- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਲੱਖਪੁਰ ਦੇ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਚਚੇਰਾ ਭਰਾ ਰੀਟਾਮ ਰਾਮ ਆਪਣੀ ਪਤਨੀ ਕਮਲੇਸ਼ ਰਾਣੀ, ਸੱਸ ਮਹਿੰਦਰ ਕੌਰ ਤੇ ਦੋ ਪੁੱਤਰਾਂ ਨਾਲ ਕਰੀਬ 30 ਸਾਲਾਂ ਤੋਂ ਅਮਰੀਕਾ ’ਚ ਟੈਕਸਾਸ ਦੇ ਅਲਟਨ ’ਚ ਰਹਿ ਰਿਹਾ ਹੈ। ਉਨ੍ਹਾਂ ਦਾ ਇਕ ਘਰ ਫਗਵਾੜਾ ’ਚ ਵੀ ਹੈ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ , ਨਵਾਂਸ਼ਹਿਰ : ਅਮਰੀਕਾ ’ਚ ਰਹਿੰਦੇ ਪੰਜਾਬੀ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਆਪਣੀ ਮਾਂ, ਪਿਤਾ ਤੇ ਨਾਨੀ ਦੇ ਕਤਲ ਮਗਰੋਂ ਭਰਾ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲੇ ਦੇ ਕਾਰਨਾਂ ਦਾ ਅਜੇ ਪਤਾ ਨਹੀ ਲੱਗ ਸਕਿਆ। ਇਹ ਪਰਿਵਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਲੱਖਪੁਰ ਮੂਲ ਦਾ ਦੱਸਿਆ ਜਾਂਦਾ ਹੈ।
ਪਿੰਡ ਲੱਖਪੁਰ ਦੇ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਚਚੇਰਾ ਭਰਾ ਰੀਟਾਮ ਰਾਮ ਆਪਣੀ ਪਤਨੀ ਕਮਲੇਸ਼ ਰਾਣੀ, ਸੱਸ ਮਹਿੰਦਰ ਕੌਰ ਤੇ ਦੋ ਪੁੱਤਰਾਂ ਨਾਲ ਕਰੀਬ 30 ਸਾਲਾਂ ਤੋਂ ਅਮਰੀਕਾ ’ਚ ਟੈਕਸਾਸ ਦੇ ਅਲਟਨ ’ਚ ਰਹਿ ਰਿਹਾ ਹੈ। ਉਨ੍ਹਾਂ ਦਾ ਇਕ ਘਰ ਫਗਵਾੜਾ ’ਚ ਵੀ ਹੈ। ਉਹ 4 ਮਹੀਨੇ ਪਹਿਲਾ ਪਿੰਡ ਲੱਖਪੁਰ ਤੇ ਫਗਵਾੜਾ ’ਚ ਰਹਿ ਕੇ ਅਮਰੀਕਾ ਗਏ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਫੋਨ ’ਤੇ ਪਤਾ ਲੱਗਾ ਕਿ ਉਨ੍ਹਾਂ ਦੋ ਪੁੱਤਰ ਗੌਰਵ ਨੇ ਆਪਣੇ ਪਿਤਾ, ਮਾਤਾ ਤੇ ਨਾਨੀ ਦਾ ਕਤਲ ਕਰ ਦਿੱਤਾ ਹੈ। ਉਸ ਨੇ ਆਪਣੇ ਭਰਾ ’ਤੇ ਵੀ ਹਮਲਾ ਕੀਤਾ। ਹਾਲਾਂਕਿ ਉਸ ਨੇ ਅਜਿਹਾ ਕਿਉੰ ਕੀਤਾ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਏਧਰ ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ।