ਬਨੂੜ ਗੋਲੀਬਾਰੀ ਕਾਂਡ: ਬੈਰਿਆਂ ਚੌਂਕ 'ਤੇ ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਹਾਲਤ ਗੰਭੀਰ; ਪੁਲਿਸ ਵੱਲੋਂ ਜਲਦ ਗ੍ਰਿਫ਼ਤਾਰੀ ਦਾ ਦਾਅਵਾ ਸ਼ਹਿਰ ਦੇ ਬੈਰਿਅਰ ਚੋਂਕ ਨੇੜੇ ਰਾਤ 12 ਵਜੇ ਦੇ ਕਰੀਬ ਸਕਾਰਪੀਓ ਸਵਾਰਾਂ ਤੇ ਦੁਕਾਨ ਤੇ ਖੜ੍ਹੇ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਸਕਾਰਪੀਓ ਸਵਾਰ ਨੌਜਵਾਨ ਨੇ ਫਾਇਰ ਕੱਢ ਦਿੱਤੇ ਜੋ ਇਕ ਨੌਜਵਾਨ ਦੇ ਲੱਗੇ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਖ਼ਮੀ ਨੌਜਵਾਨ ਜੀਰਕਪੁਰ ਦੇ ਨਾਮਵਰ ਟੇਲਰ ਕੋਲ ਕੰਮ ਕਰਦਾ ਦੱਸਿਆ ਜਾ ਰਿਹਾ ਹੈ।
Publish Date: Sat, 04 Jul 2026 10:52 AM (IST)
Updated Date: Sat, 04 Jul 2026 10:53 AM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ - ਸ਼ਹਿਰ ਦੇ ਬੈਰਿਅਰ ਚੋਂਕ ਨੇੜੇ ਰਾਤ 12 ਵਜੇ ਦੇ ਕਰੀਬ ਸਕਾਰਪੀਓ ਸਵਾਰਾਂ ਤੇ ਦੁਕਾਨ ਤੇ ਖੜ੍ਹੇ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਸਕਾਰਪੀਓ ਸਵਾਰ ਨੌਜਵਾਨ ਨੇ ਫਾਇਰ ਕੱਢ ਦਿੱਤੇ ਜੋ ਇਕ ਨੌਜਵਾਨ ਦੇ ਲੱਗੇ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਖ਼ਮੀ ਨੌਜਵਾਨ ਜੀਰਕਪੁਰ ਦੇ ਨਾਮਵਰ ਟੇਲਰ ਕੋਲ ਕੰਮ ਕਰਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 3 ਦਾ ਵਸਨੀਕ ਜਸਪ੍ਰੀਤ ਸਿੰਘ ਕਾਲੀ ਆਪਣੇ 2 ਸਾਥੀਆਂ ਨਾਲ ਰਾਤ 12 ਵਜੇ ਦੇ ਕਰੀਬ ਜੀਰਕਪੁਰ ਕੰਮ ਤੋਂ ਵਾਪਸ ਘਰ ਆ ਰਿਹਾ ਸੀ। ਬੈਰਿਅਰ ਚੋਂਕ ਤੇ ਉਹ ਖਾਣ ਪੀਣ ਦਾ ਸਮਾਨ ਲੈਣ ਲਈ ਰੁਕੇ। ਇੰਨੇ ਨੂੰ ਉਥੇ ਸਕਾਰਪਿਓ ਸਵਾਰ ਨੌਜਵਾਨ ਆ ਕੇ ਰੁੱਕੇ ਉਨਾਂ ਦੀ ਇਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੋਰਾਨ ਸਕਾਰਪੀਓ ਸਵਾਰਾਂ ਨੇ ਪਿਸਤੌਲ ਤਾਨ ਕੇ ਜਸਪ੍ਰੀਤ ਕਾਲੀ ਉੱਤੇ ਫਾਇਰ ਕਰ ਦਿੱਤੇ। ਗੋਲੀਆਂ ਚਲਦੀਆਂ ਵੇਖ ਦੁਕਾਨਦਾਰ ਤੇ ਉਥੇ ਖੜੇ ਗਾਹਕ ਭੱਜ ਨਿਕਲੇ।
ਹਮਲਾਵਰਾਂ ਨੇ ਨੌਜਵਾਨ ਤੇ 7 ਤੋਂ 8 ਫਾਇਰ ਦਾਗੇ ਤੇ ਮੌਕੇ ਤੋਂ ਫਰਾਰ ਹੋ ਗਏ। ਫਾਇਰ ਲੱਗਣ ਨਾਲ ਜਸਪ੍ਰੀਤ ਕਾਲੀ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਹੋ ਗਿਆ ਜਿਸ ਨੂੰ ਉਸ ਰਾਹਗੀਰ ਤੇ ਉਸ ਦੇ ਸਾਥੀ ਚੰਡੀਗੜ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਲੈ ਗਏ। ਜਿਥੇ ਉਹ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਥਾਣਾ ਮੁੱਖੀ ਅਰਸ਼ਦੀਪ ਸ਼ਰਮਾਂ ਨੇ ਕਿਹਾਕਿ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਜਿਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾਕਿ ਜਸਪ੍ਰੀਤ ਕਾਲੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਡਾਕਟਰਾਂ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ। ਥਾਣਾ ਮੁੱਖੀ ਨੇ ਦੱਸਿਆ ਕਿ ਦੇਖਣ ਵਿੱਚ ਮਾਮਲਾ ਆਪਸੀ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ।