- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਤ ਦੀ ਖ਼ਬਰ ਸੁਣ ਕੇ ਪਿੰਡ ’ਚ ਮਾਤਮ ਛਾ ਗਿਆ ਹੈ। ਵਿਦੇਸ਼ ’ਚ ਰੋਜ਼ੀ-ਰੋਟੀ ਦੀ ਭਾਲ ’ਚ ਗਏ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਹੁਣ ਪਿੱਛੇ ਪਰਿਵਾਰ ’ਚ ਉਸ ਦੀ ਇੱਕ ਭੈਣ ਤੇ ਮਾਤਾ ਦਲਜੀਤ ਕੌਰ ਘਰ ’ਚ ਇਕੱਲੀਆਂ ਰਹਿ ਗਈਆਂ ਹਨ। ਨੌਜਵਾਨ ਦੀ ਮ੍ਰਿਤਕ ਦੇਹ ਜਲਦੀ ਹੀ ਪਿੰਡ ਅਟਾਲ ਮਜਾਰਾ ਵਿਖੇ ਪਹੁੰਚ ਜਾਵੇਗੀ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਟਲੀ ਦੇ ਸ਼ਹਿਰ ਰੋਮ ’ਚ ਪਿੰਡ ਅਟਾਲ ਮਜਾਰਾ ਦੇ ਨੌਜਵਾਨ ਜਤਿੰਦਰ ਸਿੰਘ ਹਨੀ ਪੁੱਤਰ ਸੁੱਚਾ ਸਿੰਘ ਅਟਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਅਰਸੇ ਦੌਰਾਨ ਉਸ ਦੇ ਭਰਾ ਤੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਮੌਤ ਦੀ ਖ਼ਬਰ ਸੁਣ ਕੇ ਪਿੰਡ ’ਚ ਮਾਤਮ ਛਾ ਗਿਆ ਹੈ। ਵਿਦੇਸ਼ ’ਚ ਰੋਜ਼ੀ-ਰੋਟੀ ਦੀ ਭਾਲ ’ਚ ਗਏ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਹੁਣ ਪਿੱਛੇ ਪਰਿਵਾਰ ’ਚ ਉਸ ਦੀ ਇੱਕ ਭੈਣ ਤੇ ਮਾਤਾ ਦਲਜੀਤ ਕੌਰ ਘਰ ’ਚ ਇਕੱਲੀਆਂ ਰਹਿ ਗਈਆਂ ਹਨ। ਨੌਜਵਾਨ ਦੀ ਮ੍ਰਿਤਕ ਦੇਹ ਜਲਦੀ ਹੀ ਪਿੰਡ ਅਟਾਲ ਮਜਾਰਾ ਵਿਖੇ ਪਹੁੰਚ ਜਾਵੇਗੀ।