- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮੁਹਿੰਮ ਰਿਹਾਇਸ਼ੀ ਖਪਤਕਾਰਾਂ, ਕਾਰੋਬਾਰਾਂ ਅਤੇ ਖੇਤੀਬਾੜੀ ਭਾਈਚਾਰੇ ਦੀਆਂ ਬਦਲਦੀਆਂ ਊਰਜਾ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਕੰਪਨੀ ਰੂਫਟਾਪ ਸੋਲਰ, ਬੈਟਰੀ ਸਟੋਰੇਜ, ਆਸਾਨ ਵਿੱਤੀ ਸਹੂਲਤਾਂ ਅਤੇ ਸਥਾਨਕ ਭਾਈਚਾਰਕ ਭਾਗੀਦਾਰੀ ਰਾਹੀਂ ਸ਼ਹਿਰੀ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਵੱਛ ਤੇ ਆਤਮਨਿਰਭਰ ਊਰਜਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਟਿਡ ਦੀ ਸਹਾਇਕ ਕੰਪਨੀ ਟਾਟਾ ਪਾਵਰ ਸੋਲਰ ਰੂਫ ਨੇ ਪੰਜਾਬ ਵਿੱਚ ਆਪਣੀ 'ਘਰ-ਘਰ ਸੋਲਰ' ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਬੈਟਰੀ ਸਟੋਰੇਜ ਹੱਲ ਵੀ ਲਾਂਚ ਕੀਤੇ ਹਨ, ਜਿਨ੍ਹਾਂ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਸਵੱਛ, ਭਰੋਸੇਯੋਗ ਅਤੇ ਕਿਫਾਇਤੀ ਊਰਜਾ ਮੁਹੱਈਆ ਕਰਵਾਉਣਾ ਹੈ।
ਇਹ ਮੁਹਿੰਮ ਰਿਹਾਇਸ਼ੀ ਖਪਤਕਾਰਾਂ, ਕਾਰੋਬਾਰਾਂ ਅਤੇ ਖੇਤੀਬਾੜੀ ਭਾਈਚਾਰੇ ਦੀਆਂ ਬਦਲਦੀਆਂ ਊਰਜਾ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਕੰਪਨੀ ਰੂਫਟਾਪ ਸੋਲਰ, ਬੈਟਰੀ ਸਟੋਰੇਜ, ਆਸਾਨ ਵਿੱਤੀ ਸਹੂਲਤਾਂ ਅਤੇ ਸਥਾਨਕ ਭਾਈਚਾਰਕ ਭਾਗੀਦਾਰੀ ਰਾਹੀਂ ਸ਼ਹਿਰੀ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਵੱਛ ਤੇ ਆਤਮਨਿਰਭਰ ਊਰਜਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਲਾਂਚ ਮੌਕੇ ਟਾਟਾ ਪਾਵਰ ਦੇ ਸੀਈਓ ਤੇ ਐੱਮਡੀ ਡਾ. ਪ੍ਰਵੀਰ ਸਿਨਹਾ ਨੇ ਕਿਹਾ ਕਿ ਬਿਜਲੀ ਦੀ ਵਧਦੀ ਮੰਗ ਅਤੇ ਸਸਟੇਨੇਬਲ ਜੀਵਨ ਸ਼ੈਲੀ ਪ੍ਰਤੀ ਵਧਦੀ ਜਾਗਰੂਕਤਾ ਕਾਰਨ ਪੰਜਾਬ ਕੰਪਨੀ ਲਈ ਮਹੱਤਵਪੂਰਨ ਬਾਜ਼ਾਰ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਇਕ ਲੱਖ ਘਰਾਂ ਤੱਕ ਰੂਫਟਾਪ ਸੋਲਰ ਸਿਸਟਮ ਪਹੁੰਚਾਉਣ ਦਾ ਹੈ, ਜਿਸ ਨਾਲ ਕਰੀਬ 500 ਮੈਗਾਵਾਟ-ਪੀਕ ਨਵੀਂ ਸਮਰੱਥਾ ਜੁੜੇਗੀ।
ਜ਼ੀਰੋ ਡਾਊਨ-ਪੇਮੈਂਟ ਫਾਇਨੈਂਸਿੰਗ ਵੀ ਸ਼ੁਰੂ
'ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ' ਤਹਿਤ ਕੇਂਦਰ ਸਰਕਾਰ ਵੱਲੋਂ 1 ਕਿਲੋਵਾਟ ਸਿਸਟਮ ਲਈ 30,000 ਰੁਪਏ, 2 ਕਿਲੋਵਾਟ ਲਈ 60,000 ਰੁਪਏ ਅਤੇ 3 ਕਿਲੋਵਾਟ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਸਿਸਟਮ ਲਈ 78,000 ਰੁਪਏ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਕੰਪਨੀ ਨੇ 'ਮੇਰਾ ਪਿੰਡ, ਮੇਰਾ ਸੋਲਰ' ਪਹਿਲ ਵੀ ਸ਼ੁਰੂ ਕੀਤੀ ਹੈ। ਨਾਲ ਹੀ ਇਕ ਪ੍ਰਮੁੱਖ ਵਿੱਤੀ ਸੰਸਥਾ ਦੇ ਸਹਿਯੋਗ ਨਾਲ ਜ਼ੀਰੋ ਡਾਊਨ-ਪੇਮੈਂਟ ਫਾਇਨੈਂਸਿੰਗ ਯੋਜਨਾ ਲਿਆਂਦੀ ਗਈ ਹੈ, ਜਿਸ ਤਹਿਤ ਖਪਤਕਾਰ ਲਚਕਦਾਰ ਕਿਸ਼ਤਾਂ ਰਾਹੀਂ ਬਿਨਾਂ ਵੱਡੇ ਸ਼ੁਰੂਆਤੀ ਖਰਚੇ ਦੇ ਸੋਲਰ ਸਿਸਟਮ ਲਗਾ ਸਕਣਗੇ।
169 ਮੈਗਾਵਾਟ-ਪੀਕ ਸਮਰੱਥਾ ਸਥਾਪਤ
ਕੰਪਨੀ ਅਨੁਸਾਰ ਪੰਜਾਬ ਵਿੱਚ ਹੁਣ ਤੱਕ 5,661 ਰੂਫਟਾਪ ਸੋਲਰ ਇੰਸਟਾਲੇਸ਼ਨਾਂ ਰਾਹੀਂ 169 ਮੈਗਾਵਾਟ-ਪੀਕ ਸਮਰੱਥਾ ਸਥਾਪਤ ਕੀਤੀ ਜਾ ਚੁੱਕੀ ਹੈ। ਇਸ ਨਾਲ ਹਰ ਸਾਲ ਦੋ ਲੱਖ ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਨਿਕਾਸ ਘਟਾਉਣ ਵਿੱਚ ਮਦਦ ਮਿਲ ਰਹੀ ਹੈ, ਜੋ ਕਰੀਬ 84 ਲੱਖ ਰੁੱਖ ਲਗਾਉਣ ਦੇ ਬਰਾਬਰ ਹੈ। ਚੰਡੀਗੜ੍ਹ ਵਿੱਚ ਕੰਪਨੀ 250 ਤੋਂ ਵੱਧ ਰੂਫਟਾਪ ਸੋਲਰ ਇੰਸਟਾਲੇਸ਼ਨ ਕਰ ਚੁੱਕੀ ਹੈ। ਸਵੱਛ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ 59 ਅਤੇ ਚੰਡੀਗੜ੍ਹ ਵਿੱਚ 11 ਈਵੀ ਚਾਰਜਿੰਗ ਪੁਆਇੰਟ ਵੀ ਸਥਾਪਤ ਕੀਤੇ ਗਏ ਹਨ।
ਮੁੱਖ ਗੱਲਾਂ
ਤਿੰਨ ਸਾਲਾਂ ਵਿੱਚ ਇਕ ਲੱਖ ਘਰਾਂ ਤੱਕ ਰੂਫਟਾਪ ਸੋਲਰ ਪਹੁੰਚਾਉਣ ਦਾ ਟੀਚਾ
500 ਮੈਗਾਵਾਟ-ਪੀਕ ਨਵੀਂ ਸਮਰੱਥਾ ਜੋੜਨ ਦੀ ਯੋਜਨਾ
ਜ਼ੀਰੋ ਡਾਊਨ-ਪੇਮੈਂਟ ਫਾਇਨੈਂਸਿੰਗ ਦੀ ਸਹੂਲਤ
ਪੰਜਾਬ ਵਿੱਚ ਹੁਣ ਤੱਕ 5,661 ਸੋਲਰ ਇੰਸਟਾਲੇਸ਼ਨਾਂ
169 ਮੈਗਾਵਾਟ-ਪੀਕ ਸਮਰੱਥਾ ਅਤੇ 59 ਈਵੀ ਚਾਰਜਿੰਗ ਪੁਆਇੰਟ