- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਵਿਚ ਔਸਤ ਏਕਿਊਆਈ 314 ਦਰਜ ਹੋਣ ਕਾਰਨ ਹਵਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਰਹੀ, ਜਦਕਿ ਇੱਥੇ ਵੱਧ ਤੋਂ ਵੱਧ ਪੱਧਰ 439 ਤੱਕ ਪੁੱਜ ਗਿਆ। ਇਸੇ ਤਰ੍ਹਾਂ ਜਲੰਧਰ ਵਿਚ ਔਸਤ ਏਕਿਊਆਈ 248 ਅਤੇ ਵੱਧ ਤੋਂ ਵੱਧ 440 ਤੱਕ ਰਿਕਾਰਡ ਕੀਤਾ ਗਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਦੀਵਾਲੀ ਦੀ ਰਾਤ ਹੋਈ ਜ਼ੋਰਦਾਰ ਆਤਿਸ਼ਬਾਜ਼ੀ ਅਤੇ ਖੇਤਾਂ ਵਿਚ ਸੁਲਘ ਰਹੀ ਪਰਾਲੀ ਦੇ ਧੂੰਏਂ ਨੇ ਪੂਰੇ ਪੰਜਾਬ ਨੂੰ ਜ਼ਹਿਰੀਲੀ ਧੁੰਦ ਦੀ ਲਪੇਟ ਵਿਚ ਲੈ ਲਿਆ ਹੈ। ਤਿਉਹਾਰ ਲੰਘਣ ਦੇ ਦੋ ਦਿਨ ਬਾਅਦ ਵੀ ਸੂਬੇ ਦੇ ਵਸਨੀਕਾਂ ਨੂੰ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ। ਲੁਧਿਆਣਾ ਸਮੇਤ ਕਈ ਵੱਡੇ ਸ਼ਹਿਰਾਂ ਵਿਚ ਹਵਾ ਗੁਣਵੱਤਾ ਸੂਚਕ ਅੰਕ ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕਾ ਹੈ।
ਲੁਧਿਆਣਾ ਵਿਚ ਔਸਤ ਏਕਿਊਆਈ 314 ਦਰਜ ਹੋਣ ਕਾਰਨ ਹਵਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਰਹੀ, ਜਦਕਿ ਇੱਥੇ ਵੱਧ ਤੋਂ ਵੱਧ ਪੱਧਰ 439 ਤੱਕ ਪੁੱਜ ਗਿਆ। ਇਸੇ ਤਰ੍ਹਾਂ ਜਲੰਧਰ ਵਿਚ ਔਸਤ ਏਕਿਊਆਈ 248 ਅਤੇ ਵੱਧ ਤੋਂ ਵੱਧ 440 ਤੱਕ ਰਿਕਾਰਡ ਕੀਤਾ ਗਿਆ। ਸੂਬੇ ਦੇ ਬਾਕੀ ਪ੍ਰਮੁੱਖ ਸ਼ਹਿਰਾਂ ਵਿਚ ਵੀ ਹਵਾ ਦੀ ਗੁਣਵੱਤਾ ਲਗਾਤਾਰ ‘ਖ਼ਰਾਬ’ ਬਣੀ ਹੋਈ ਹੈ। ਮੌਸਮ ਦੇ ਮਿਜ਼ਾਜ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਮੰਗਲਵਾਰ ਨੂੰ ਲੁਧਿਆਣਾ ਵਿਚ ਹਵਾ ਦੀ ਰਫ਼ਤਾਰ ਸਿਰਫ਼ 0.5 ਕਿਲੋਮੀਟਰ ਪ੍ਰਤੀ ਘੰਟਾ ਰਹੀ। ਸਖ਼ਤੀ ਦੇ ਬਾਵਜੂਦ ਸੂਬੇ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਨਵੇਂ ਮਾਮਲੇ 198 ਤੇ ਹੁਣ ਤੱਕ ਕੁੱਲ ਮਾਮਲੇ 4,657 ਹਨ ਜੋ ਪਿਛਲੇ ਸਾਲ ਇਸੇ ਸਮੇਂ ਤੱਕ ਦਰਜ 4,062 ਮਾਮਲਿਆਂ ਨਾਲੋਂ 595 ਵੱਧ ਹਨ।
---
ਪ੍ਰਸ਼ਾਸਨਿਕ ਕਾਰਵਾਈ ਤੇ ਸਖ਼ਤੀ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੁਣ ਤੱਕ ਸੂਬੇ ਭਰ ਵਿਚ 938 ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 1,150 ਕਿਸਾਨਾਂ ਦੇ ਮਾਲੀਆ ਰਿਕਾਰਡ ਵਿਚ ‘ਰੈੱਡ ਐਂਟਰੀ’ ਦਰਜ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਜੇਕਰ ਤੇਜ਼ ਹਵਾਵਾਂ ਨਹੀਂ ਚੱਲਦੀਆਂ ਤਾਂ ਲੋਕਾਂ ਨੂੰ ਸਾਹ ਲੈਣ ਵਿਚ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।