- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਵਿਭਾਗ ਵਲੋਂ ਕੁਝ ਕੁੱਤੇ ਚੁੱਕੇ ਗਏ ਸਨ, ਪ੍ਰੰਤੂ ਜਿਹੜਾ ਮੁੱਖ ਖ਼ਤਰਨਾਕ ਕੁੱਤਾ ਲੋਕਾਂ ਨੂੰ ਵੱਢ ਰਿਹਾ ਹੈ, ਉਸ ਨੂੰ ਨਹੀਂ ਫੜਿਆ ਗਿਆ। ਉਹ ਕੁੱਤਾ ਅਜੇ ਵੀ ਗਰੀਨ ਅਸਟੇਟ ਵਿਚ ਆਮ ਘੁੰਮ ਰਿਹਾ ਹੈ ਅਤੇ ਦਿਨ-ਬ-ਦਿਨ ਲੋਕਾਂ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਆਵਾਰਾ ਕੁੱਤਿਆਂ ਦੇ ਇਸ ਖ਼ੌਫ਼ ਕਾਰਨ ਕਾਲੋਨੀ ਦੇ ਆਮ ਜਨ-ਜੀਵਨ 'ਤੇ ਬੁਰਾ ਅਸਰ ਪੈ ਰਿਹਾ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਬਰਵਾਲਾ ਰੋਡ ਸਥਿਤ ਗਰੀਨ ਅਸਟੇਟ ਵਿਚ ਆਵਾਰਾ ਕੁੱਤਿਆਂ ਦਾ ਖ਼ੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਇਕ ਵਾਰ ਫਿਰ ਤੋਂ ਇਕ ਖ਼ਤਰਨਾਕ ਆਵਾਰਾ ਕੁੱਤੇ ਨੇ ਇਕ ਔਰਤ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੀ ਕਾਲੋਨੀ ਦੇ ਵਾਸੀਆਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅੱਧੀ ਦਰਜਨ ਦੇ ਕਰੀਬ ਔਰਤਾਂ ਆਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਚੁੱਕੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਸੀ। ਹਾਲਾਂਕਿ ਵਿਭਾਗ ਵਲੋਂ ਕੁਝ ਕੁੱਤੇ ਚੁੱਕੇ ਗਏ ਸਨ, ਪ੍ਰੰਤੂ ਜਿਹੜਾ ਮੁੱਖ ਖ਼ਤਰਨਾਕ ਕੁੱਤਾ ਲੋਕਾਂ ਨੂੰ ਵੱਢ ਰਿਹਾ ਹੈ, ਉਸ ਨੂੰ ਨਹੀਂ ਫੜਿਆ ਗਿਆ। ਉਹ ਕੁੱਤਾ ਅਜੇ ਵੀ ਗਰੀਨ ਅਸਟੇਟ ਵਿਚ ਆਮ ਘੁੰਮ ਰਿਹਾ ਹੈ ਅਤੇ ਦਿਨ-ਬ-ਦਿਨ ਲੋਕਾਂ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਆਵਾਰਾ ਕੁੱਤਿਆਂ ਦੇ ਇਸ ਖ਼ੌਫ਼ ਕਾਰਨ ਕਾਲੋਨੀ ਦੇ ਆਮ ਜਨ-ਜੀਵਨ 'ਤੇ ਬੁਰਾ ਅਸਰ ਪੈ ਰਿਹਾ ਹੈ।
ਸਥਾਨਕ ਲੋਕਾਂ ਨੇ ਨਗਰ ਕੌਂਸਲ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰੀਨ ਅਸਟੇਟ ਵਿਚ ਘੁੰਮ ਰਹੇ ਖ਼ਤਰਨਾਕ ਕੁੱਤਿਆਂ ਨੂੰ ਫੜਨ ਲਈ ਤੁਰੰਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਲਾਕੇ ਨੂੰ ਸੁਰੱਖਿਅਤ ਬਣਾਇਆ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਅਤੇ ਭਵਿੱਖ ਵਿਚ ਕੋਈ ਵੱਡਾ ਹਾਦਸਾ ਵਾਪਰਿਆ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ। ਇਸ ਵੇਲੇ ਗਰੀਨ ਅਸਟੇਟ ਦੇ ਨਿਵਾਸੀ ਪ੍ਰਸ਼ਾਸਨ ਤੋਂ ਜਲਦ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਉਮੀਦ ਕਰ ਰਹੇ ਹਨ।