ਮਾਹਿਰਾਂ ਦੀ ਟੀਮ ਨੇ 304 ਯੂਨਿਟ ਖ਼ੂਨ ਕੀਤਾ ਇਕੱਤਰ
ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ 304 ਯੂਨਿਟ ਖੂਨਦਾਨ
Publish Date: Sun, 14 Jun 2026 06:16 PM (IST)
Updated Date: Sun, 14 Jun 2026 06:18 PM (IST)

ਫੋਟੋ 14ਪੀਟੀਐਲ: 17 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੇਰਾ ਸੱਚਾ ਸੌਦਾ ਸਥਾਪਨਾ ਦਿਵਸ ਨੂੰ ਸਪਰਪਿਤ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਖੂਨਦਾਨ ਕੈਂਪ ’ਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਤੇ ਲਾਈਫ਼ ਲਾਈਨ ਬਲੱਡ ਬੈਂਕ ਦੀ ਟੀਮ ਵੱਲੋਂ 304 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਖੂਨਦਾਨ ਕੈਂਪ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਿਆ ਗਿਆ। ਖੂਨਦਾਨੀ ਸਵੇਰ ਵੇਲੇ ਹੀ ਲਾਈਨਾਂ ਵਿਚ ਲੱਗੇ ਨਜ਼ਰ ਆਏ। ਆਲਮ ਇਹ ਰਿਹਾ ਕਿ ਨੌਜਵਾਨਾਂ ਤੇ ਪੰਜਾਹ ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਵਿਚ ਖੂਨਦਾਨ ਲਈ ਵੱਖਰਾ ਮੁਕਾਬਲਾ ਦੇਖਿਆ ਗਿਆ, ਜਿਸ ਤੋਂ ਡਾਕਟਰ ਵੀ ਹੈਰਾਨ ਸਨ। ਇਸ ਮੌਕੇ ਸੱਚ ਨਿਮਰ ਸੇਵਾਦਾਰ ਹਰਮਿੰਦਰ ਨੋਨਾ, ਕਰਨਪਾਲ ਪਟਿਆਲਾ ਨੇ ਸੰਬੋਧਨ ਕਰਦਿਆ ਦੱਸਿਆ ਕਿ ਅੱਜ ਵੱਡੀ ਗਿਣਤੀ ’ਚ ਸਾਧ ਸੰਗਤ ਖੂਨਦਾਨ ਕਰਨ ਲਈ ਪਹੁੰਚੀ ਹੋਈ। ਉਨ੍ਹਾਂ ਦੱਸਿਆ ਕਿ ਅੱਜ ਹਜਾਰਾਂ ਦੀ ਗਿਣਤੀ ’ਚ ਪੁੱਜੀ ਹੋਈ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਵੱਧ-ਚੜ੍ਹ ਕੇ ਕਰਨ ਦਾ ਪ੍ਰਣ ਵੀ ਲਿਆ। ਇਸ ਮੌਕੇ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੇ ਡਾ. ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਨੇ ਕਿਹਾ ਕਿ ਇਹ ਕੈਂਪ ਬਹੁਤ ਅਨੁਸ਼ਾਸਨ ਅਤੇ ਖੂਨਦਾਨੀਆਂ ਨਾਲ ਖਚਾ ਖਚ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਹੋਰ ਵੀ ਕੈਂਪਾਂ ਵਿਚ ਖੂਨ ਇਕੱਤਰ ਕਰਨ ਲਈ ਜਾਂਦੇ ਹਨ, ਪਰ ਜੋ ਸੇਵਾ ਭਾਵਨਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵਿਚ ਹੈ, ਉਹ ਕਿਧਰੇ ਵੀ ਨਹੀਂ। ਉਨ੍ਹਾਂ ਦੱਸਿਆ ਕਿ ਇਹ ਇਕੱਤਰ ਕੀਤਾ ਖੂਨਦਾਨ ਥੈਲੇਸੀਮੀਆ ਦੇ ਮਰੀਜਾਂ, ਐਕਸੀਡੈਂਟ ਕੇਸ ਤੇ ਐਮਰਜੰਸੀ ਦੇ ਕੰਸਾਂ ’ਚ ਉਨ੍ਹਾਂ ਦੀ ਜ਼ਿੰਦਗੀ ਦਾ ਰਾਖਾ ਸਾਬਤ ਹੋਵੇਗਾ। ਇਸ ਮੌਕੇ ਸਮਾਜ ਸੇਵੀ ਮੈਡਮ ਵਾਲੀਆ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਵਿਜੈ ਪਾਹਵਾ, ਸਮੂਹ ਸੱਚੇ ਨਿਮਰ ਸੇਵਦਾਰ, ਸਾਹ ਸਤਿਨਾਮ ਸਿੰਘ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰ, ਬਲਾਕਾਂ ਦੇ ਜਿੰਮੇਵਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। --ਸੰਗਤ ਦੇ ਮਾਨਵਤਾ ਭਲਾਈ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਾਂ : ਡਾ.ਅਰਸਪ੍ਰੀਤ ਲਾਈਫ ਲਾਈਨ ਬਲੱਡ ਬੈਂਕ ਦੇ ਇੰਚਾਰਜ ਡਾ. ਅਰਸਪ੍ਰੀਤ ਕੌਰ, ਰਮਨਦੀਪ ਕੌਰ ਦਾ ਕਹਿਣਾ ਸੀ ਕਿ ਉਹ ਸੰਗਤ ਦੇ ਮਾਨਵਤਾ ਭਲਾਈ ਦੇ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਐਮਰਜੈਂਸੀ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਲਈ ਹੁੰਮ-ਹੁੰਮਾ ਕੇ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਜ਼ਬਾ ਹਰ ਕਿਸੇ ਵਿਚ ਨਹੀਂ ਹੁੰਦਾ।