- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਸ ਪ੍ਰਦਰਸ਼ਨ ਕਰ ਰਾਜਪਾਲ ਦੇ ਨਾਮ ਸੋਪਿਆ ਬਸਪਾ ਨੇ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲ : ਪੰਜਾਬ ਵਿਚ ਬੇਰੁਜ਼ਗਾਰਾਂ ਤੇ ਸਰਕਾਰੀ ਜਬਰ ਜੁਲਮ ਸਰਕਾਰੀ ਵਧੀਕੀਆਂ ਅਤਿਆਚਾਰਾਂ ਵਿਰੁੱਧ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ ਕਰ ਕੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜਿਸ ਲੜੀ ਤਹਿਤ ਬਸਪਾ ਦੇ ਮੁੱਖ ਦਫ਼ਤਰ ਵਿਖੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ, ਜਰਨੈਲ ਸਿੰਘ ਆਈਟੀਓ ਦਿਹਾਤੀ ਇੰਚਾਰਜ ਦੀ ਅਗਵਾਈ ’ਚ ਆਪ ਸਰਕਾਰ ਵੱਲੋਂ ਸੂਬੇ ਦੇ ਲੋਕਾਂ ’ਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਦੇ ਵਿਰੁੱਧ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਮ ਡਿਊਟੀ ਮੈਜਿਸਟ੍ਰੇਟ ਗੁਲਾਬ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਡਾਕਟਰ ਯੂਨੀਅਨ ਦਾ ਇਕ ਵਫ਼ਦ ਵਲੋਂ ਡਾ. ਰਮਨਦੀਪ ਸਿੰਘ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ ਗਈ। ਜਿਨ੍ਹਾਂ ਨੇ ਬਸਪਾ ਆਗੂਆਂ ਨੂੰ ਜਾਣਕਾਰੀ ਦਿੰਦਿਆ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਦੋਂ ਉਹ ਪਟਿਆਲਾ ਵਿਖੇ ਆਏ ਤਾਂ ਉਨ੍ਹਾਂ ਨੇ ਪੁਰਾਣੀ ਰੰਜਿਸ਼ ਕਾਰਨ ਜਸਕਰਨ ਸਿੰਘ ਧਾਲੀਵਾਲ ਨਾਮ ਦੇ ਵਿਅਕਤੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਿਡਨੈਪ ਕਰ, ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿਸ ਸਬੰਧੀ ਜਸਕਰਨ ਸਿੰਘ ਧਾਲੀਵਾਲ ਤੇ ਉਸਨੇ ਸਾਥੀਆਂ ਤੇ ਥਾਣਾ ਅਰਬਨ ਅਸਟੇਟ ਵਿਖੇ ਮਾਮਲਾ ਦਰਜ ਕੀਤੇ ਗਿਆ ਸੀ ਪਰ ਪੁਲਿਸ ਵਲੋਂ ਦੋਸ਼ੀ ਵਿਅਕਤੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਲਜ਼ਮਾਂ ਵਲੋਂ ਮੁੜ ਹਮਲਾ ਕੀਤਾ ਜਾ ਸਕਦਾ ਹੈ। ਇਸ ਮੌਕੇ ਬਸਪਾ ਆਗੂਆਂ ਵਲੋਂ ਡਾ. ਰਮਨਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਜ਼ੋਗਾ ਸਿੰਘ ਪਨੌਦੀਆਂ, ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਮੇਜਰ ਸਿੰਘ ਟਿੱਬੀ ਅਤੇ ਜਰਨੈਲ ਸਿੰਘ ਰਿਟਾਇਰਡ ਆਈ.ਟੀ.ਓ. ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ’ਚ ਸਮੇਂ—ਸਮੇਂ ਅਨੁਸਾਰ ਵੱਖ—ਵੱਖ ਪਾਰਟੀਆਂ ਦੀਆਂ ਸਰਕਾਰਾਂ ਦੌਰਾਨ ਕਰਮਚਾਰੀਆਂ, ਬੇਰੁਜ਼ਗਾਰਾਂ, ਅਧਿਆਪਕਾਂ ਅਤੇ ਡਾਕਟਰਾਂ ਨਾਲ ਧੱਕੇਸ਼ਾਹੀ ਹੁੰਦੀ ਆਈ ਹੈ। ਜੋ ਕਿ ਮੌਜੂਦਾ ਆਪ ਦੀ ਸਰਕਾਰ ਵਲੋਂ ਵੀ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨੀ ਵਿਵਸਥਾ ਦਾ ਜਨਾਜਾ ਨਿਕਲ ਚੁੱਕਿਆ ਹੈ। ਇਸ ਲਈ ਸਰਕਾਰ ਨੁੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਹਲਕਾ ਪ੍ਰਧਾਨ ਸੁਰਜੀਤ ਸਿੰਘ ਗੋਰੀਆ, ਲਾਲ ਚੰਦ, ਮਾਸਟਰ ਪ੍ਰੀਤਮ ਸਿੰਘ, ਗੁਰਦਾਸ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਤੇਪਲਾ, ਡਾਕਟਰ ਰਮਨ ਦੀਪ ਸਿੰਘ, ਰੂਪ ਸਿੰਘ ਬਠੋਈ, ਜ਼ਸਪਾਲ ਸਿੰਘ ਇੰਚਾਰਜ ਹਲਕਾ ਘਨੌਰ, ਰਾਮ ਧਨ, ਜਗਮੇਲ ਸਿੰਘ ਜ਼ਸਲ, ਹਰਵਿੰਦਰ ਨਰੜ, ਜਰਨੈਲ ਸਿੰਘ, ਹਰਦੇਵ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਕਮਲਪ੍ਰੀਤ ਸੁਨੀਤਾ, ਸੁਖਲਾਲ, ਕੁਲਦੀਪ ਸਿੰਘ ਸੁਹਰੋ, ਰਣਜੋਧ ਸਿੰਘ, ਰਵੀ ਕੁਮਾਰ ਬਾਲਮੀਕਿ, ਸੁਖਵੀਰ ਸਿੰਘ ਰਾਜਪੁਰਾ, ਹਰਬੰਸ ਸਿੰਘ, ਅਵਤਾਰ ਸਿੰਘ ਫੱਗਣ ਮਾਜਰਾ, ਕੁਸ਼ਵਿੰਦਰ ਕਲਿਆਣ ਆਦਿ ਹਾਜ਼ਰ ਸਨ।