- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਗੁਰੀ ਚਹਿਲ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਦੌਰਾਨ ਪਿੰਡ ਇਸਲਾਮਪੁਰ ਦੀ ਟੀਮ ਨੇ ਪਿੰਡ ਸਧਰੋਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ।

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਫੋਕਲ ਪੁਆਇੰਟ ਰਾਜਪੁਰਾ ਵਿਖੇ ਕੈਪਟਨ ਸੁਰਿੰਦਰ ਛਿੰਦਾ ਵੱਲੋਂ ਆਪਣੀ ਟੀਮ ਦੇ ਨਾਲ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਤੋਂ 25 ਦੇ ਕਰੀਬ ਟੀਮਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਉੱਤੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਯੂਥ ਕਾਂਗਰਸੀ ਆਗੂ ਗੁਰਿੰਦਰਜੀਤ ਸਿੰਘ ਗੁਰੀ ਚਹਿਲ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਨਾਲ ਕੌਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਮਨਦੀਪ ਡਿੰਪੀ ਰਾਣਾ ਤੇ ਕੌਂਸਲਰ ਅਮਰ ਪਾਸੀ, ਯੂਥ ਆਗੂ ਰਾਹੁਲ ਤੁਲੀ, ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ ਵੀ ਮੌਜੂਦ ਸਨ। ਇਸ ਮੌਕੇ ਕ੍ਰਿਕਟ ਟੂਰਨਾਮੈਂਟ ਦੌਰਾਨ ਪਹੁੰਚੀਆਂ ਟੀਮਾਂ ਦੇ ਨਾਲ ਮੁਲਾਕਾਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਦੇ ਵੱਲ ਧਿਆਨ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕਾਰਗਰ ਸਾਬਿਤ ਹੋਏਗਾ। ਉਨ੍ਹਾਂ ਵੱਲੋਂ ਯੂਥ ਕਾਂਗਰਸੀ ਆਗੂ ਗੁਰਿੰਦਰਜੀਤ ਸਿੰਘ ਗੁਰੀ ਚਹਿਲ ਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕੀਤੀ।
ਇਸ ਮੌਕੇ ਗੁਰੀ ਚਹਿਲ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਦੌਰਾਨ ਪਿੰਡ ਇਸਲਾਮਪੁਰ ਦੀ ਟੀਮ ਨੇ ਪਿੰਡ ਸਧਰੋਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ। ਪਹਿਲੇ ਨੰਬਰ ’ਤੇ ਆਉਣ ਵਾਲੀ ਪਿੰਡ ਇਸਲਾਮਪੁਰ ਦੀ ਜੇਤੂ ਟੀਮ ਨੂੰ 11000 ਨਕਦ ਇਨਾਮ, ਪਿੰਡ ਸਧਰੋਰ ਦੀ ਟੀਮ ਨੂੰ 5100 ਰੁਪਏ ਇਨਾਮ ਤੇ ਟਰਾਫੀਆਂ, ਪਿੰਡ ਭੱਪਲ ਦੀ ਟੀਮ ਤੇ ਪਿੰਡ ਭਤੇੜੀ ਦੀ ਟੀਮ ਨੂੰ ਕਰਮਵਾਰ ਤੀਜੇ ਤੇ ਚੌਥੇ ਨੰਬਰ ਉੱਤੇ ਆਉਣ ਉੱਤੇ 1100-1100 ਰੁਪਏ ਨਕਦ ਇਨਾਮ ਤੇ ਟਰਾਫੀਆਂ ਵੰਡੀਆਂ ਗਈਆਂ।
ਮੈਨ ਆਫ ਦਾ ਸੀਰੀਜ਼ ਅਵੀ ਗੋਬਿੰਦਗੜ੍ਹ ਨੂੰ 2100 ਰੁਪਏ ਇਨਾਮ, ਬੈਸਟ ਬੈਟਸਮੈਨ ਗਿੱਲ ਸਧਰੋਰ ਤੇ ਬੈਸਟ ਬੋਲਰ ਪੰਤ ਇਸਲਾਮਪੁਰ ਨੋ ਵੀ ਟਰਾਫੀਆਂ ਦਿੱਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਉਤੇ ਜਗਪਾਲ ਸਿੰਘ ਜੱਗਾ, ਸਤਨਾਮ ਸਿੰਘ ਢੀਂਡਸਾ, ਗੁਰਦਰਸ਼ਨ ਸਿੰਘ, ਭੁਪਿੰਦਰ ਸਿੰਘ ਸੈਣੀ, ਪਰਮਜੀਤ ਸਿੰਘ ਪਾਲ, ਕਰਮਜੀਤ ਸਿੰਘ ਗਾਂਧੀ, ਮਿਹਰ ਚੰਦ, ਗੁਰਚਰਨ ਸਿੰਘ, ਬਲਜੀਤ ਸਿੰਘ, ਰਤਨ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ ਸਮੇਤ ਟੂਰਨਾਮੈਂਟ ਕਮੇਟੀ ਮੈਂਬਰ ਅਤੇ ਫੋਕਲ ਪੁਆਇੰਟ ਵਸਨੀਕ ਹਾਜ਼ਰ ਸਨ।