ਪ੍ਰਤਾਪ ਵਰਲਡ ਸਕੂਲ ’ਚ ਐਨਡੀਏ ਤੇ ਆਪਰੇਸ਼ਨ ਸਿੰਦੂਰ ’ਤੇ ਵਿਸ਼ੇਸ਼ ਸੈਸ਼ਨ
ਪ੍ਰਤਾਪ ਵਰਲਡ ਸਕੂਲ 'ਚ ਐਨਡੀਏ ਤੇ ਆਪਰੇਸ਼ਨ ਸਿੰਦੂਰ 'ਤੇ ਵਿਸ਼ੇਸ਼ ਸੈਸ਼ਨ
Publish Date: Sat, 02 May 2026 05:28 PM (IST)
Updated Date: Sun, 03 May 2026 04:09 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪ੍ਰਤਾਪ ਵਰਲਡ ਸਕੂਲ, ਪਠਾਨਕੋਟ ਵੱਲੋਂ ਐਨ.ਡੀ.ਏ. ਅਭਿਆਰਥੀਆਂ ਅਤੇ ਸੀਨੀਅਰ ਵਿਦਿਆਰਥੀਆਂ ਲਈ ਸੀਨੀਅਰ ਫੌਜੀ ਅਧਿਕਾਰੀਆਂ ਦੁਆਰਾ ਇਕ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਮਕਸਦ ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕਾਦਮੀ (ਐਨ.ਡੀ.ਏ.), ਫੌਜੀ ਅਫਸਰ ਦੀ ਜ਼ਿੰਦਗੀ ਅਤੇ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇਣਾ ਸੀ। ਅਧਿਕਾਰੀਆਂ ਨੇ ਐਨ.ਡੀ.ਏ. ਦੀ ਚੋਣ ਪ੍ਰਕਿਰਿਆ, ਤਿਆਰੀ ਦੇ ਢੰਗ ਅਤੇ ਲੋੜੀਂਦੇ ਮਿਆਰਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੇ ਨਾਲ ਹੀ ਲੀਡਰਸ਼ਿਪ, ਅਨੁਸ਼ਾਸਨ, ਹਿੰਮਤ, ਇਮਾਨਦਾਰੀ ਅਤੇ ਫੈਸਲਾ ਕਰਨ ਦੀ ਸਮਰੱਥਾ ਵਰਗੀਆਂ ਆਫਿਸਰ ਲਾਈਕ ਕੁਆਲਿਟੀਜ਼ ਦੀ ਮਹੱਤਤਾ ਵੀ ਸਮਝਾਈ। ਸੈਸ਼ਨ ਦੌਰਾਨ ਆਪਰੇਸ਼ਨ ਸਿੰਦੂਰ ’ਤੇ ਵੀ ਚਰਚਾ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਅਤੇ ਸਸ਼ਸਤ੍ਰ ਬਲਾਂ ਪ੍ਰਤੀ ਸਤਿਕਾਰ ਦੀ ਭਾਵਨਾ ਹੋਰ ਮਜ਼ਬੂਤ ਹੋਈ। ਇੰਟਰ-ਐਕਟਿਵ ਢੰਗ ਨਾਲ ਹੋਏ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਸਵਾਲ ਪੁੱਛ ਕੇ ਆਪਣੀਆਂ ਜਗਿਆਸਾਵਾਂ ਦੂਰ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਆਪਣੀਆਂ ਮੰਜ਼ਿਲਾਂ ਵੱਲ ਪ੍ਰੇਰਿਤ ਕਰਦੇ ਹਨ। ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਪੀਡਬਲਯੂਐਸ ਵਿੱਚ ਅਸੀਂ ਅਜਿਹੇ ਨੇਤਾ ਤਿਆਰ ਕਰਨ ਲਈ ਵਚਨਬੱਧ ਹਾਂ ਜੋ ਸਿੱਖਿਆ ਦੇ ਨਾਲ ਨਾਲ ਮੁੱਲਾਂ ਅਤੇ ਦੇਸ਼ਭਗਤੀ ਨਾਲ ਭਰਪੂਰ ਹੋਣ। ਅੰਤ ਵਿੱਚ ਸਕੂਲ ਵੱਲੋਂ ਸੀਨੀਅਰ ਫੌਜੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਮਾਰਗਦਰਸ਼ਨ ਦਿੱਤਾ।