- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਇਸਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ ਸਥਾਨ ਪਿੰਡ ਆਲੋਵਾਲ ਵਿਖੇ ਹਰ ਸਾਲ 5 ਅਗਸਤ ਨੂੰ ਉਨ੍ਹਾਂ ਦਾ ਜਨਮ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿਥੇ ਦੂਰ ਦੁਰਾਡੇ ਤੋਂ ਸੰਗਤਾ ਇਥੇ ਨਮਮਸਤਕ ਹੋਣ ਲਈ ਪੁੱਜਦੀਆਂ ਹਨ।

ਪਰਗਟ ਸਿੰਘ, ਪਟਿਆਲਾ : ਪਟਿਆਲਾ-ਭਾਦਸੋਂ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ 6 ਸਾਲਾ ਬੱਚੀ ਦੀ ਮੌਤ ਹੋਣ ਤੇ 20 ਤੋਂ ਵੱਧ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਸੀਐਚਸੀ ਸੈਂਟਰ ਭਾਦਸੋਂ ’ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੰਤ ਇਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ ’ਚ ਸੰਗਤ ਪੀਕਅਪ (ਲੋਡਿਡ) ਗੱਡੀ 'ਚ ਸਵਾਰ ਹੋ ਕੇ ਮਲੋਦ ਨੇੜੇ ਪਿੰਜ ਰਾਮਗੜ੍ਹ ਸਰਦਾਰਾ ਤੋਂ ਗੁਰਦੁਆਰਾ ਆਲੋਵਾਲ ਸਾਹਿਬ (ਨੇੜੇ ਭਾਦਸੋਂ) ਵਿਖੇ ਜਾ ਰਹੀ ਸੀ। ਇਸ ਦੌਰਾਨ ਭਾਦਸੋਂ ਨੇੜੇ ਪਿੰਡ ਮਾਜਰੀ ਕੋਲ ਮੋੜ ’ਤੇ ਗੱਡੀ ਅਚਾਨਕ ਪਲਟ ਗਈ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਦੋ ਦਰਜਨ ਦੇ ਕਰੀਬ ਵਿਅਕਤੀ ਇਲਾਜ ਅਧੀਨ ਹਨ। ਘਟਨਾ ਦਾ ਪਤਾ ਲੱਗਣ ’ਤੇ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਰਾਜਿੰਦਰਾ ਹਸਪਤਾਲ ਪੁੱਜੇ। ਸਿਹਤ ਮੰਤਰੀ ਵੱਲੋਂ ਐਮਰਜੈਂਸੀ ਵਿਭਾਗ ’ਚ ਦਾਖਲ ਮਰੀਜ਼ਾ ਦਾ ਹਾਲ ਜਾਣਿਆ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਿਸ਼ਵਾਸ ਦਿਵਾਇਆ।
ਜ਼ਿਕਰਯੋਗ ਹੈ ਕਿ ਸੰਤ ਇਸਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ ਸਥਾਨ ਪਿੰਡ ਆਲੋਵਾਲ ਵਿਖੇ ਹਰ ਸਾਲ 5 ਅਗਸਤ ਨੂੰ ਉਨ੍ਹਾਂ ਦਾ ਜਨਮ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿਥੇ ਦੂਰ ਦੁਰਾਡੇ ਤੋਂ ਸੰਗਤਾ ਇਥੇ ਨਮਮਸਤਕ ਹੋਣ ਲਈ ਪੁੱਜਦੀਆਂ ਹਨ।