- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਪੰਜਾਬੀਆਂ ਖ਼ਿਲਾਫ਼ ਬਿਆਨ ਦਾ ਕੀਤਾ ਵਿਰੋਧ

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ, ਸਮਾਣਾ : ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਸਮਾਣਾ ਵਿਖੇ ਸੈਂਕੜੇ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀਆਂ ਅਪਮਾਨਜਨਕ ਅਤੇ ਮਾਣਹਾਨੀਪੂਰਣ ਟਿੱਪਣੀਆਂ ਦੇ ਖ਼ਿਲਾਫ਼ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਮਲਹੋਤਰਾ ਨੇ ਪੰਜਾਬੀਆਂ ਨੂੰ ‘ਇਮੋਸ਼ਨਲ ਬਲੱਡੀ ਫੂਲਜ਼’ ਕਰਾਰ ਦਿੱਤਾ ਸੀ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਭਾਜਪਾ ਤੇ ਚੰਡੀਗੜ੍ਹ ਭਾਜਪਾ ਦੇ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਮਲਹੋਤਰਾ ਨੇ ਅਸਲ ਵਿਚ ਪੰਜਾਬੀਆਂ ਪ੍ਰਤੀ ਭਾਜਪਾ ਆਗੂਆਂ ਦੇ ਮਨ ਵਿਚ ਮੌਜੂਦ ਡੂੰਘੀ ਨਫ਼ਰਤ ਨੂੰ ਬੇਨਕਾਬ ਕਰ ਦਿੱਤਾ ਹੈ। ਬੀਬੀ ਰੰਧਾਵਾ ਨੇ ਪੰਜਾਬ ਭਾਜਪਾ ਆਗੂਆਂ, ਖ਼ਾਸ ਕਰਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪੁੱਛਿਆ ਕਿ ਕੀ ਉਹ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀਆਂ ਟਿੱਪਣੀਆਂ ਨਾਲ ਸਹਿਮਤ ਹਨ, ਜਿਨ੍ਹਾਂ ਵਿੱਚ ਉਹ ਖੁਦ ਵੀ ਸ਼ਾਮਲ ਹਨ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਭਾਜਪਾ ਆਗੂ ਤੋਂ ਬਿਨਾਂ ਸ਼ਰਤ ਮਾਫ਼ੀ ਦੀ ਮੰਗ ਕੀਤੀ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਪਟਿਆਲਾ ਦੇ ਪ੍ਰਧਾਨ ਬਿੱਟੂ ਧਨੌਰੀ, ਨੈਬ ਭਾਨਰੀ, ਮੰਗਤ ਮਵੀ ਤੇ ਅਸ਼ਵਨੀ ਗੁਪਤਾ ਨੇ ਹੈਰਾਨੀ ਪ੍ਰਗਟਾਈ ਕਿ ਮਲਹੋਤਰਾ ਵੱਲੋਂ ਇਹ ਟਿੱਪਣੀਆਂ ਕੀਤੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੰਜਾਬ ਭਾਜਪਾ ਲੀਡਰਸ਼ਿਪ ਚੁੱਪ ਕਿਉਂ ਹੈ। ਧਰਨੇ ਵਿੱਚ ਅਸ਼ਵਨੀ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਾਣਾ, ਮੰਗਤ ਮਵੀ ਪ੍ਰਧਾਨ ਬਲਾਕ ਕਾਂਗਰਸ,ਬਿੱਟੂ ਧਨੌਰੀ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ, ਨੈਬ ਸਿੰਘ ਭਾਂਨਰੀ ਪ੍ਰਧਾਨ ਬਲਾਕ ਕਾਂਗਰਸ ਦਿਹਾਤੀ ਸਮਾਣਾ, ਰਸ਼ਮਿੰਦਰ ਸਿੰਘ ਖੇੜੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਦਿਹਾਤੀ, ਸਵਰਨ ਮਠਾੜੂ, ਜੱਗਾ ਪਟਵਾਰੀ ਯੂਥ ਕਾਂਗਰਸ ਪ੍ਰਧਾਨ, ਰਤਨ ਚੀਮਾ ਐਮਸੀ, ਗੌਰਵ ਸੰਧੂ, ਸੁਨੀਲ ਬੱਬਰ, ਸਤਨਾਮ ਸਿੰਘ ਸੰਧੂ, ਲਾਭ ਸਿੰਘ ਸਿੱਧੂ,ਬਿੱਟੂ ਲੰਬੜਦਾਰ ਮਿਆਲਾਂ, ਬਘੇਲ ਨੰਬੜਦਾਰ ਬੰਮਨਾ, ਲੱਕੀ ਗਰਗ, ਪੂਜਾ ਗਰਗ, ਨਵੀਨ ਸਿੰਗਲਾ, ਸ਼ਿਵ ਸ਼ਰਮਾ, ਲਾਡੀ ਚੌਂਹਠ, ਜਗਤਾਰ ਬਿਜਲਪੁਰ, ਅਮ੍ਰਿਤ ਗੱਜੂਮਾਜਰਾ, ਗਿਆਨ ਬਠੋਈ, ਬਿੱਟੂ ਸ਼ਾਹਪੁਰ, ਨਛੱਤਰ ਸਿੰਘ , ਸ਼ੇਵੀ ਸਮਾਣਾ, ਅਸੀਸ਼ ਬਾਂਸਲ, ਰਾਜਨ ਗੋਇਲ, ਧਰਮਪਾਲ ਕੰਬੋਜ, ਕਾਕਾ ਹਰਜੀਤ, ਸੁਰਜੀਤ ਮਾਹਲ, ਪ੍ਰਭ ਭਿੰਡਰ, ਰਾਜਾ ਸਰਾਓ, ਰਾਜਪਾਲ ਬੰਮਣਾ, ਪਰਮਿੰਦਰ ਖੇੜੀ, ਨਵਦੀਪ ਰਾਮਗੜ੍ਹ, ਅਬਦੁਲ ਸੰਮਦ, ਤਰਲੋਚਨ ਸਿੰਘ ਸਿਓਨਾ, ਗੁਰਪ੍ਰੀਤ ਵੈਦਵਾਨ ਪੀਏ, ਗੁਰਬਚਨ ਚਾਹਲ, ਦਿਲਬਰ ਖਾਨ, ਮਨਜੋਤ ਵੜੈਚ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।