- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ ਨੂੰ ਸੂਬੇ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16,086 ਮੈਗਾਵਾਟ ਦਰਜ ਕੀਤੀ ਗਈ। ਦੂਜੇ ਪਾਸੇ ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਤੋਂ ਲਗਭਗ 4,804 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਅਜਿਹੇ ’ਚ ਸੂਬੇ ’ਚ ਬਿਜਲੀ ਦੀ ਮੰਗ ਤੇ ਉਪਲਬਧਤਾ ਵਿਚਾਲੇ ਵੱਡਾ ਪਾੜਾ ਬਣਿਆ ਹੋਇਆ ਹੈ, ਜਿਸ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਸੈਂਟਰਲ ਸੈਕਟਰ ਤੋਂ ਬਿਜਲੀ ਖ਼ਰੀਦ 'ਤੇ ਨਿਰਭਰ ਹੋਣਾ ਪੈ ਰਿਹਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ’ਚ ਬਿਜਲੀ ਦੀ ਮੰਗ ਲਗਾਤਾਰ ਵਧਣ ਤੇ ਉਤਪਾਦਨ ’ਚ ਕਮੀ ਕਾਰਨ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਘਰੇਲੂ ਫੀਡਰਾਂ ਤੱਕ ਸੀਮਤ ਬਿਜਲੀ ਕੱਟਾਂ ਦਾ ਅਸਰ ਹੁਣ ਉਦਯੋਗਿਕ ਫੀਡਰਾਂ 'ਤੇ ਵੀ ਦਿਖਾਈ ਦੇਣ ਲੱਗਾ ਹੈ। ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰੀ ਪੂਲ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ। ਦੂਜੇ ਪਾਸੇ ਸਰਕਾਰੀ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਹੋਣ ਅਤੇ ਕੁਝ ਯੂਨਿਟਾਂ ਦੇ ਘੱਟ ਸਮਰੱਥਾ 'ਤੇ ਚੱਲਣ ਕਾਰਨ ਸੂਬੇ ਦੀ ਪਾਵਰ ਜਨਰੇਸ਼ਨ ’ਚ ਕਮੀ ਦਰਜ ਕੀਤੀ ਗਈ ਹੈ।
ਮੰਗਲਵਾਰ ਨੂੰ ਸੂਬੇ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16,086 ਮੈਗਾਵਾਟ ਦਰਜ ਕੀਤੀ ਗਈ। ਦੂਜੇ ਪਾਸੇ ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਤੋਂ ਲਗਭਗ 4,804 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਅਜਿਹੇ ’ਚ ਸੂਬੇ ’ਚ ਬਿਜਲੀ ਦੀ ਮੰਗ ਤੇ ਉਪਲਬਧਤਾ ਵਿਚਾਲੇ ਵੱਡਾ ਪਾੜਾ ਬਣਿਆ ਹੋਇਆ ਹੈ, ਜਿਸ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਸੈਂਟਰਲ ਸੈਕਟਰ ਤੋਂ ਬਿਜਲੀ ਖ਼ਰੀਦ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੇ ਪੰਜ ਯੂਨਿਟਾਂ ’ਚ ਉਤਪਾਦਨ ਪੂਰੀ ਤਰ੍ਹਾਂ ਠੱਪ ਹੈ। ਉੱਥੇ ਹੀ ਬਾਕੀ ਪੰਜ ਯੂਨਿਟਾਂ ’ਚੋਂ ਵੀ ਦੋ ਯੂਨਿਟ ਆਪਣੀ ਪੂਰੀ ਸਮਰੱਥਾ ਤੋਂ ਕਾਫ਼ੀ ਘੱਟ ਉਤਪਾਦਨ ਕਰ ਰਹੇ ਹਨ। ਇਨ੍ਹਾਂ ’ਚ ਰੋਪੜ ਦੇ ਚਾਰ ਵਿਚੋਂ ਦੋ ਯੂਨਿਟ ਜਿੱਥੇ ਪੂਰੀ ਤਰ੍ਹਾਂ ਬੰਦ ਹਨ, ਉੱਥੇ ਹੀ ਲਹਿਰਾ ਮੁਹੱਬਤ ਦੇ ਚਾਰ ਵਿਚੋਂ ਤਿੰਨ ਯੂਨਿਟ ਠੱਪ ਪਏ ਹਨ। ਪਾਵਰਕਾਮ ਨੂੰ ਰੋਪੜ ਤੋਂ ਕੁੱਲ 840 ਮੈਗਾਵਾਟ ਸਮਰੱਥਾ ਦੇ ਉਲਟ ਮੰਗਲਵਾਰ ਨੂੰ ਜਿੱਥੇ 219 ਮੈਗਾਵਾਟ ਬਿਜਲੀ ਹੀ ਮਿਲੀ, ਉੱਥੇ ਹੀ ਲਹਿਰਾ ਮੁਹੱਬਤ ਪਲਾਂਟ ਤੋਂ ਕੁੱਲ 920 ਮੈਗਾਵਾਟ ਸਮਰੱਥਾ ਦੇ ਮੁਕਾਬਲੇ ਸਿਰਫ਼ 160 ਮੈਗਾਵਾਟ ਬਿਜਲੀ ਉਤਪਾਦਨ ਹੋਇਆ।ਦੂਜੇ ਪਾਸੇ ਰਾਜਪੁਰਾ ਅਤੇ ਤਲਵੰਡੀ ਸਾਬੋ ਸਥਿਤ ਨਿੱਜੀ ਥਰਮਲ ਪਲਾਂਟਾਂ ਤੋਂ ਲਗਭਗ 2,965 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਸਰਕਾਰੀ ਅਤੇ ਨਿੱਜੀ ਸਰੋਤਾਂ ਤੋਂ ਕੁੱਲ ਉਤਪਾਦਨ ਲਗਭਗ 4,804 ਮੈਗਾਵਾਟ ਤੱਕ ਦੱਸਿਆ ਜਾ ਰਿਹਾ ਹੈ। ਪਾਵਰ ਜਨਰੇਸ਼ਨ ’ਚ ਕਮੀ ਦਾ ਅਸਰ ਉਦਯੋਗਿਕ ਫੀਡਰਾਂ 'ਤੇ ਕੱਟਾਂ ਦੇ ਰੂਪ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਬਿਜਲੀ ਦੀ ਮੰਗ ਵਧਣ ਪਿੱਛੇ ਇਸ ਸਮੇਂ ਖੇਤੀਬਾੜੀ ਖੇਤਰ ਦੀ ਵਧੀ ਹੋਈ ਲੋੜ ਮੁੱਖ ਕਾਰਨ ਹੈ। ਪਿਛਲੇ ਕੁਝ ਦਿਨਾਂ ’ਚ ਲੋੜੀਂਦੀ ਬਾਰਿਸ਼ ਨਾ ਹੋਣ ਕਾਰਨ ਖੇਤਾਂ ’ਚ ਮੋਟਰਾਂ ਚਲਾਉਣ ਦੀ ਲੋੜ ਵੱਧ ਗਈ ਹੈ। ਇਸ ਨਾਲ ਖੇਤੀ ਖੇਤਰ ਦੀ ਬਿਜਲੀ ਖਪਤ ’ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਮੀਂਹ ਨਾ ਪੈਣ ਕਾਰਨ ਤਾਪਮਾਨ ਤੇ ਹੁੰਮਸ ਵਧਣ ਕਾਰਨ ਘਰੇਲੂ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ।