ਪੰਜਾਬ ਪੁਲਿਸ ਦੇ ਦੋ ਕਾਂਸਟੇਬਲ ਗ੍ਰਿਫ਼ਤਾਰ, ਮੋਹਾਲੀ 'ਚ ਮੁਟਿਆਰ ਨਾਲ ਕੀਤੀ ਛੇੜਛਾੜ; ਸਕਾਰਪੀਓ ਕਾਰ ਨਾਲ ਕੀਤਾ ਪਿੱਛਾ ਸੈਕਟਰ-68 ਸਥਿਤ ਸ੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਬਾਹਰ ਮੁਟਿਆਰ ਨਾਲ ਛੇੜਛਾੜ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ SSP ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਜਾਂਚ ਦੇ ਆਧਾਰ 'ਤੇ ਪੁਲਿਸ ਨੇ ਦੋ ਕਾਂਸਟੇਬਲਾਂ ਗੁਰਪਿੰਦਰ ਅਤੇ ਗੁਰਮੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਪੁਲਿਸ ਲਾਈਨ 'ਚ ਤਾਇਨਾਤ ਹਨ ਅਤੇ ਘਟਨਾ ਦੇ ਸਮੇਂ ਸਿਵਲ ਡਰੈੱਸ 'ਚ ਸਨ। ਪੁਲਿਸ ਅਨੁਸਾਰ, ਵਾਰਦਾਤ ਦੇ ਸਮੇਂ ਉਨ੍ਹਾਂ ਕੋਲ ਕੋਈ ਸਰਕਾਰੀ ਹਥਿਆਰ ਨਹੀਂ ਸੀ। ਸਕ
Publish Date: Thu, 09 Jul 2026 03:28 PM (IST)
Updated Date: Thu, 09 Jul 2026 03:30 PM (IST)
ਜਾਗਰਣ ਸੰਵਾਦਦਾਤਾ, ਮੋਹਾਲੀ : ਸੈਕਟਰ-68 ਸਥਿਤ ਸ੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਬਾਹਰ ਮੁਟਿਆਰ ਨਾਲ ਛੇੜਛਾੜ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ SSP ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਜਾਂਚ ਦੇ ਆਧਾਰ 'ਤੇ ਪੁਲਿਸ ਨੇ ਦੋ ਕਾਂਸਟੇਬਲਾਂ ਗੁਰਪਿੰਦਰ ਅਤੇ ਗੁਰਮੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਪੁਲਿਸ ਲਾਈਨ 'ਚ ਤਾਇਨਾਤ ਹਨ ਅਤੇ ਘਟਨਾ ਦੇ ਸਮੇਂ ਸਿਵਲ ਡਰੈੱਸ 'ਚ ਸਨ। ਪੁਲਿਸ ਅਨੁਸਾਰ, ਵਾਰਦਾਤ ਦੇ ਸਮੇਂ ਉਨ੍ਹਾਂ ਕੋਲ ਕੋਈ ਸਰਕਾਰੀ ਹਥਿਆਰ ਨਹੀਂ ਸੀ। ਸਕਾਰਪੀਓ ਉਨ੍ਹਾਂ ਦੀ ਆਪਣੀ ਹੀ ਕਾਰ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ।
ਸਕਾਰਪੀਓ ਸਵਾਰਾਂ ਨੇ ਸੁਸਾਇਟੀ ਤੱਕ ਕੀਤਾ ਪਿੱਛਾ ਸ਼੍ਰੀ ਗੁਰੂ ਹਰਸਹਾਏ ਸੁਸਾਇਟੀ ਦੇ ਰਹਿਣ ਵਾਲੇ ਇੱਕ ਨੌਜਵਾਨ ਅਨੁਸਾਰ, ਉਹ ਆਪਣੀ ਭੈਣ ਨਾਲ ਬਾਜ਼ਾਰ ਤੋਂ ਪਰਤ ਰਿਹਾ ਸੀ। ਦੋਸ਼ ਹੈ ਕਿ ਰਸਤੇ 'ਚ ਚਿੱਟੇ ਰੰਗ ਦੀ ਸਕਾਰਪੀਓ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਸ ਦੀ ਭੈਣ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਬਚਣ ਲਈ ਦੋਵੇਂ ਆਪਣੀ ਕਾਰ ਰਾਹੀਂ ਸੁਸਾਇਟੀ ਪਹੁੰਚ ਗਏ, ਪਰ ਸਕਾਰਪੀਓ ਸਵਾਰ ਉੱਥੋਂ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪਹੁੰਚ ਗਏ।
ਪੀੜਤ ਦਾ ਦੋਸ਼ ਹੈ ਕਿ ਰਸਤੇ 'ਚ ਸਕਾਰਪੀਓ ਚਾਲਕ ਲਗਾਤਾਰ ਹਾਰਨ ਅਤੇ ਲਾਈਟਾਂ ਮਾਰ ਕੇ ਉਨ੍ਹਾਂ ਦੀ ਕਾਰ ਰੁਕਵਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸੁਸਾਇਟੀ ਪਹੁੰਚਣ 'ਤੇ ਮਨਪ੍ਰੀਤ ਦੇ ਦੋ ਰਿਸ਼ਤੇਦਾਰਾਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਕਾਰਪੀਓ ਚਾਲਕ ਨੇ ਤੇਜ਼ ਰਫ਼ਤਾਰ ਨਾਲ ਕਾਰ ਘੁੰਮਾ ਕੇ ਉਨ੍ਹਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਪੈਣ 'ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਮਹਿਲਾ ਕਮਿਸ਼ਨ ਨੇ ਲਿਆ ਖ਼ੁਦ ਨੋਟਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਕਾਰਪੀਓ 'ਚ 3 ਤੋਂ 4 ਲੋਕ ਸਵਾਰ ਸਨ ਅਤੇ ਗੱਡੀ 'ਚ ਪੁਲਿਸ ਦੀ ਵਰਦੀ ਵੀ ਰੱਖੀ ਹੋਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਖ਼ੁਦ ਨੋਟਿਸ ਲਿਆ ਹੈ ਅਤੇ ਐਸ.ਐਸ.ਪੀ. ਮੋਹਾਲੀ ਤੋਂ ਕਿਸੇ ਸੀਨੀਅਰ ਅਧਿਕਾਰੀ ਰਾਹੀਂ ਨਿਰਪੱਖ ਜਾਂਚ ਕਰਵਾ ਕੇ ਵਿਸਥਾਰਤ ਰਿਪੋਰਟ ਮੰਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮਿਲੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅੱਜ ਆਪਣੀ ਰਿਪੋਰਟ ਮਹਿਲਾ ਕਮਿਸ਼ਨ ਨੂੰ ਸੌਂਪ ਸਕਦੀ ਹੈ।