- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਨਾਲ ਸਬੰਧਤ ਰਘਬੀਰ ਪਿਛਲੇ 20 ਸਾਲਾਂ ਤੋਂ ਪਟਿਆਲਾ ਵਿਖੇ ਰਹਿ ਰਿਹਾ ਹੈ। ਉਹ ਮੋਤੀ ਮਹਿਲ ਦੀ ਡੇਅਰੀ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਹੈ। ਰਘਬੀਰ ਚਾਰ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਹੈ। ਉਸ ਨੇ ਦੱਸਿਆ ਕਿ ਸੀਮਤ ਸਾਧਨਾਂ ਕਾਰਨ ਪਰਿਵਾਰ ਦਾ ਪਾਲਣ-ਪੋਸ਼ਣ ਬੜੀ ਮੁਸ਼ਕਲ ਨਾਲ ਹੁੰਦਾ ਸੀ ਅਤੇ ਉਸ ਨੂੰ ਹਮੇਸ਼ਾ ਧੀਆਂ ਦੇ ਵਿਆਹ ਅਤੇ ਆਪਣੀ ਛੱਤ ਬਣਾਉਣ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹਿਲ ਵਿੱਚ ਡੇਅਰੀ ਸੇਵਾਦਾਰ ਵਜੋਂ ਮਿਹਨਤ-ਮਜ਼ਦੂਰੀ ਕਰਨ ਵਾਲੇ ਰਘਬੀਰ ਚੌਹਾਨ ਦੀ ਕਿਸਮਤ ਰਾਤੋ-ਰਾਤ ਚਮਕ ਗਈ ਹੈ। ਰਘਬੀਰ ਨੇ ਮਹਿਜ਼ ਸੱਤ ਰੁਪਏ ਦੀ ਲਾਟਰੀ ਟਿਕਟ ਖ਼ਰੀਦੀ ਸੀ, ਜਿਸ 'ਤੇ ਉਸ ਦਾ ਪੂਰੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਨਾਲ ਸਬੰਧਤ ਰਘਬੀਰ ਪਿਛਲੇ 20 ਸਾਲਾਂ ਤੋਂ ਪਟਿਆਲਾ ਵਿਖੇ ਰਹਿ ਰਿਹਾ ਹੈ। ਉਹ ਮੋਤੀ ਮਹਿਲ ਦੀ ਡੇਅਰੀ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਹੈ। ਰਘਬੀਰ ਚਾਰ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਹੈ। ਉਸ ਨੇ ਦੱਸਿਆ ਕਿ ਸੀਮਤ ਸਾਧਨਾਂ ਕਾਰਨ ਪਰਿਵਾਰ ਦਾ ਪਾਲਣ-ਪੋਸ਼ਣ ਬੜੀ ਮੁਸ਼ਕਲ ਨਾਲ ਹੁੰਦਾ ਸੀ ਅਤੇ ਉਸ ਨੂੰ ਹਮੇਸ਼ਾ ਧੀਆਂ ਦੇ ਵਿਆਹ ਅਤੇ ਆਪਣੀ ਛੱਤ ਬਣਾਉਣ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ। ਕਿਸੇ ਦਿਨ ਕਿਸਮਤ ਬਦਲਣ ਦੀ ਉਮੀਦ ਵਿੱਚ ਉਹ ਪਿਛਲੇ ਦੋ-ਢਾਈ ਸਾਲਾਂ ਤੋਂ ਲਗਾਤਾਰ ਲਾਟਰੀ ਪਾ ਰਿਹਾ ਸੀ। ਰਘਬੀਰ ਨੇ ਤਿੰਨ ਅਕਤੂਬਰ ਨੂੰ ਸ਼ਹਿਰ ਦੇ ਫੁਹਾਰਾ ਚੌਂਕ ਸਥਿਤ ਪ੍ਰਸਿੱਧ 'ਜੈਕਿਸ਼ਨ ਲਾਟਰੀ ਸਟਾਲ' ਤੋਂ ਸੱਤ ਰੁਪਏ ਦੀ ਲਾਟਰੀ ਖ਼ਰੀਦੀ ਸੀ। ਰਘਬੀਰ ਨੇ ਕਿਹਾ, ‘‘ਉੱਪਰ ਵਾਲੇ ਨੇ ਆਖ਼ਰਕਾਰ ਮੇਰੀ ਸੁਣ ਲਈ ਹੈ। ਹੁਣ ਮੈਂ ਇਸ ਇਨਾਮੀ ਰਾਸ਼ੀ ਨਾਲ ਆਪਣੇ ਪਰਿਵਾਰ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਧੀਆਂ ਦਾ ਵਿਆਹ ਚੰਗੇ ਤਰੀਕੇ ਨਾਲ ਕਰਾਂਗਾ।’’
ਜੈਕਿਸ਼ਨ ਲਾਟਰੀ ਸਟਾਲ ਦੇ ਮਾਲਕ ਜੈਕਿਸ਼ਨ ਨੇ ਦੱਸਿਆ ਕਿ 3 ਅਕਤੂਬਰ ਦੀ ਸਵੇਰ ਰਘਬੀਰ ਉਨ੍ਹਾਂ ਦੇ ਸਟਾਲ 'ਤੇ ਆਉਣ ਵਾਲਾ ਪਹਿਲਾ ਗਾਹਕ ਸੀ ਅਤੇ ਉਸੇ ਦਿਨ ਉਸ ਦੇ ਭਾਗ ਖੁੱਲ੍ਹ ਗਏ। ਦੂਜੇ ਪਾਸੇ, ਪੰਜਾਬ ਟਰੇਡਿੰਗ ਕੰਪਨੀ ਦੇ ਮਾਲਕ ਤਰੁਣ ਅਗਰਵਾਲ ਨੇ ਪੁਸ਼ਟੀ ਕੀਤੀ ਕਿ ਪਿਛਲੇ ਤਿੰਨ ਦਿਨਾਂ ਵਿੱਚ ਉਨ੍ਹਾਂ ਰਾਹੀਂ ਦੋ ਵੱਖ-ਵੱਖ ਵਿਅਕਤੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੇ ਇਨਾਮ ਨਿਕਲੇ ਹਨ, ਜਿਨ੍ਹਾਂ ਵਿੱਚੋਂ ਇੱਕ ਰਘਬੀਰ ਪਟਿਆਲਾ ਤੋਂ ਹੈ ਅਤੇ ਦੂਜਾ ਜੇਤੂ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹੈ।