ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਨਵਾਂ ਟਾਈਮ ਟੇਬਲ ਲਾਗੂ; ਜਾਣੋ ਕਿੰਨੇ ਵਜੇ ਲੱਗਣਗੇ ਤੇ ਕਦੋਂ ਹੋਣਗੇ ਬੰਦ
ਮਿਲੀ ਜਾਣਕਾਰੀ ਅਨੁਸਾਰ ਇੱਕ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਲੱਗਣਗੇ ਅਤੇ ਬਾਅਦ ਦੁਪਹਿਰ 3 ਵਜੇ ਬੱਚਿਆਂ ਨੂੰ ਛੁੱਟੀ ਹੋਵੇਗੀ।
Publish Date: Wed, 28 Oct 2026 08:27 AM (IST)
Updated Date: Wed, 28 Oct 2026 08:30 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਵਿੱਚ ਮੌਸਮ ਬਦਲਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਦਾ ਸਮਾਂ ਵੀ ਬਦਲੇਗਾ। ਸਿੱਖਿਆ ਵਿਭਾਗ ਦੀ ਜਾਣਕਾਰੀ ਮੁਤਾਬਕ ਪਹਿਲੀ ਨਵੰਬਰ ਤੋਂ ਪੰਜਾਬ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਮੇਂ ਲਈ ਨਵਾਂ ਟਾਈਮ ਟੇਬਲ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਕ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਲੱਗਣਗੇ ਅਤੇ ਬਾਅਦ ਦੁਪਹਿਰ 3 ਵਜੇ ਬੱਚਿਆਂ ਨੂੰ ਛੁੱਟੀ ਹੋਵੇਗੀ।
ਇੰਝ ਹੀ ਐਲੀਮੈਂਟਰੀ ਸਕੂਲ, ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3:20 ਵਜੇ ਬੰਦ ਹੋਣਗੇ।
ਦੱਸਿਆ ਗਿਆ ਹੈ ਕਿ ਅਜਿਹਾ ਠੰਢ ਦੇ ਮੌਸਮ ਦੇ ਮੱਦੇਨਜ਼ਰ ਸਕੂਲਾਂ ਦੇ ਟਾਈਮ ਟੇਬਲ ਵਿੱਚ ਤਬਦੀਲੀ ਕੀਤੀ ਗਈ।