- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਸੂਬੇ ਦੇ ਦੋਨੋ ਨਿੱਜੀ ਤਾਪਘਰਾਂ ਤੋ ਬਿਜਲੀ ਉਤਪਾਦਨ ਵਧੀ ਸਮਰਥਾ ਅਨੁਸਾਰ ਮਿਲਣ ਲੱਗਾ ਹੈ, ਜਿਸ ਨਾਲ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ ਤੇ ਬਲੈਕ ਆਉਟ ਵਰਗਾ ਖਤਰਾ ਟਲਿਆ ਹੈ। ਇਨ੍ਹਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲੀ। ਇਸ ਦੇ ਨਾਲ ਹੀ ਐਤਵਾਰ ਦੁਪਹਿਰ ਤੱਕ ਸੂਬੇ ਦੇ ਵੱਖ-ਵੱਖ ਹਿੱਸ਼ਿਆ ’ਚ ਮੀਂਹ ਪੈਣ ਨਾਲ ਵੀ ਬਿਜਲੀ ਦੀ ਮੰਗ ’ਚ ਕੁਝ ਕਮੀ ਦਰਜ ਹੋਈ,ਜੋ ਪਾਵਰਕਾਮ ਲਈ ਰਾਹਤ ਭਰਿਆ ਕਦਮ ਸੀ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਬਿਜਲੀ ਦੀ ਕਮੀ ਨਾਲ ਜੂਝ ਰਹੇ ਪਾਵਰਕਾਮ ਲਈ ਐਤਵਾਰ ਦਾ ਦਿਨ ਰਾਹਤ ਭਰਿਆ ਰਿਹਾ। ਸੂਬੇ ਵਿੱਚ ਪ੍ਰਾਈਵੇਟ ਸੈਕਟਰ ਦੇ ਰਾਜਪੁਰਾ ਥਰਮਲ ਪਲਾਂਟ ਦਾ 700 ਮੈਗਾਵਾਟ ਸਮਰੱਥਾ ਦਾ ਬੰਦ ਪਿਆ ਇਕ ਯੂਨਿਟ ਐਤਵਾਰ ਸਵੇਰੇ ਚਾਲੂ ਹੋ ਗਿਆ ਜਦੋਂਕਿ ਦੂਜੇ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦਾ 660 ਮੈਗਾਵਾਟ ਸਮਰੱਥਾ ਵਾਲਾ ਵੀ ਬੰਦ ਪਿਆ ਇਕ ਯੂਨਿਟ ਬਾਅਦ ਦੁਪਹਿਰ ਤੱਕ ਚਾਲੂ ਹੋ ਗਿਆ। ਹੁਣ ਸੂਬੇ ਦੇ ਦੋਨੋ ਨਿੱਜੀ ਤਾਪਘਰਾਂ ਤੋ ਬਿਜਲੀ ਉਤਪਾਦਨ ਵਧੀ ਸਮਰਥਾ ਅਨੁਸਾਰ ਮਿਲਣ ਲੱਗਾ ਹੈ, ਜਿਸ ਨਾਲ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ ਤੇ ਬਲੈਕ ਆਉਟ ਵਰਗਾ ਖਤਰਾ ਟਲਿਆ ਹੈ। ਇਨ੍ਹਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲੀ। ਇਸ ਦੇ ਨਾਲ ਹੀ ਐਤਵਾਰ ਦੁਪਹਿਰ ਤੱਕ ਸੂਬੇ ਦੇ ਵੱਖ-ਵੱਖ ਹਿੱਸ਼ਿਆ ’ਚ ਮੀਂਹ ਪੈਣ ਨਾਲ ਵੀ ਬਿਜਲੀ ਦੀ ਮੰਗ ’ਚ ਕੁਝ ਕਮੀ ਦਰਜ ਹੋਈ,ਜੋ ਪਾਵਰਕਾਮ ਲਈ ਰਾਹਤ ਭਰਿਆ ਕਦਮ ਸੀ।
ਪੰਜਾਬ ਵਿੱਚ ਐਤਵਾਰ ਦੁਪਹਿਰ ਤੱਕ ਬਿਜਲੀ ਦੀ ਵੱਧ ਤੋਂ ਵੱਧ ਮੰਗ 16,601 ਮੈਗਾਵਾਟ ਤੋਂ ਉੱਪਰ ਰਹੀ। ਇਸ ਨੂੰ ਪੂਰਾ ਕਰਨ ਲਈ ਪਾਵਰਕਾਮ ਮੁੱਖ ਤੌਰ ’ਤੇ ਕੇਂਦਰੀ ਪੂਲ ਤੋਂ ਮਿਲਣ ਵਾਲੀ ਬਿਜਲੀ ’ਤੇ ਨਿਰਭਰ ਰਿਹਾ। ਪਾਵਰਕਾਮ ਵੱਲੋਂ ਆਪਣੇ ਸਾਰੇ ਸਰੋਤਾਂ ਤੋਂ 5032 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ ਮੰਗ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ 11,509 ਮੈਗਾਵਾਟ ਬਿਜਲੀ ਲੈਣੀ ਪਈ।
ਦੁਪਹਿਰ ਤੱਕ ਪਾਵਰਕਾਮ ਨੂੰ ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਤੋਂ 482 ਮੈਗਾਵਾਟ, ਲਹਿਰਾ ਮੁਹੱਬਤ ਪਲਾਂਟ ਦੇ ਚਾਰ ਯੂਨਿਟਾਂ ਤੋਂ 800 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਤੋਂ 496 ਮੈਗਾਵਾਟ ਬਿਜਲੀ ਮਿਲੀ। ਇਸੇ ਤਰ੍ਹਾਂ ਰਾਜਪੁਰਾ ਦੇ ਦੋਵੇਂ ਯੂਨਿਟ ਚੱਲਣ ਕਾਰਨ ਪਾਵਰਕਾਮ ਨੂੰ 1328 ਮੈਗਾਵਾਟ ਬਿਜਲੀ ਮਿਲੀ ਜਦੋਂ ਕਿ ਦੇਰ ਸ਼ਾਮ ਤੱਕ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹੋਣ ਨਾਲ 1320 ਮੈਗਾਵਾਟ ਬਿਜਲੀ ਪੈਦਾ ਹੋਈ।
---
ਪਿਛਲੇ ਤਿੰਨ ਸਾਲਾ ’ਚ 13 ਸਤੰਬਰ ਦੀ ਸਭ ਤੋਂ ਵੱਧ ਮੰਗ
ਇਸ ਦੌਰਾਨ ਜੇਕਰ 13 ਸਤੰਬਰ 2026 ਦੀ ਬਿਜਲੀ ਮੰਗ ਦੀ ਸਾਲ 2024 ਅਤੇ 2025 ਨਾਲ ਤੁਲਨਾ ਕੀਤੀ ਜਾਵੇ ਤਾਂ ਮੌਜੂਦਾ ਸਾਲ ਵਿੱਚ ਮੰਗ ਪਿਛਲੇ ਸਾਲ ਦੇ ਮੁਕਾਬਲੇ 2200 ਮੈਗਾਵਾਟ ਤੋਂ ਵੀ ਵੱਧ ਰਹੀ। 13 ਸਤੰਬਰ ਨੂੰ ਸੂਬੇ ਵਿੱਚ ਹੁਣ ਤੱਕ ਬਿਜਲੀ ਦੀ ਸਭ ਤੋਂ ਵੱਧ ਮੰਗ 16,601 ਮੈਗਾਵਾਟ ਦਰਜ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਇਸੇ ਦਿਨ ਮੰਗ 13,208 ਮੈਗਾਵਾਟ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਸਾਲ 2024 ਵਿੱਚ 13 ਸਤੰਬਰ ਨੂੰ ਬਿਜਲੀ ਦੀ ਮੰਗ 13,835 ਮੈਗਾਵਾਟ ਰਹੀ ਸੀ।
---
ਪਾਵਰਕਾਮ ਦਫਤਰ ਅੱਗੇ ਕਾਂਗਰਸ਼ ਦਾ ਧਰਨਾ ਅੱਜ
ਸੂਬੇ ਭਰ ’ਚ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਲੈ ਕੇ ਕਾਂਗਰਸ਼ ਪਾਰਟੀ ਵੱਲੋਂ ‘ਆਪ’ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ 14 ਸਤੰਬਰ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਅੱਗੇ ਧਰਨਾ ਦਿੱਤਾ ਜਾਣਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਹੇਠ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਧਰਨੇ ਲਈ ਕਾਂਗਰਸ਼ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਵਰਕਰਾਂ ਨੂੰ ਧਰਨੇ ’ਚ ਸ਼ਾਮਲ ਹੋਣ ਦੇ ਸੁਨੇਹੇ ਲਗਾਏ ਜਾ ਰਹੇ ਹਨ।