ਸ਼ੇਰ-ਏ-ਪੰਜਾਬ ਟੀ-20 ਲੀਗ 2026, ਬਠਿੰਡਾ ਰਾਇਲਸ ਨੇ ਮੁਹਾਲੀ ਕਿੰਗਸ ਨੂੰ ਸੱਤ ਵਿਕਟਾਂ ਨਾਲ ਹਰਾਇਆ ਬਠਿੰਡਾ ਰਾਇਲਜ਼ ਨੇ ਸੋਮਵਾਰ ਨੂੰ ਆਈ.ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ, ਮੁਹਾਲੀ ਵਿਖੇ ਮੁਹਾਲੀ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਵਿੱਚ ਆਪਣੀ ਮੁਹਿੰਮ ਦਾ ਜੇਤੂ ਆਗਾਜ਼ ਕੀਤਾ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦਿਆਂ ਬਠਿੰਡਾ ਰਾਇਲਜ਼ ਨੇ ਮੁਹਾਲੀ ਕਿੰਗਜ਼ ਨੂੰ ਸੱਤ ਓਵਰਾਂ ਵਿੱਚ 34 ਦੌੜਾਂ ਤੱਕ ਸੀਮਤ ਕਰਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਗੌਰਵ ਚੌਧਰੀ ਅਤੇ ਸੁਮਿਤ ਸ਼ਰਮਾ ਨੇ ਸ਼ੁਰੂਆਤੀ ਝਟਕੇ ਦਿੰਦਿਆਂ ਮੁਹਾਲੀ ਦੀ ਪਾਰੀ ’ਤੇ ਦਬਾਅ ਬਣਾਈ ਰੱਖਿਆ। ਦੋਵਾਂ ਗੇਂਦਬਾਜ਼ਾਂ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਸਦਕਾ ਮੁਹਾਲੀ ਕਿੰਗਜ਼ ਦੀ ਟੀਮ 20
Publish Date: Tue, 01 Sep 2026 10:09 AM (IST)
Updated Date: Tue, 01 Sep 2026 03:04 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਬਠਿੰਡਾ ਰਾਇਲਜ਼ ਨੇ ਸੋਮਵਾਰ ਨੂੰ ਆਈ.ਐੱਸ. ਬਿੰਦਰਾ ਕ੍ਰਿਕਟ ਸਟੇਡੀਅਮ, ਮੁਹਾਲੀ ਵਿਖੇ ਮੁਹਾਲੀ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਵਿੱਚ ਆਪਣੀ ਮੁਹਿੰਮ ਦਾ ਜੇਤੂ ਆਗਾਜ਼ ਕੀਤਾ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦਿਆਂ ਬਠਿੰਡਾ ਰਾਇਲਜ਼ ਨੇ ਮੁਹਾਲੀ ਕਿੰਗਜ਼ ਨੂੰ ਸੱਤ ਓਵਰਾਂ ਵਿੱਚ 34 ਦੌੜਾਂ ਤੱਕ ਸੀਮਤ ਕਰਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਗੌਰਵ ਚੌਧਰੀ ਅਤੇ ਸੁਮਿਤ ਸ਼ਰਮਾ ਨੇ ਸ਼ੁਰੂਆਤੀ ਝਟਕੇ ਦਿੰਦਿਆਂ ਮੁਹਾਲੀ ਦੀ ਪਾਰੀ ’ਤੇ ਦਬਾਅ ਬਣਾਈ ਰੱਖਿਆ। ਦੋਵਾਂ ਗੇਂਦਬਾਜ਼ਾਂ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਸਦਕਾ ਮੁਹਾਲੀ ਕਿੰਗਜ਼ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਅਤੇ 176 ਦੌੜਾਂ ਹੀ ਬਣਾ ਸਕੀ।
ਮੁਹਾਲੀ ਵੱਲੋਂ ਆਰੀਅਨ ਭਾਟੀਆ ਨੇ 37 ਗੇਂਦਾਂ ’ਤੇ 48 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਅਤੇ ਰਮਨਦੀਪ ਸਿੰਘ ਨੇ ਵੀ ਸਹਿਯੋਗੀ ਪਾਰੀ ਖੇਡੀ। 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਠਿੰਡਾ ਰਾਇਲਜ਼ ਦੀ ਟੀਮ ਇੱਕ ਸਮੇਂ 54/3 ਦੇ ਸਕੋਰ ’ਤੇ ਦਬਾਅ ਵਿੱਚ ਸੀ। ਇਸ ਮੌਕੇ ਗੌਰਵ ਚੌਧਰੀ ਅਤੇ ਰਿਧਮ ਸਤਿਆਵਾਨ ਨੇ ਸ਼ਾਨਦਾਰ ਸਾਂਝੇਦਾਰੀ ਕਰਦਿਆਂ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ। ਦੋਵੇਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਤੇ 126 ਦੌੜਾਂ ਬਣਾ ਕੇ ਜਿੱਤ ਦੀ ਸਾਂਝੇਦਾਰੀ ਕੀਤੀ।
ਗੌਰਵ ਚੌਧਰੀ ਨੇ 45 ਗੇਂਦਾਂ ’ਤੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਰਿਧਮ ਸਤਿਆਵਾਨ ਨੇ 40 ਗੇਂਦਾਂ ਵਿਚ 51 ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਦੀ ਬਦੌਲਤ ਬਠਿੰਡਾ ਰਾਇਲਜ਼ ਨੇ ਆਪਣਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਗੇਂਦ ਅਤੇ ਬੱਲੇ ਦੋਵਾਂ ਨਾਲ ਗੌਰਵ ਚੌਧਰੀ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਬਠਿੰਡਾ ਰਾਇਲਜ਼ ਦੀ ਜਿੱਤ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਟੀਮ ਨੇ ਲੀਗ ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ।