- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਨੇ ਵੀ ਗੰਧਲੇ ਪਾਣੀ ਦੇ ਮਸਲੇ 'ਤੇ ਲਾਇਆ ਧਰਨਾ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਨੇ ਆਪਣੇ ਸਾਥੀਆਂ ਸਮੇਤ ਰਾਮੇ ਵਾਲੀ ਖੂਹੀ ਉੱਪਰ ਕਈ ਵਾਰਡਾਂ ਵਿੱਚ ਸਪਲਾਈ ਹੋ ਰਹੇ ਗੰਧਲੀ ਪਾਣੀ ਨੂੰ ਲੈ ਕੇ ਧਰਨਾ ਲਾਇਆ, ਪਰ ਕੈਬਨਿਟ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਹੈਨਰੀ ਨੇ ਸੰਬੋਧਨ ਕਰਦਿਆਂ ਜਿੱਥੇ ਲੋਕਾਂ ਦੀਆਂ ਮੰਗਾਂ ਉੱਪਰ ਡਟ ਕੇ ਸਾਥ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਸ਼ਹਿਰ ਵਿੱਚ ਸਪਲਾਈ ਹੋ ਰਹੇ ਗੰਧਲੇ ਪਾਣੀ ਦੀ ਸਮੱਸਿਆ ਦੇ ਹੱਲ ਅਤੇ ਨਵੀਆਂ ਸੜਕਾਂ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸੇ ਦੌਰਾਨ ਹੈਨਰੀ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਸ਼ਹਿਰ ਵਿੱਚ ਕਰਵਾਏ ਗਏ ਵਿਕਾਸ ਦੇ ਕੰਮਾਂ ਦੀ ਵੀ ਰੱਜ ਕੇ ਪ੍ਰਸ਼ੰਸਾ ਵੀ ਕੀਤੀ। ਇਸ ਧਰਨੇ ਵਿੱਚ ਭਾਜਪਾ ਦੇ ਆਗੂ ਪਤੀ ਪਤਨੀ ਗੁਰਤੇਜ ਸਿੰਘ ਭੁਟਾਲ ਕਲਾਂ ਅਤੇ ਰਾਜ ਕੌਰ ਨੇ ਵੀ ਧਰਨੇ ਵਿੱਚ ਸਮਰਥਨ ਦਿੱਤਾ। ਧਰਨੇ ਵਿੱਚ ਮੌਜੂਦਾ ਕੌਂਸਲਰ ਰਜਨੀਸ਼ ਗੁਪਤਾ, ਕਾਂਗਰਸ ਦੇ ਸੀਨੀਅਰ ਆਗੂ ਰਣਧੀਰ ਸਿੰਘ ਖਾਈ ਨੇ ਵੀ ਸੰਬੋਧਨ ਕਰਦਿਆਂ ਸ਼ਹਿਰ ਅੰਦਰੋਂ ਸਪਲਾਈ ਹੋ ਰਹੇ ਗੰਧਲੇ ਪਾਣੀ ਸੁਧਾਰ ਲਿਆਉਣ ਅਤੇ ਟੁੱਟੀਆਂ ਸੜਕਾਂ ਨੂੰ ਤੁਰੰਤ ਬਣਾਉਣ ਦੀ ਮੰਗ ਕੀਤੀ।