- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਦੇ ਮੌਸਮ ਵਿੱਚ ਬਿਜਲੀ ਕਾਮਿਆਂ ਦੀ ਇਸ ਮੁਕੰਮਲ ਹੜਤਾਲ ਨਾਲ ਆਮ ਜਨਤਾ ਦੀਆਂ ਸਮੱਸਿਆਵਾਂ ਕਾਫ਼ੀ ਵਧ ਸਕਦੀਆਂ ਹਨ। ਗਰਿੱਡਾਂ 'ਤੇ ਤੈਨਾਤ ਸਟਾਫ਼ ਦੇ ਹੜਤਾਲ 'ਤੇ ਜਾਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਤਕਨੀਕੀ ਖਰਾਬੀਆਂ ਨੂੰ ਠੀਕ ਕਰਨ ਵਿੱਚ ਵੱਡੀ ਰੁਕਾਵਟ ਆਉਣ ਦਾ ਖਦਸ਼ਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ,ਪਟਿਆਲਾ : ਪੰਜਾਬ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਸਰਕਾਰ/ਪ੍ਰਬੰਧਕਾਂ ਵਿਚਾਲੇ ਤਣਾਅ ਹੋਰ ਵਧਦਾ ਨਜ਼ਰ ਆ ਰਿਹਾ ਹੈ। ਲੰਘੀ ਰਾਤ 'ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਪੰਜਾਬ', 'ਜੁਆਇੰਟ ਫੋਰਮ' ਅਤੇ 'ਬਿਜਲੀ ਮੁਲਾਜ਼ਮ ਏਕਤਾ ਮੰਚ' ਦੇ ਸਾਂਝੇ ਧੜੇ ਵਿਚਾਲੇ ਦੇਰ ਰਾਤ ਤੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸਾਰੀਆਂ ਧਿਰਾਂ ਦੀਆਂ ਸਾਂਝੀਆਂ ਮੰਗਾਂ ਉੱਤੇ ਪੂਰੀ ਤਰ੍ਹਾਂ ਸਹਿਮਤੀ ਬਣ ਗਈ ਹੈ।
ਇਸ ਸਹਿਮਤੀ ਤੋਂ ਬਾਅਦ ਸੰਘਰਸ਼ ਨੂੰ ਤਿੱਖਾ ਕਰਦਿਆਂ 'ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕਾਮ ਐਂਡ ਟਰਾਂਸਕੋ' ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਐਲਾਨ ਕੀਤਾ ਹੈ ਕਿ 25 ਜੁਲਾਈ 2026 ਨੂੰ ਦੁਪਹਿਰ 12 ਵਜੇ ਤੋਂ ਰਾਜ ਭਰ ਵਿੱਚ ਮੁਕੰਮਲ ਹੜਤਾਲ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹੜਤਾਲ ਦੌਰਾਨ ਕੋਈ ਵੀ ਠੇਕਾ ਮੁਲਾਜ਼ਮ ਜਾਂ ਸਾਥੀ ਬਿਜਲੀ ਗਰਿੱਡਾਂ ਉੱਤੇ ਡਿਊਟੀ ਨਹੀਂ ਕਰੇਗਾ।
ਗਰਮੀ ਦੇ ਮੌਸਮ ਵਿੱਚ ਬਿਜਲੀ ਕਾਮਿਆਂ ਦੀ ਇਸ ਮੁਕੰਮਲ ਹੜਤਾਲ ਨਾਲ ਆਮ ਜਨਤਾ ਦੀਆਂ ਸਮੱਸਿਆਵਾਂ ਕਾਫ਼ੀ ਵਧ ਸਕਦੀਆਂ ਹਨ। ਗਰਿੱਡਾਂ 'ਤੇ ਤੈਨਾਤ ਸਟਾਫ਼ ਦੇ ਹੜਤਾਲ 'ਤੇ ਜਾਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਤਕਨੀਕੀ ਖਰਾਬੀਆਂ ਨੂੰ ਠੀਕ ਕਰਨ ਵਿੱਚ ਵੱਡੀ ਰੁਕਾਵਟ ਆਉਣ ਦਾ ਖਦਸ਼ਾ ਹੈ।
ਦੂਜੇ ਪਾਸੇ, ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰ ਵੀ ਹੜਤਾਲੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਮਨ ਬਣਾ ਰਹੀ ਹੈ। ਸਰਕਾਰੀ ਸੂਤਰਾਂ ਅਨੁਸਾਰ ਬਿਜਲੀ ਸਪਲਾਈ ਨੂੰ ਸੁਚਾਰੂ ਰੱਖਣ ਅਤੇ ਹੜਤਾਲ ਨੂੰ ਰੋਕਣ ਲਈ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਹੜਤਾਲੀ ਮੁਲਾਜ਼ਮਾਂ ਦੇ ਇਸ ਟਕਰਾਅ ਦਾ ਕੀ ਨਤੀਜਾ ਨਿਕਲਦਾ ਹੈ।