ਰਜਵਾਹਾ ਟੁੱਟਣ ਨਾਲ ਖੇਤਾਂ ’ਚ ਭਰਿਆ ਪਾਣੀ, 5 ਏਕੜ ਝੋਨੇ ਦੀ ਫ਼ਸਲ ਬਰਬਾਦ; ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਿਸਾਨਾਂ 'ਤੇ ਟੁੱਟਿਆ ਮੁਸੀਬਤ ਦਾ ਪਹਾੜ
ਪੰਜਾਬ ਸਰਕਾਰ ਵੱਲੋਂ ਨਹਿਰਾਂ ਦੇ ਨਵੀਨੀਕਰਨ ’ਤੇ ਕਰੋੜਾਂ ਰੁਪਏ ਖ਼ਰਚ ਕਰਕੇ ਟੇਲਾਂ ਤੱਕ ਪਾਣੀ ਪੁੱਜਦਾ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੁਸਰੇ ਪਾਸੇ ਕਰਮਗੜ੍ਹ ਰਜਵਾਹਾ ਦੀ ਅਤਾਲਾਂ ਬ੍ਰਾਂਚ ਦਾ ਪਾਣੀ ਟੇਲਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਨਵੇਂ ਬਣਾਏ ਰਜਵਾਹੇ ਵਿੱਚ ਪਾੜ ਪੈ ਕਰਨ ਕਿਸਾਨ ਦੀ ਤਾਜ਼ਾ ਲਗਾਈ ਗਈ 5 ਏਕੜ੍ਹ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ ਵਾਰ ਫੋਨ ਕਰਨ ’ਤੇ ਕੋਈ ਨਹੀਂ ਪੁੱਜਿਆ।
Publish Date: Thu, 25 Jun 2026 11:40 AM (IST)
Updated Date: Thu, 25 Jun 2026 11:45 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ। ਪੰਜਾਬ ਸਰਕਾਰ ਵੱਲੋਂ ਨਹਿਰਾਂ ਦੇ ਨਵੀਨੀਕਰਨ ’ਤੇ ਕਰੋੜਾਂ ਰੁਪਏ ਖ਼ਰਚ ਕਰਕੇ ਟੇਲਾਂ ਤੱਕ ਪਾਣੀ ਪੁੱਜਦਾ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੁਸਰੇ ਪਾਸੇ ਕਰਮਗੜ੍ਹ ਰਜਵਾਹਾ ਦੀ ਅਤਾਲਾਂ ਬ੍ਰਾਂਚ ਦਾ ਪਾਣੀ ਟੇਲਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਨਵੇਂ ਬਣਾਏ ਰਜਵਾਹੇ ਵਿੱਚ ਪਾੜ ਪੈ ਕਰਨ ਕਿਸਾਨ ਦੀ ਤਾਜ਼ਾ ਲਗਾਈ ਗਈ 5 ਏਕੜ੍ਹ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ ਵਾਰ ਫੋਨ ਕਰਨ ’ਤੇ ਕੋਈ ਨਹੀਂ ਪੁੱਜਿਆ।
ਕਿਸਾਨ ਨਰਾਇਣ ਸਿੰਘ ਵਾਸੀ ਪਿੰਡ ਦੁਗਾਲ ਨੇ ਦੱਸਿਆ ਕਿ ਉਸ ਨੇ ਪਿੰਡ ਕਾਹਨਗੜ੍ਹ ਵਿਖੇ 80 ਹਜ਼ਾਰ ਰੁਪਏ ਨੂੰ ਪ੍ਰਤੀ ਏਕੜ ਜ਼ਮੀਨ ਚਕੌਤੇ ’ਤੇ ਲੈ ਕੇ ਕੁੱਝ ਦਿਨ ਪਹਿਲਾਂ ਜੀਰੀ ਲਾਈ ਸੀ। ਜ਼ਮੀਨ ਦੇ ਨਾਲੋਂ ਲੰਗਦੇ ਕਰਮਗੜ੍ਹ ਰਜਵਾਹੇ ਦੀ ਅਤਾਲਾ ਬ੍ਰਾਂਚ ਓਵਰ ਫੋਲਅ ਹੋ ਕੇ ਟੁੱਟ ਗਈ। ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ ਹੈ।
ਸਾਰੀ ਮਿੱਟੀ ਰੁੜ੍ਹ ਕੇ ਖੇਤ ਵਿੱਚ ਚਲੀ ਗਈ ਗਈ ਹੈ। ਤਾਜ਼ਾ ਲਾਈ ਜੀਰੀ ਉਸ ਨੂੰ ਹੁਣ ਦੋਬਾਰਾ ਲਾਉਣੀ ਪਵੇਗੀ। ਰਜਵਾਹੇ ਦੇ ਪਾਣੀ ਨਾਲ ਰੁੜ ਕੇ ਆਈ ਮਿੱਟੀ ਕੱਡਣ ਲਈ ਉਸ ਨੂੰ ਜਦੋ-ਜਹਿਦ ਕਰਨੀ ਪਵੇਗੀ। ਕਿਸਨ ਮੇਲਾ ਸਿੰਘ ਨੇ ਦੱਸਿਆ ਕਿ ਜਦੋਂ ਇਸ ਰਜਵਾਹੇ ਦੇ ਕੰਮ ਮੁਕਮੰਲ ਨਹੀ ਹੋਇਆ ਤਾਂ ਇਸ ’ਚ ਪਾਣੀ ਛੱਡ ਦਿੱਤਾ ਗਿਆ ਅਤੇ ਅੱਗੇ ਨਿਕਾਸੀ ਨਾ ਹੋਣ ਕਾਰਨ ਉਸ ਦੀ ਜ਼ਮੀਨ ਨੇੜ੍ਹੇ ਰਜਵਾਹੇ ਦੇ ਟੁੱਟ ਜਾਣ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਹੈ ਕਿ ਕਾਰ ਬਜ਼ਾਰ ਨੇੜ੍ਹੇ ਅੰਡਰ ਗਰਾਊਂਡ ਕੀਤੇ ਰਜਵਾਹੇ ਦਾ ਠੇਕੇਦਾਰ ਵੱਲੋਂ ਸਹੀ ਲੇਬਲ ਨਾ ਬਣਾਏ ਜਾਣ ਕਾਰਨ ਓਵਰ ਫਲੋਅ ਹੋ ਕੇ ਰਜਵਾਹਾ ਫਿਰ ਟੁੱਟ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਜਵਾਹੇ ਨੂੰ ਓਪਨ ਕੀਤਾ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਟੇਲਾਂ ਤੱਕ ਸੰਚਾਰੂ ਢੰਗ ਨਾਲ ਹੋ ਸਕੇ।
ਹਨੇਰੀ ਨਾਲ ਰੁੜ੍ਹ ਕੇ ਆਏ ਕੱਖਾਂ, ਰੁੱਖਾਂ ਦੀਆਂ ਟਾਹਣੀਆਂ ਫਸ ਨਾਲ ਰਜਵਾਹਾ ਟੁੱਟਿਆ ਹੈ: ਐੱਸ. ਡੀ. ਓ.
ਨਹਿਰੀ ਵਿਭਾਗ ਦੇ ਐੱਸ. ਡੀ. ਓ. ਹਰਦੀਪ ਸਿੰਘ ਨੇ ਕਿਹਾ ਹੈ ਕਿ 15 ਦਿਨਾਂ ਤੋਂ ਅਤਾਲਾਂ ਰਜਵਾਹੇ ’ਚ ਛੱਡਿਆ ਹੋਇਆ ਪਾਣੀ ਟੇਲਾਂ ਤੱਲ ਪੁੱਜ ਰਿਹਾ ਹੈ ਪਰ ਬੀਤੀ ਰਾਤ ਜਿੱਥੇ ਰਜਵਾਹਾ ਛੱਤਿਆ ਹੋਇਆ ਹੈ ਉਸ ਜਗ੍ਹਾ ਹਨੇਰੀ ਨਾਲ ਨਹਿਰ ਵਿੱਚ ਰੁੜ੍ਹ ਕੇ ਆਏ ਕੱਖਾਂ, ਰੁੱਖਾਂ ਦੀਆਂ ਟਾਹਣੀਆਂ ਫਸ ਜਾਣ ਨਾਲ ਓਵਰ ਫਲੋਅ ਹੋ ਕੇ ਰਜਵਾਹਾ ਟੁੱਟਿਆ ਹੈ। ਪਏ ਪਾੜ੍ਹ ਵਿੱਚ ਮਿੱਟੀ ਦੇ ਥੈਲ੍ਹੇ ਭਰ ਕੇ ਬੰਨ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਲਈ ਰਾਜਵਾਹੇ ਵਿੱਚ ਪਾਣੀ ਦਾ ਵਹਾਅ ਘਟਾ ਦਿੱਤਾ ਹੈ।