
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਭਾਗ ਦੇ ਅੰਕੜਿਆਂ ਮੁਤਾਬਕ ਪਿੰਡ ਥੂਹੀ ਪ੍ਰੋਜੈਕਟ ਰਾਹੀਂ ਹੁਣ ਤੱਕ 1.37 ਲੱਖ ਕਿਊਬਿਕ ਮੀਟਰ, ਰੇਤਗੜ੍ਹ ਰਾਹੀਂ 91 ਹਜ਼ਾਰ ਕਿਊਬਿਕ ਮੀਟਰ ਅਤੇ ਬਾਲਦ ਕਲਾਂ ਪ੍ਰੋਜੈਕਟ ਰਾਹੀਂ 23 ਹਜ਼ਾਰ ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਰਿਚਾਰਜ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਵਫ਼ਦ ਨੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਨੇੜਲੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਡਿੱਗਣਾ ਰੁਕਿਆ ਹੈ ਅਤੇ ਪਿੰਡ ਵਾਸੀਆਂ ਨੇ ਅਜਿਹੇ ਪ੍ਰੋਜੈਕਟਾਂ ਲਈ ਆਪਣੀ ਨਿੱਜੀ ਜ਼ਮੀਨ ਦੇਣ ਦੀ ਹਾਮੀ ਵੀ ਭਰੀ ਹੈ।

ਪਰਗਟ ਸਿੰਘ, ਪਟਿਆਲਾ: ਪੰਜਾਬ ਵਿੱਚ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀਡਬਲਯੂਆਰਡੀਏ) ਦੇ ਯਤਨਾਂ ਤਹਿਤ ਨਾਭਾ ਨੇੜਲੇ ਪਿੰਡਾਂ ਦਾ ਅਮਰੀਕਾ ਦੀ ਔਰੇਗਨ ਸਟੇਟ ਯੂਨੀਵਰਸਿਟੀ ਦੇ ਪੰਜ ਮੈਂਬਰੀ ਵਫ਼ਦ ਨੇ ਦੌਰਾ ਕੀਤਾ। ਡਾ. ਸਾਲਿਮੀ ਐੱਸ. ਦੀ ਅਗਵਾਈ ਹੇਠ ਆਏ ਇਸ ਵਫ਼ਦ ਨੇ ਘੱਗਰ ਬ੍ਰਾਂਚ ਨਹਿਰ ’ਤੇ ਪਿੰਡ ਥੂਹੀ, ਨਦਾਮਪੁਰ, ਬਾਲਦ ਕਲਾਂ ਅਤੇ ਰੇਤਗੜ੍ਹ ਵਿਖੇ ਕੈਨਾਲ ਵੇਸਟ ਪਾਣੀ ਨੂੰ ਧਰਤੀ ਹੇਠਾਂ ਰਿਚਾਰਜ ਕਰਨ ਲਈ ਲਗਾਏ ਗਏ 'ਡਾਇਨਾਮਿਕ ਕੈਨਾਲ ਵਾਟਰ ਰਿਚਾਰਜ ਸਿਸਟਮ' (ਐੱਮਏਆਰ ਪ੍ਰੋਜੈਕਟ) ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਮੌਕੇ ਪੀਡਬਲਯੂਆਰਡੀਏ ਦੇ ਚੇਅਰਮੈਨ ਵਿਜੋਏ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਪਾਇਲਟ ਪ੍ਰੋਜੈਕਟ ਬਹੁਤ ਕਾਮਯਾਬ ਸਾਬਤ ਹੋ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਭਰ ਵਿੱਚ ਅਜਿਹੇ ਹੋਰ ਪ੍ਰੋਜੈਕਟ ਲਗਾਏ ਜਾਣਗੇ। ਅਥਾਰਟੀ ਦੇ ਤਕਨੀਕੀ ਐਡਵਾਈਜ਼ਰ ਰਾਜੇਸ਼ ਵਸ਼ਿਸ਼ਟ ਨੇ ਵਫ਼ਦ ਨੂੰ ਦੱਸਿਆ ਕਿ ਨਹਿਰ ਦੇ ਪਾਣੀ ਨੂੰ ਵੱਖ-ਵੱਖ ਪੰਜ ਪੜਾਵਾਂ ਵਿੱਚੋਂ ਫਿਲਟਰ ਕਰਕੇ ਧਰਤੀ ਹੇਠਾਂ ਭੇਜਿਆ ਜਾਂਦਾ ਹੈ, ਜਿਸ ਨਾਲ ਪਾਣੀ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਪਿੰਡ ਥੂਹੀ ਪ੍ਰੋਜੈਕਟ ਰਾਹੀਂ ਹੁਣ ਤੱਕ 1.37 ਲੱਖ ਕਿਊਬਿਕ ਮੀਟਰ, ਰੇਤਗੜ੍ਹ ਰਾਹੀਂ 91 ਹਜ਼ਾਰ ਕਿਊਬਿਕ ਮੀਟਰ ਅਤੇ ਬਾਲਦ ਕਲਾਂ ਪ੍ਰੋਜੈਕਟ ਰਾਹੀਂ 23 ਹਜ਼ਾਰ ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਰਿਚਾਰਜ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਵਫ਼ਦ ਨੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਨੇੜਲੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਡਿੱਗਣਾ ਰੁਕਿਆ ਹੈ ਅਤੇ ਪਿੰਡ ਵਾਸੀਆਂ ਨੇ ਅਜਿਹੇ ਪ੍ਰੋਜੈਕਟਾਂ ਲਈ ਆਪਣੀ ਨਿੱਜੀ ਜ਼ਮੀਨ ਦੇਣ ਦੀ ਹਾਮੀ ਵੀ ਭਰੀ ਹੈ।