ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ : ਮਨਿੰਦਰ ਸਿੰਘ ਲੱਕੀ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ
Publish Date: Mon, 22 Jun 2026 04:06 PM (IST)
Updated Date: Mon, 22 Jun 2026 04:07 PM (IST)

ਆਰ. ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਢਾਂਗੂ ਰੋਡ ਸਥਿਤ ਗ੍ਰੈਂਡ ਹੋਟਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਸਮਾਜ ਸੇਵੀ ਅਤੇ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ, ਚੇਅਰਮੈਨ ਅਨਿਲ ਮਹਾਜਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਅਤੇ ਦਵਿੰਦਰ ਸਿੰਘ ਮਿੰਟੂ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਮਨਿੰਦਰ ਸਿੰਘ ਲੱਕੀ, ਅਨਿਲ ਮਹਾਜਨ, ਲਾਇਨਜ਼ ਕਲੱਬ ਦੇ ਪੀਡੀਜੀ ਸਤੀਸ਼ ਮਹਿੰਦਰੂ, ਮਨਪ੍ਰੀਤ ਸਿੰਘ ਸਾਹਨੀ, ਡਾ. ਐੱਮਐੱਲ ਅੱਤਰੀ, ਪੰਜਾਬ ਵਪਾਰ ਮੰਡਲ ਦੇ ਜਨਰਲ ਸਕੱਤਰ ਐੱਲਆਰ ਸੋਢੀ ਅਤੇ ਸਾਬਕਾ ਡਿਪਟੀ ਡੀਈਓ ਪ੍ਰਾਇਮਰੀ ਦੀਦਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੱਚ, ਸਹਿਨਸ਼ੀਲਤਾ, ਤਿਆਗ ਅਤੇ ਮਨੁੱਖਤਾ ਦੀ ਸੇਵਾ ਦਾ ਅਦੁੱਤੀ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਲੋੜ ਹੈ ਕਿ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਇਤਿਹਾਸ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਿਆ ਜਾਵੇ ਤਾਂ ਜੋ ਉਹ ਆਪਣੇ ਮਹਾਨ ਅਤੀਤ ਅਤੇ ਉੱਚੇ ਸੰਸਕਾਰਾਂ ਤੋਂ ਜਾਣੂ ਹੋ ਸਕਣ। ਬੁਲਾਰਿਆਂ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਅਤੇ ਸਮਾਜ ਵਿਚ ਆਪਸੀ ਭਾਈਚਾਰੇ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸਮਾਗਮ ਵਿਚ ਭਵਿੱਖ ਵਿਚ ਵੀ ਅਜਿਹੇ ਧਾਰਮਿਕ ਅਤੇ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਕਰਵਾਉਣ ’ਤੇ ਸਹਿਮਤੀ ਪ੍ਰਗਟ ਕੀਤੀ ਗਈ। ਇਸ ਮੌਕੇ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਐੱਸ ਬਾਵਾ, ਡਾ. ਤਰਸੇਮ ਸਿੰਘ, ਨਾਰਾਇਣਦੀਪ ਸਿੰਘ, ਰਣਬੀਰ ਸਿੰਘ, ਸੁਰਿੰਦਰ ਸਿੰਘ ਸ਼ਿੰਗਾਰੀ, ਰੋਮੀ ਵਡੇਹਰਾ, ਜਸਪ੍ਰੀਤ ਸਿੰਘ ਰਾਣਾ, ਕਾਰਤਿਕ ਵਡੇਹਰਾ, ਅਨਿਲ ਦਾਰਾ, ਗੁਰਦੇਵ ਸਿੰਘ ਜੋਹਲ, ਵੇਦ ਪ੍ਰਕਾਸ਼, ਸੀਐੱਸ ਲਾਇਲਪੁਰੀ, ਡਾ. ਗੁਰਬਖਸ਼ ਚੌਧਰੀ, ਵਿਜੈ ਪਾਸੀ, ਅਮਰਜੀਤ ਸਿੰਘ ਸਾਹਨੀ, ਅਤੁਲ ਨਈਅਰ, ਜਸਪਾਲ ਸਿੰਘ ਢੀਂਗਰਾ, ਮਨਿੰਦਰ ਸਿੰਘ ਚੱਢਾ, ਕੰਵਲਪ੍ਰੀਤ ਸਿੰਘ ਆਨੰਦ, ਮੁਨੀਸ਼ ਮਹਾਜਨ, ਗੁਰਮੀਤ ਸਿੰਘ, ਨਰੇਸ਼ ਅਰੋੜਾ, ਡਾ. ਕਮਲ ਸ਼ਰਮਾ, ਰਾਜੀਵ ਮਹਾਜਨ, ਆਦੇਸ਼ ਸਿਆਲ, ਮੇਜਰ ਸਿੰਘ, ਕਮਲਜੀਤ ਸਿੰਘ, ਤਰੁਣਪਾਲ ਸਿੰਘ ਸ਼ੰਟੀ, ਹਰਵਿੰਦਰ ਸਿੰਘ ਬੱਬੂ, ਹਰਪ੍ਰੀਤ ਸਿੰਘ ਬੱਬਲ, ਵਿਕਰਮ ਕੋਹਲੀ, ਸ਼ੇਰੂ ਮਲਹੋਤਰਾ, ਮਾਸਟਰ ਸੁਰਦਰਸ਼ਨ, ਕਰਤਾਰ ਚੰਦ ਮਹਾਜਨ, ਸੰਜੀਵ ਮਹਾਜਨ, ਪਿਊਸ਼ ਮਹਾਜਨ ਅਤੇ ਵਿਕਰਾਂਤ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।