- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਮੁਟਿਆਰ ਨੇ ਤੁਰੰਤ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਵਿਚ ਨੌਕਰੀ ਦੀ ਭਾਲ ’ਚ ਆਈ ਇਕ ਮੁਟਿਆਰ ਨੂੰ ਕੰਮ ਸਮਝਾਉਣ ਦੇ ਬਹਾਨੇ ਫਲੈਟ ਵਿਚ ਲਿਜਾ ਕੇ ਉਸ ਨਾਲ ਜਿਸਮਾਨੀ ਛੇੜਛਾੜ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਪ੍ਰਾਪਰਟੀ' ਕਾਰੋਬਾਰੀ ਪਰਦੀਪ ਮਿੱਤਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਮੁਟਿਆਰ ਨੇ ਦੱਸਿਆ ਕਿ ਉਸ ਨੇ ਜ਼ੀਰਕਪੁਰ ਵਿਚ ਨੌਕਰੀ ਲਈ ਅਪਲਾਈ ਕੀਤਾ ਸੀ। ਇਸੇ ਸਿਲਸਿਲੇ ਵਿਚ 7 ਅਗਸਤ ਦੀ ਦੁਪਹਿਰ ਕਰੀਬ 1:30 ਵਜੇ ਉਹ ਗਰੀਨ ਲੋਟਸ ਸਕਸ਼ਮ ਸਥਿਤ ਜੇਜੇ ਪ੍ਰਾਪਰਟੀ ਦੇ ਦਫ਼ਤਰ ਪਹੁੰਚੀ ਸੀ। ਮੁਟਿਆਰ ਨੇ ਦੋਸ਼ ਲਾਇਆ ਕਿ ਪਰਦੀਪ ਮਿੱਤਲ ਉਸ ਨੂੰ ਪ੍ਰਾਪਰਟੀ ਦਾ ਕੰਮ ਸਮਝਾਉਣ ਅਤੇ ਇਕ ਵਿਕਾਊ ਫਲੈਟ ਦਿਖਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਹਾਲਾਂਕਿ ਬਾਅਦ ਵਿਚ ਪਤਾ ਲੱਗਾ ਕਿ ਉਕਤ ਫਲੈਟ ਮੁਲਜ਼ਮ ਦੇ ਇਕ ਦੋਸਤ ਦਾ ਸੀ।
ਵਿਰੋਧ ਕਰਨ 'ਤੇ ਰਸਤੇ 'ਚ ਛੱਡ ਕੇ ਫ਼ਰਾਰ
ਸ਼ਿਕਾਇਤ ਮੁਤਾਬਕ ਫਲੈਟ ਅੰਦਰ ਪਹੁੰਚਦਿਆਂ ਹੀ ਪਰਦੀਪ ਮਿੱਤਲ ਨੇ ਮੁਟਿਆਰ ਨੂੰ ਜ਼ਬਰਦਸਤੀ ਛੂਹਣ ਦੀ ਕੋਸ਼ਿਸ਼ ਕਰਦਿਆਂ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਮੁਟਿਆਰ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਤੁਰੰਤ ਵਾਪਸ ਦਫ਼ਤਰ ਛੱਡਣ ਲਈ ਕਿਹਾ। ਦੋਸ਼ ਹੈ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਦਫ਼ਤਰ ਲਿਜਾਣ ਦੀ ਬਜਾਏ ਨਿਰਮਲ ਛਾਇਆ ਸੁਸਾਇਟੀ ਨੇੜੇ ਰਸਤੇ ਵਿਚ ਹੀ ਛੱਡ ਕੇ ਫ਼ਰਾਰ ਹੋ ਗਿਆ। ਪੀੜਤ ਮੁਟਿਆਰ ਨੇ ਤੁਰੰਤ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।