਪ੍ਰੀਤ ਸਿੰਘ ਮੰਨਾ ਤੇ ਪਰਵਿੰਦਰ ਸਿੰਘ ਰਵੀ ਨੂੰ ਪੁਲ ਕੱਸੀ ਸ਼ੇਰਪੁਰ ਤੋਂ ਕਾਬੂ ਕਰਕੇ ਇਸਦੇ ਕਬਜੇ ਵਿੱਚੋ ਘਟਨਾ ਸਮੇਂ ਵਰਤਿਆ ਮੋਟਰਸਾਈਕਲ ਮਾਰਕਾ ਪਲਸਰ ਰੰਗ ਕਾਲਾ ਬਿਨ੍ਹਾ ਕਾਗਜ਼ਾਤ ਤੇ ਪਿਸਟਲ ਇੱਕ ਦੇਸੀ ਕੱਟਾ ਸਮੇਤ 9 ਰੌਂਦ ਬਰਾਮਦ ਕਰਵਾਏ ਗਏ ਸੀ। ਦੌਰਾਨੇ ਤਫ਼ਤੀਸ਼ ਵਾਇਆ ਸਮੇਂ ਰੈਕੀ ਕਰਨ ਵਾਲੇ ਜਸ਼ਨਪ੍ਰੀਤ ਸਿੰਘ ਵਾਸੀ ਬਰੜਵਾਲ ਤੇ ਸਿਮਰਨਜੀਤ ਸਿੰਘ ਵਾਸੀ ਥੋੜਾ ਤਹਿ: ਨਾਭਾ ਨੂੰ ਵੀ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕਰ ਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਇੰਨਾ ਕੋਲੋਂ ਰੈਕੀ ਲਈ ਵਰਤੀ ਕਾਰ ਏਸੈਂਟ ਬਰਾਮਦ ਕੀਤੀ ਗਈ ਅਤੇ ਦੋਸ਼ੀ ਪਰਵਿੰਦਰ ਸਿੰਘ ਉਰਫ ਰਵੀ ਦਾ ਪ੍ਰੋਡੈਕਸ਼ਨ ਵਾਰੰਟ ਹਾਸਲ ਕਰਕੇ 3 ਦਿਨ ਦੇ ਪੁਲਿਸ ਰਿਮਾਂਡ ਹਾਸਲ ਕੀਤਾ। ਦੋਸ਼ੀਆਨ ਕੋਲੋਂ ਹੋਰ ਵੀ ਡੁਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਦੋਸ਼ੀਆਨ ਵੱਲੋ ਜੋ ਵੀ ਖੁਲਾਸੇ ਕੀਤੇ ਜਾਣਗੇ ਉਸ ਮੁਤਾਬਿਕ ਮੁਕੱਦਮਾ ’ਚ ਅਗਲੀ ਤਫਤੀਸ਼ ਕੀਤੀ ਜਾਵੇਗੀ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਸਬਾ ਸ਼ੇਰਪੁਰ ’ਚ ਬਣੀ ਹੋਈ ਨਸ਼ਾ ਰੋਕੂ ਕਮੇਟੀ ਦਾ ਸਹਿਯੋਗ ਵੀ ਸ਼ਲਾਂਘਾ ਯੋਗ ਰਿਹਾ। ਜੋ ਕਿ ਹਰ ਸਮੇਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੰਦੀ ਹੈ।