ਮੰਗਾਂ ਨੂੰ ਲੈ ਕੇ ਤਿੱਖਾ ਹੋਇਆ ਸੰਘਰਸ਼: ਕੋਰੋਨਾ ਯੋਧਾ ਨਰਸਾਂ ਚੜ੍ਹੀਆਂ ਪਾਣੀ ਵਾਲੀ ਟੈਂਕੀ 'ਤੇ, ਸਿਹਤ ਮੰਤਰੀ ਦੀ ਕੋਠੀ ਨੇੜੇ ਪੱਕਾ ਮੋਰਚਾ ਜਾਰੀ
ਆਪਣੀ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਕੋਲ ਪੱਕੇ ਮੋਰਚੇ ’ਤੇ ਬੈਠੇ ਕੋਰੋਨਾ ਯੋਧਾ ਨਰਸਿੰਗ ਸਟਾਫ ਦੀਆ ਤਿੰਨ ਨਰਸਾਂ ਸੁਣਵਾਈ ਨਾ ਹੋਣ ਦਾ ਦੋਸ਼ ਲਗਾਉਂਦਿਆ ਨੇੜੇ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ।
Publish Date: Sun, 14 Jun 2026 04:18 PM (IST)
Updated Date: Sun, 14 Jun 2026 04:21 PM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ। ਆਪਣੀ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਕੋਲ ਪੱਕੇ ਮੋਰਚੇ ’ਤੇ ਬੈਠੇ ਕੋਰੋਨਾ ਯੋਧਾ ਨਰਸਿੰਗ ਸਟਾਫ ਦੀਆ ਤਿੰਨ ਨਰਸਾਂ ਸੁਣਵਾਈ ਨਾ ਹੋਣ ਦਾ ਦੋਸ਼ ਲਗਾਉਂਦਿਆ ਨੇੜੇ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ।
ਇਸ ਮੌਕੇ ਇਨ੍ਹਾਂ ਨਰਸਾਂ ਨੇ ਆਖਿਆ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਛਾਲ ਮਾਰ ਦੇਣਗੀਆਂ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਨ੍ਹਾਂ ਨਰਸਾਂ ਦੀ ਹਮਾਇਤ ’ਤੇ ਬਾਕੀ ਪ੍ਰਦਰਸ਼ਨਕਾਰੀਆਂ ਨੇ ਟੈਂਕੀ ਦੇ ਕੋਲ ਹੀ ਧਰਨਾ ਲਗਾ ਦਿੱਤਾ ਗਿਆ ਹੈ।
ਕੋਰੋਨਾ ਯੋਧਾ ਨਰਸਿੰਗ ਯੂਨੀਅਨ ਦੀ ਪ੍ਰਧਾਨ ਚਰਨਜੀਤ ਕੌਰ ਨੇ ਆਖਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਕਿ ਬੀਤੀ ਰਾਤ ਧਰਨੇ ਵਾਲੀ ਥਾਂ ਤੋਂ ਉਨ੍ਹਾਂ ਦਾ ਸਮਾਨ ਵੀ ਚੋਰੀ ਹੋ ਗਿਆ, ਜਿਸਦੇ ਰੋਸ ਵਜੋਂ ਤਿੰਨ ਸਾਥੀ ਟੈਂਕੀ ’ਤੇ ਚੜ੍ਹ ਗਏ ਹਨ। ਉਨ੍ਹਾਂ ਹੋਰਨਾਂ ਜਥੇਬੰਦੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ।