ਖਪਤਕਾਰਾਂ ਨੂੰ ਮਿਆਰੀ ਸੇਵਾ ਦੇਣ ਲਈ ਖਾਲੀ ਅਸਾਮੀਆਂ ਭਰਨਾ ਲਾਜ਼ਮੀ : ਐਸਡੀਓ
ਮਿਆਰੀ ਸੇਵਾ ਦੇਣ ਲਈ ਖਾਲੀ ਅਸਾਮੀਆਂ ਭਰਨਾ ਲਾਜ਼ਮੀ
Publish Date: Sat, 02 May 2026 04:19 PM (IST)
Updated Date: Sun, 03 May 2026 04:06 AM (IST)

ਨਰਿੰਦਰ ਨਿੰਦੀ, ਪੰਜਾਬੀ ਜਾਗਰਣ, ਪਠਾਨਕੋਟ : ਪਾਵਰਕਾਮ ਪਠਾਨਕੋਟ ਦੇ ਉੱਤਰੀ ਸਬ-ਡਵੀਜ਼ਨ ਦਫ਼ਤਰ ਵਿਖੇ ਲਾਈਨਮੈਨ ਸੁਭਾਸ਼ ਚੰਦਰ ਦੀ ਸੇਵਾਮੁਕਤੀ ਉਪਰੰਤ ਵਿਦਾਈ ਸਮਾਰੋਹ ਸਨਮਾਨਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਬ-ਡਵੀਜ਼ਨਲ ਅਫ਼ਸਰ (ਉੱਤਰੀ) ਇੰਜੀਨੀਅਰ ਜਤਿੰਦਰ ਸ਼ਰਮਾ ਸਮੇਤ ਰਾਜਿੰਦਰ ਸਿੰਘ, ਪ੍ਰਕਾਸ਼ ਚੰਦ, ਸੁਮੇਸ਼ ਮਹਾਜਨ, ਅਨਿਲ ਕੁਮਾਰ ਨੀਲਾ ਅਤੇ ਹੋਰ ਕਰਮਚਾਰੀਆਂ ਵੱਲੋਂ ਸੁਭਾਸ਼ ਚੰਦਰ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਲੰਬੀ ਸੇਵਾ ਲਈ ਵਧਾਈ ਦਿੱਤੀ ਗਈ।ਇਸ ਮੌਕੇ ਇੰਜੀਨੀਅਰ ਜਤਿੰਦਰ ਸ਼ਰਮਾ ਨੇ ਕਿਹਾ ਕਿ ਸੁਭਾਸ਼ ਚੰਦਰ ਨੇ ਆਪਣੇ ਸੇਵਾ ਕਾਲ ਦੌਰਾਨ ਇਮਾਨਦਾਰੀ, ਲਗਨ ਅਤੇ ਵਚਨਬੱਧਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ, ਜੋ ਹੋਰ ਕਰਮਚਾਰੀਆਂ ਲਈ ਪ੍ਰੇਰਣਾ ਸਰੋਤ ਹਨ। ਐਸਡੀਓ ਜਤਿੰਦਰ ਸ਼ਰਮਾ, ਸੁਨੀਲ, ਅਸ਼ਵਨੀ ਅਤੇ ਜੇਈ ਵਿਕਰਮਜੀਤ ਨੇ ਸਾਂਝੇ ਤੌਰ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਟਾਫ ਦੀ ਘਾਟ ਕਾਰਨ ਖਪਤਕਾਰਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਪਤਕਾਰਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਵਾਧੂ ਕੰਮ ਦੇ ਬੋਝ ਕਾਰਨ ਕਰਮਚਾਰੀ ਤਣਾਅ ਵਿੱਚ ਰਹਿੰਦੇ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਇਸ ਮੌਕੇ ਜੇਈ ਵਿਵੇਕ ਕੁਮਾਰ, ਵਧੀਕ ਸਹਾਇਕ ਇੰਜੀਨੀਅਰ ਨਰੇਸ਼ ਕੁਮਾਰ, ਸ਼ਿਲਪਾ ਦੇਵੀ, ਅਨੂ ਕੁਮਾਰੀ, ਧਰਮਪਾਲ ਆਦਿ ਵੱਲੋਂ ਸੁਭਾਸ਼ ਚੰਦਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹੋਸ਼ਿਆਰ ਸਿੰਘ, ਸੂਰਯਾਂਸ਼, ਗਣੇਸ਼ ਅਤੇ ਰਮਨ ਨੇ ਰਿਫਰੈਸ਼ਮੈਂਟ ਦੀ ਸੇਵਾ ਬਖ਼ੂਬੀ ਨਿਭਾਈ। ਇਸ ਮੌਕੇ ਗਜੇਂਦਰ, ਰਵੀ, ਮੁਕੇਸ਼, ਨਰੇਸ਼, ਨਾਗੇਸ਼, ਨਿਸ਼ਾਂਤ, ਮੱਸਾ ਸਿੰਘ ਅਤੇ ਵਿਸ਼ਾਲ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।