ਵੱਖ-ਵੱਖ ਵਾਹਨਾਂ ਦੀ ਹੋਈ ਟੱਕਰ ’ਚ 10 ਲੋਕ ਜ਼ਖ਼ਮੀ
ਵੱਖ ਵੱਖ ਵਾਹਨਾ ਦੀ ਹੋਈ ਆਪਸੀ ਟੱਕਰ ਵਿੱਚ 10 ਲੋਕ ਜਖਮੀ
Publish Date: Sun, 14 Jun 2026 07:32 PM (IST)
Updated Date: Sun, 14 Jun 2026 07:33 PM (IST)

ਫੋਟੋ 14ਪੀਟੀਐਲ: 20, 21, 22, 23, 24, 25, ਪੁਲਿਸ ਨੇ ਹਾਦਸਾ ’ਚ ਨੁਕਸਾਨੇ ਵਾਹਨਾਂ ਨੂੰ ਲਿਆ ਕਬਜ਼ੇ ’ਚ -ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ, ਜਿੱਥੋ ਸਭ ਨੂੰ ਪਟਿਆਲਾ ਰੈਫਰ ਕਰ ਦਿੱਤਾ ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਐਤਵਾਰ ਸਮਾਣਾ ਵਿਖੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਵਾਹਨਾਂ ਦੀ ਹੋਈ ਆਪਸੀ ਟੱਕਰ ਵਿਚ ਇਕ ਬੱਚੇ, ਚਾਰ ਔਰਤਾਂ ਸਮੇਤ 10 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਮਾਣਾ-ਚੀਕਾ ਸੜਕ ਤੇ ਟਰਾਲੇ ਤੇ ਕਾਰ ਦੀ ਟੱਕਰ ਵਿਚ ਇਕ ਬੱਚਾ, ਦੋ ਔਰਤਾਂ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਵਿਚ ਦਾਖਲ ਹਰਵਿੰਦਰ ਸਿੰਘ ਵਾਸੀ ਪਿੰਡ ਅਰਾਈਮਾਜਰਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਮਨਦੀਪ ਕੌਰ, ਭੂਆ ਗੁਰਮੀਤ ਕੌਰ ਤੇ ਪੁੱਤਰ ਗੁਰਬਾਜ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਕਰਨਾਲ ਵਿਖੇ ਇਕ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ ਕਿ ਇਸ ਦੌਰਾਨ ਜਦੋਂ ਉਹ ਨਵਾਗਾਉ ਸੜਕ ਤੇ ਸਥਿਤ ਪਿੰਡ ਅਜੀਮਗੜ੍ਹ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਮਾਲ ਦੇ ਭਰੇ ਟਰਾਲੇ ਤੇ ਕਾਰ ਦੀ ਟੱਕਰ ਹੋ ਗਈ। ਟੱਕਰ ਇਨ੍ਹੀਂ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਟੱਕਰ ਤੋਂ ਬਾਅਦ ਟਰਾਲਾ ਪਲਟ ਗਿਆ ਤੇ ਉਹ ਸਾਰੇ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਹਿਮੁਦਪੁਰ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਹੋਰ ਹਾਦਸੇ ਵਿਚ ਪਟਿਆਲਾ ਰੋਡ ਤੇ ਸਥਿਤ ਟੋਲ ਪਲਾਜ਼ਾ ਦੇ ਨਜ਼ਦੀਕ ਕਾਰ, ਇਨੋਵਾ ਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਔਰਤਾਂ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਮੰਗਾ ਰਾਮ ਆਪਣੀ ਪਤਨੀ ਅਮਰੋ ਦੇਵੀ ਤੇ ਇਕ ਹੋਰ ਨਜ਼ਦੀਕੀ ਰਿਸ਼ਤੇਦਾਰ ਮਲਕੀਤ ਕੌਰ ਨਾਲ ਕਾਰ ਵਿਚ ਸਵਾਰ ਹੋ ਕੇ ਸਮਾਣਾ ਆ ਰਹੇ ਸਨ ਪਰ ਜਦੋਂ ਪਿੰਡ ਫਤਹਿਪੁਰ ਦੇ ਨਜ਼ਦੀਕ ਪਹੁੰਚੇ ਤਾਂ ਕਾਰ, ਇਨੋਵਾ ਤੇ ਮੋਟਰਸਾਈਲ ਦੀ ਟੱਕਰ ਹੋ ਗਈ, ਜਿਸ ਕਾਰਨ ਕਾਰ ’ਚ ਸਵਾਰ ਸਾਰੇ ਲੋਕ ਤੇ ਮੋਟਰਸਾਈਕਲ ’ਤੇ ਸਵਾਰ ਜਗਦੀਸ਼ ਕੁਮਾਰ ਵਾਸੀ ਪਿੰਡ ਭੁਟਾਲ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੋ ਸਭ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਸਦਰ ਥਾਣਾ ਮੁਖੀ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਇਨੋਵਾ ਵਿਚ ਸਵਾਰ ਬੱਚੇ ਜੋ ਪਟਿਆਲਾ ਵਿਖੇ ਪੇਪਰ ਦੇਣ ਜਾ ਰਹੇ ਸਨ ਸਭ ਠੀਕ ਹਨ ਤੇ ਮਾਮਲੇ ਦੇ ਜਾਂਚ ਕੀਤੀ ਜਾ ਰਹੀ ਹੈ। ਇਕ ਹੋਰ ਹਾਦਸੇ ਵਿਚ ਬੁੱਢਾ ਦਲ ਪਬਿਲਕ ਸਕੂਲ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਜਸਵੀਰ ਸਿੰਘ ਵਾਸੀ ਪਿੰਡ ਗਨੋਟਾ (ਮੂਨਕ) ਜ਼ਖ਼ਮੀ ਹੋ ਗਿਆ। ਪੁਲਿਸ ਨੇ ਵੱਖ-ਵੱਖ ਹਾਦਸਿਆਂ ’ਚ ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।