- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇਵਾਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਤਰਨਤਾਰਨ ਪਰਾਲੀ ਸਾੜਨ ਦੇ ਮਾਮਲਿਆਂ ’ਚ ਸਭ ਤੋਂ ਅੱਗੇ ਹੈ। ਇੱਥੇ ਹੁਣ ਤੱਕ 558 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਫ਼ਿਰੋਜ਼ਪੁਰ ’ਚ 316, ਅੰਮ੍ਰਿਤਸਰ ’ਚ 207, ਸੰਗਰੂਰ ’ਚ 163 ਤੇ ਬਠਿੰਡਾ ’ਚ 167 ਮਾਮਲੇ ਸਾਹਮਣੇ ਆਏ ਹਨ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਝੋਨੇ ਦੀ ਕਟਾਈ ਦੌਰਾਨ ਕਿਸਾਨ ਅਗਲੀ ਫ਼ਸਲ ਲਈ ਖੇਤਾਂ ਨੂੰ ਜਲਦੀ ਤਿਆਰ ਕਰਨ ਦੇ ਮਕਸਦ ਨਾਲ ਪਰਾਲੀ ਨੂੰ ਅੱਗ ਲਗਾ ਰਹੇ ਹਨ। ਸੂਬੇ ’ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 2347 ਮਾਮਲੇ ਸਾਹਮਣੇ ਆ ਚੁੱਕੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਇੱਕੋ ਦਿਨ ’ਚ ਪਰਾਲੀ ਸਾੜਨ ਦੀਆਂ 151 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਖੇਤਾਂ ’ਚ ਲਗਾਈ ਜਾ ਰਹੀ ਅੱਗ ਦਾ ਅਸਰ ਹੁਣ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ 'ਤੇ ਵੀ ਦਿਖਾਈ ਦੇਣ ਲੱਗਾ ਹੈ। ਸੂਬੇ ਦੇ ਕਈ ਸ਼ਹਿਰਾਂ ’ਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਖ਼ਰਾਬ ਸ਼੍ਰੇਣੀ ’ਚ ਪਹੁੰਚ ਗਿਆ ਹੈ।
ਜ਼ਿਲ੍ਹੇਵਾਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਤਰਨਤਾਰਨ ਪਰਾਲੀ ਸਾੜਨ ਦੇ ਮਾਮਲਿਆਂ ’ਚ ਸਭ ਤੋਂ ਅੱਗੇ ਹੈ। ਇੱਥੇ ਹੁਣ ਤੱਕ 558 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਫ਼ਿਰੋਜ਼ਪੁਰ ’ਚ 316, ਅੰਮ੍ਰਿਤਸਰ ’ਚ 207, ਸੰਗਰੂਰ ’ਚ 163 ਤੇ ਬਠਿੰਡਾ ’ਚ 167 ਮਾਮਲੇ ਸਾਹਮਣੇ ਆਏ ਹਨ। ਗੁਰਦਾਸਪੁਰ ਅਤੇ ਕਪੂਰਥਲਾ ਵਿੱਚ 118-118, ਜਦਕਿ ਪਟਿਆਲਾ ਵਿੱਚ ਹੁਣ ਤੱਕ 110 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਬਰਨਾਲਾ ਵਿੱਚ 83, ਫ਼ਰੀਦਕੋਟ ਅਤੇ ਜਲੰਧਰ ਵਿੱਚ 67-67, ਲੁਧਿਆਣਾ ਵਿੱਚ 65 ਅਤੇ ਫ਼ਾਜ਼ਿਲਕਾ ਵਿੱਚ 54 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮਲੇਰਕੋਟਲਾ ਵਿੱਚ 51, ਮੋਗਾ ਵਿੱਚ 47, ਮਾਨਸਾ ਵਿੱਚ 43, ਸ੍ਰੀ ਮੁਕਤਸਰ ਸਾਹਿਬ ਵਿੱਚ 35, ਫ਼ਤਹਿਗੜ੍ਹ ਸਾਹਿਬ ਵਿੱਚ 33, ਹੁਸ਼ਿਆਰਪੁਰ ਵਿੱਚ 18, ਮੋਹਾਲੀ ਵਿੱਚ 14, ਨਵਾਂਸ਼ਹਿਰ ਵਿੱਚ 8, ਰੋਪੜ ਵਿੱਚ 4 ਅਤੇ ਪਠਾਨਕੋਟ ਵਿੱਚ ਪਰਾਲੀ ਸਾੜਨ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਪਟਿਆਲਾ ਸੂਬੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ, ਰੋਪੜ ਸਭ ਤੋਂ ਸਾਫ਼ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅਸਰ ਹੁਣ ਹਵਾ ਦੀ ਗੁਣਵੱਤਾ 'ਤੇ ਵੀ ਦਿਖਣ ਲੱਗਾ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਏ.ਕਿਊ.ਆਈ. ਅੰਕੜੇ ਦੱਸਦੇ ਹਨ ਕਿ ਕਈ ਥਾਵਾਂ 'ਤੇ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਚੁੱਕਾ ਹੈ। ਪਟਿਆਲਾ ਦਾ ਏ.ਕਿਊ.ਆਈ. 240 ਦਰਜ ਕੀਤਾ ਗਿਆ ਹੈ, ਜਦਕਿ ਖੰਨਾ ਵਿੱਚ 233 ਅਤੇ ਲੁਧਿਆਣਾ ਵਿੱਚ 219 ਤੱਕ ਪਹੁੰਚ ਗਿਆ ਹੈ। ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਉੱਥੇ ਹੀ ਜਲੰਧਰ ਦਾ ਏ.ਕਿਊ.ਆਈ. 179 ਤੇ ਅੰਮ੍ਰਿਤਸਰ ਦਾ 154 ਰਿਹਾ, ਜੋ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੇ ਉਲਟ ਰੋਪੜ ਵਿੱਚ ਸੂਬੇ ਦੀ ਸਭ ਤੋਂ ਸਾਫ਼ ਹਵਾ ਦਰਜ ਕੀਤੀ ਗਈ, ਜਿੱਥੇ ਏ.ਕਿਊ.ਆਈ. 57 ਰਿਹਾ। ਇਹ ਤਸੱਲੀਬਖ਼ਸ਼ ਸ਼੍ਰੇਣੀ ਵਿੱਚ ਹੈ।
ਤਰਨਤਾਰਨ ਤੇ ਫ਼ਿਰੋਜ਼ਪੁਰ ’ਚ ਸਭ ਤੋਂ ਵੱਧ ਮਾਮਲੇ ਜ਼ਿਲ੍ਹੇਵਾਰ ਅੰਕੜਿਆਂ ਵਿੱਚ ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ’ਚ ਕੁੱਲ 874 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਸੂਬੇ ’ਚ ਦਰਜ ਕੁੱਲ ਮਾਮਲਿਆਂ ਦਾ ਲਗਪਗ 37.2 ਫ਼ੀਸਦੀ ਹੈ। ਉੱਥੇ ਹੀ ਅੰਮ੍ਰਿਤਸਰ, ਤਰਨਤਾਰਨ ਤੇ ਫ਼ਿਰੋਜ਼ਪੁਰ ਨੂੰ ਮਿਲਾ ਕੇ ਕੁੱਲ 1081 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਯਾਨੀ ਸੂਬੇ ’ਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ’ਚ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੀ ਹਿੱਸੇਦਾਰੀ ਲਗਪਗ 46 ਫ਼ੀਸਦੀ ਹੈ।