- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲਾਂ ਰੇਲਵੇ ਵੱਲੋਂ ਇਸ ਵਿਸ਼ੇਸ਼ ਟ੍ਰੇਨ ਨੂੰ ਕੇਵਲ 13 ਜੁਲਾਈ ਤੱਕ ਹੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਕਾਰਨ ਅਗਲੇ ਮਹੀਨਿਆਂ ਦੀ ਯਾਤਰਾ ਨੂੰ ਲੈ ਕੇ ਯਾਤਰੀ ਚਿੰਤਤ ਸਨ। ਪਰ ਵਧਦੀ ਯਾਤਰੀ ਸੰਖਿਆ ਅਤੇ ਲਗਾਤਾਰ ਮਿਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਜੰਮੂ ਡਿਵੀਜ਼ਨ ਨੇ ਇਸ ਦੀ ਮਿਆਦ ਵਧਾਉਣ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਦਰਮਿਆਨ ਰੇਲ ਆਵਾਜਾਈ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੰਮੂ ਡਿਵੀਜ਼ਨ ਵੱਲੋਂ ਪਠਾਨਕੋਟ-ਛਪਰਾ ਸਪੈਸ਼ਲ ਟ੍ਰੇਨ ਦੀਆਂ ਫੇਰੀਆਂ 30 ਸਤੰਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਐਲਾਨ ਨਾਲ ਹਜ਼ਾਰਾਂ ਯਾਤਰੀਆਂ, ਖ਼ਾਸ ਕਰਕੇ ਪੰਜਾਬ ਵਿੱਚ ਰਹਿ ਰਹੇ ਯੂਪੀ ਅਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਪਹਿਲਾਂ ਰੇਲਵੇ ਵੱਲੋਂ ਇਸ ਵਿਸ਼ੇਸ਼ ਟ੍ਰੇਨ ਨੂੰ ਕੇਵਲ 13 ਜੁਲਾਈ ਤੱਕ ਹੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਕਾਰਨ ਅਗਲੇ ਮਹੀਨਿਆਂ ਦੀ ਯਾਤਰਾ ਨੂੰ ਲੈ ਕੇ ਯਾਤਰੀ ਚਿੰਤਤ ਸਨ। ਪਰ ਵਧਦੀ ਯਾਤਰੀ ਸੰਖਿਆ ਅਤੇ ਲਗਾਤਾਰ ਮਿਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਜੰਮੂ ਡਿਵੀਜ਼ਨ ਨੇ ਇਸ ਦੀ ਮਿਆਦ ਵਧਾਉਣ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ। ਰੇਲਵੇ ਸੂਤਰਾਂ ਅਨੁਸਾਰ ਪੰਜਾਬ ਵਿੱਚ ਰੋਜ਼ਗਾਰ ਕਰ ਰਹੇ ਯੂਪੀ ਅਤੇ ਬਿਹਾਰ ਦੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਇਸ ਟ੍ਰੇਨ ਰਾਹੀਂ ਆਪਣੇ ਘਰਾਂ ਤੱਕ ਸਫ਼ਰ ਕਰਦੇ ਹਨ।
ਆਉਣ ਵਾਲੇ ਤਿਉਹਾਰਾਂ ਅਤੇ ਖੇਤੀਬਾੜੀ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਸੰਭਾਵਿਤ ਭੀੜ ਨੂੰ ਦੇਖਦੇ ਹੋਏ ਇਹ ਕਦਮ ਸਮੇਂ ਸਿਰ ਚੁੱਕਿਆ ਗਿਆ ਹੈ। ਜੰਮੂ ਡਿਵੀਜ਼ਨ ਵੱਲੋਂ ਜਾਰੀ ਰਸਮੀ ਹੁਕਮਾਂ ਅਨੁਸਾਰ ਟ੍ਰੇਨ ਦੀਆਂ ਵਧੀਆਂ ਹੋਈਆਂ ਫੇਰੀਆਂ ਤੁਰੰਤ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਯਾਤਰੀ ਹੁਣ ਪਹਿਲਾਂ ਤੋਂ ਹੀ ਆਪਣੀ ਬੁਕਿੰਗ ਕਰਵਾ ਕੇ ਬਿਨਾਂ ਕਿਸੇ ਚਿੰਤਾ ਤੇ ਯਾਤਰਾ ਦੀ ਯੋਜਨਾ ਬਣਾ ਸਕਣਗੇ। ਰੇਲ ਯਾਤਰੀਆਂ ਨੇ ਜੰਮੂ ਡਿਵੀਜ਼ਨ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਠਾਨਕੋਟ-ਛਪਰਾ ਸਪੈਸ਼ਲ ਟ੍ਰੇਨ ਦੀ ਮਿਆਦ ਵਧਾਉਣ ਨਾਲ ਨਾ ਸਿਰਫ਼ ਯਾਤਰਾ ਸੁਵਿਧਾਜਨਕ ਹੋਵੇਗੀ, ਸਗੋਂ ਤਿਉਹਾਰੀ ਮੌਸਮ ਦੌਰਾਨ ਰਿਜ਼ਰਵੇਸ਼ਨ ਦਾ ਦਬਾਅ ਵੀ ਕਾਫ਼ੀ ਹੱਦ ਤੱਕ ਘਟੇਗਾ।