- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਈਕ 'ਤੇ ਪ੍ਰੈਸ਼ਰ ਹਾਰਨ ਲਗਵਾਉਣ ਦੀ ਜ਼ਿੱਦ ਪੂਰੀ ਨਾ ਹੋਣ ਤੋਂ ਨਾਰਾਜ਼ ਇਕ 17 ਸਾਲਾ ਨਾਬਾਲਿਗ ਲੜਕੇ ਨੇ ਮੰਗਲਵਾਰ ਸਵੇਰੇ ਕਿਰਾਏ ਦੇ ਮਕਾਨ 'ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਪਿੰਡ ਬਰੌਲੀ ਬੇਨੀਗੰਜ ਨਿਵਾਸੀ ਸੰਦੀਪ ਵਰਮਾ ਪੁੱਤਰ ਉਮੇਸ਼ ਵਰਮਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਬਾਈਕ 'ਤੇ ਪ੍ਰੈਸ਼ਰ ਹਾਰਨ ਲਗਵਾਉਣ ਦੀ ਜ਼ਿੱਦ ਪੂਰੀ ਨਾ ਹੋਣ ਤੋਂ ਨਾਰਾਜ਼ ਇਕ 17 ਸਾਲਾ ਨਾਬਾਲਿਗ ਲੜਕੇ ਨੇ ਮੰਗਲਵਾਰ ਸਵੇਰੇ ਕਿਰਾਏ ਦੇ ਮਕਾਨ 'ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਪਿੰਡ ਬਰੌਲੀ ਬੇਨੀਗੰਜ ਨਿਵਾਸੀ ਸੰਦੀਪ ਵਰਮਾ ਪੁੱਤਰ ਉਮੇਸ਼ ਵਰਮਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਉਮੇਸ਼ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਸੰਦੀਪ ਨੇ ਆਪਣੀ ਬਾਈਕ 'ਤੇ ਵੱਡੇ ਪ੍ਰੈਸ਼ਰ ਹਾਰਨ ਲਗਵਾਏ ਹੋਏ ਸਨ। ਕੁਝ ਦਿਨ ਪਹਿਲਾਂ ਵੀਆਈਪੀ ਰੋਡ 'ਤੇ ਪੁਲਿਸ ਨੇ ਤੇਜ਼ ਆਵਾਜ਼ ਵਾਲੇ ਹਾਰਨ ਕਾਰਨ ਉਸ ਨੂੰ ਰੋਕ ਲਿਆ ਸੀ, ਜਿਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ। ਚਾਲਾਨ ਤੇ ਪੁਲਿਸ ਕਾਰਵਾਈ ਤੋਂ ਬਚਣ ਲਈ ਮ੍ਰਿਤਕ ਦੇ ਪਿਤਾ ਨੇ ਉਸ ਦੀ ਬਾਈਕ ਤੋਂ ਪ੍ਰੈਸ਼ਰ ਹਾਰਨ ਲੁਹਾ ਦਿੱਤੇ ਸਨ। ਹਾਲਾਂਕਿ, ਸੰਦੀਪ ਦੋਬਾਰਾ ਹਾਰਨ ਲਗਵਾਉਣ ਦੀ ਜ਼ਿੱਦ 'ਤੇ ਅੜਿਆ ਹੋਇਆ ਸੀ ਤੇ ਇਸੇ ਗੱਲ ਨੂੰ ਲੈ ਕੇ ਦੋ ਦਿਨ ਪਹਿਲਾਂ ਘਰ 'ਚ ਕਾਫ਼ੀ ਝਗੜਾ ਵੀ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੋਮਵਾਰ ਰਾਤ ਸੰਦੀਪ ਆਮ ਵਾਂਗ ਖਾਣਾ ਖਾ ਕੇ ਸੌਂ ਗਿਆ ਸੀ ਅਤੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇੰਨਾ ਵੱਡਾ ਖ਼ੌਫ਼ਨਾਕ ਕਦਮ ਚੁੱਕ ਲਵੇਗਾ।
ਮੰਗਲਵਾਰ ਸਵੇਰੇ ਕਰੀਬ 9 ਵਜੇ ਪਿਤਾ ਕੰਮ 'ਤੇ ਚਲੇ ਗਏ ਅਤੇ ਮਾਂ ਛੋਟੇ ਬੱਚਿਆਂ ਨੂੰ ਸਕੂਲ ਛੱਡਣ ਗਈ ਸੀ। ਘਰ 'ਚ ਆਪ ਨੂੰ ਇਕੱਲਾ ਪਾ ਕੇ ਸੰਦੀਪ ਨੇ ਕਮਰੇ 'ਚ ਲੱਗੇ ਪੱਖੇ ਨਾਲ ਫਾਹਾ ਲਗਾ ਲਿਆ। ਜਦੋਂ ਮਾਂ ਵਾਪਸ ਪਰਤੀ ਤਾਂ ਪੁੱਤ ਨੂੰ ਫਾਹੇ ਨਾਲ ਲਟਕਦਾ ਦੇਖ ਉਸ ਦੀਆਂ ਚੀਕਾਂ ਨਿਕਲ ਗਈਆਂ। ਰੌਲਾ ਸੁਣ ਕੇ ਆਸ-ਪਾਸ ਦੇ ਗੁਆਂਢੀ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।